01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ਦਾ ਸਵਾਗਤ 4 ਨੂੰ

ਭਰਤਗੜ੍ਹ, 31 ਅਗਸਤ (ਜਸਬੀਰ ਸਿੰਘ ਬਾਵਾ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋ ਕੇ, ਰੂਪਨਗਰ ਤੋਂ ਨੂਰਪੁਰ ਬੇਦੀ, ਬੁੰਗਾ ਸਾਹਿਬ ਰਾਹੀਂ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਆ ਰਹੇ ਇਤਿਹਾਸਕ ਨਗਰ ਕੀਰਤਨ ’ਚ ਭਾਰੀ ਗਿਣਤੀ ’ਚ ਸੰਗਤ ਸ਼ਾਮਿਲ ਹੋਵੇਗੀ, ਬੁੰਗਾ ਸਾਹਿਬ ਭਰਤਗੜ੍ਹ, ਸਰਸਾ ਨੰਗਲ ਦੇ ਆਲੇ-ਦੁਆਲੇ ਪਿੰਡਾਂ ਦੀ ਭਰਵੀਂ ਸੰਗਤ 4 ਸਤੰਬਰ ਨੂੰ ਬੁੰਗਾ ਸਾਹਿਬ ਵਿਖੇ ਨਿੱਘਾ ਸਵਾਗਤ ਕਰੇਗੀ। ਉਕਤ ਜਾਣਕਾਰੀ ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਵਿਖੇ ਦਿੱਤੀ।

Ad Position 21
No active advertisement
ਅਜੀਤ ਡੈਸਕ 01-09-2026
ਭਰਤਗੜ੍ਹ, 31 ਅਗਸਤ (ਜਸਬੀਰ ਸਿੰਘ ਬਾਵਾ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋ ਕੇ, ਰੂਪਨਗਰ ਤੋਂ ਨੂਰਪੁਰ ਬੇਦੀ, ਬੁੰਗਾ ਸਾਹਿਬ ਰਾਹੀਂ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਆ ਰਹੇ ਇਤਿਹਾਸਕ ਨਗਰ ਕੀਰਤਨ ’ਚ ਭਾਰੀ ਗਿਣਤੀ ’ਚ ਸੰਗਤ ਸ਼ਾਮਿਲ ਹੋਵੇਗੀ, ਬੁੰਗਾ ਸਾਹਿਬ ਭਰਤਗੜ੍ਹ, ਸਰਸਾ ਨੰਗਲ ਦੇ ਆਲੇ-ਦੁਆਲੇ ਪਿੰਡਾਂ ਦੀ ਭਰਵੀਂ ਸੰਗਤ 4 ਸਤੰਬਰ ਨੂੰ ਬੁੰਗਾ ਸਾਹਿਬ ਵਿਖੇ ਨਿੱਘਾ ਸਵਾਗਤ ਕਰੇਗੀ। ਉਕਤ ਜਾਣਕਾਰੀ ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਵਿਖੇ ਦਿੱਤੀ। ਉਨ੍ਹਾਂ ਭਰਤਗੜ੍ਹ ਸਰਕਲ ਨਾਲ ਸਬੰਧਿਤ ਖੇਤਰੀ ਪਿੰਡਾਂ ਦੇ ਨੇਤਾਵਾਂ, ਮੁਹਤਬਰਾਂ ਨਾਲ ਵਿਸੇੇਸ਼ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਕੌਮੀ ਜਥੇਬੰਦਕ ਸਕੱਤਰ ਜਥੇਦਾਰ ਜਰਨੈਲ ਸਿੰਘ ਸਹੋਤਾ, ਸਰਕਲ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ, ਅ/ਜ ਵਿੰਗ ਦੇ ਸਰਕਲ ਪ੍ਰਧਾਨ ਸਰਕਲ ਪ੍ਰਧਾਨ ਬਲਵੰਤ ਸਿੰਘ ਮੰਗੂਵਾਲ, ਮਹਿਲਾ ਵਿੰਗ ਦੇ ਸਰਕਲ ਪ੍ਰਧਾਨ ਬੀਬੀ ਰੇਸ਼ਮ ਕੌਰ, ਜ਼ਿਲ੍ਹੇ ਦੇ ਮੀਤ ਪ੍ਰਧਾਨ ਸਾਬਕਾ ਸਰਪੰਚ ਸੁਖਦੇਵ ਸਿੰਘ ਕੌਂਡਲ ਨੂੰ ਪਾਰਟੀ ’ਚ ਨਵੀਂ ਜਿੰਮੇਵਾਰੀ ਮਿਲਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਨਵੇਂ ਨੇਤਾਵਾਂ ਨੇ ਕਿਹਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜਕੇ ਪਿੰਡਾਂ ’ਚ ਲੋਕਾਂ ਨੂੰ ਜੋੜ ਰਹੇ ਸਨ, ਪਾਰਟੀ ਦੇ ਉਚ ਨੇਤਾਵਾਂ ਨੇ ਜੋ ਸੇਵਾ ਦਿੱਤੀ ਹੈ, ਉਸਦੇ ਸਤਿਕਾਰ ਵਜੋਂ ਪਾਰਟੀ ਦੀ ਚੜਦੀ ਕਲਾ ਲਈ ਪੂਰੀ ਮੇਹਨਤ ਕਰਨਗੇ। ਇਸ ਮੌਕੇ ਬਾਬਾ ਗੁਰਜੰਟ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਗਿੱਲ, ਰਣਬੀਰ ਸਿੰਘ ਕੋਟਬਾਲਾ, ਦਿਲਬਾਗ ਸਿੰਘ ਪੰਮੀ, ਚੌਧਰੀ ਹਰੀ ਸਿੰਘ, ਗਿਆਨੀ ਹਰਭਜਨ ਸਿੰਘ ਬੜਾ ਪਿੰਡ, ਦਿਲਬਾਗ ਸਿੰਘ ਮੰਗੂਵਾਲ ਦੀਵਾੜੀ, ਰਾਜਵੀਰ ਸਿੰਘ, ਰਵਿੰਦਰ ਸਿੰਘ ਕੋਟਬਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਵੇਚਣ ਦੇ ਸ਼ੱਕ ’ਚ ਰੂਪਨਗਰ ’ਚ ਨੌਜਵਾਨ ਨਾਲ ਕੁੱਟਮਾਰ-ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਕਾਂਗਰਸ ਮੰਡਲ ਨੇ ਤੀਆਂ ਦਾ ਮੇਲਾ ਮਨਾਇਆ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਪਰਿਵਾਰ ਸਮੇਤ ਕੀਤੀ ਸ਼ਮੂਲੀਅਤ
Ad Position 24