31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਭੋਜੇਮਾਜਰਾ ਨਹਿਰ ਕਿਨਾਰੇ ਲਗਾਇਆ ਬਿਜਲੀ ਦਾ ਖੰਭਾ ਪਾਣੀ ’ਚ ਡੁੱਬਿਆ, ਕਦੇ ਵੀ ਵਾਪਰ ਸਕਦਾ ਹਾਦਸਾ

ਸ੍ਰੀ ਚਮਕੌਰ ਸਾਹਿਬ,31 ਅਗਸਤ(ਜਗਮੋਹਣ ਸਿੰਘ ਨਾਰੰਗ) — ਨਜਦੀਕੀ ਪਿੰਡ ਭੋਜੇਮਾਜਰਾ ਦੇ ਪੁਲ ਕੋਲ ਨਹਿਰ ਦੇ ਪਾਣੀ ’ਚ ਖੜਾ ਬਿਜਲੀ ਦਾ ਖੰਭਾ ਤੇ ਉਸ ਤੇ ਲੱਗਾ ਟਰਾਂਸਫਾਰਮਰ ਕਈ ਸਵਾਲੀਆ ਚਿੰਨ ਖੜ੍ਹੇ ਕਰ ਰਿਹਾ ਹੈ। ਪਿੰਡ ਦੀ ਸਰਪੰਚ ਹਰਪਾਲ ਕੌਰ , ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਪੰਚ ਬਲਵਿੰਦਰ ਸਿੰਘ, ਮੋਹਣ ਸਿੰਘ ਆਦਿ ਨੇ ਬਿਜਲੀ ਵਿਭਾਗ ਦੇ ਮੰਤਰੀ, ਐਕਸ਼ੀਅਨ ਪਾਵਰਕਾਮ ਰੂਪਨਗਰ ਅਤੇ ਐਸ.

Ad Position 21
No active advertisement
ਅਜੀਤ ਡੈਸਕ 01-09-2026
ਸ੍ਰੀ ਚਮਕੌਰ ਸਾਹਿਬ,31 ਅਗਸਤ(ਜਗਮੋਹਣ ਸਿੰਘ ਨਾਰੰਗ) — ਨਜਦੀਕੀ ਪਿੰਡ ਭੋਜੇਮਾਜਰਾ ਦੇ ਪੁਲ ਕੋਲ ਨਹਿਰ ਦੇ ਪਾਣੀ ’ਚ ਖੜਾ ਬਿਜਲੀ ਦਾ ਖੰਭਾ ਤੇ ਉਸ ਤੇ ਲੱਗਾ ਟਰਾਂਸਫਾਰਮਰ ਕਈ ਸਵਾਲੀਆ ਚਿੰਨ ਖੜ੍ਹੇ ਕਰ ਰਿਹਾ ਹੈ। ਪਿੰਡ ਦੀ ਸਰਪੰਚ ਹਰਪਾਲ ਕੌਰ , ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਪੰਚ ਬਲਵਿੰਦਰ ਸਿੰਘ, ਮੋਹਣ ਸਿੰਘ ਆਦਿ ਨੇ ਬਿਜਲੀ ਵਿਭਾਗ ਦੇ ਮੰਤਰੀ, ਐਕਸ਼ੀਅਨ ਪਾਵਰਕਾਮ ਰੂਪਨਗਰ ਅਤੇ ਐਸ. ਡੀ. ਓ. ਬੇਲਾ ਨੂੰ ਲਿਖੇ ਪੱਤਰਾਂ ਵਿਚ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਤੀ ਦੀ ਸਿੰਜਾਈ ਲਈ ਸੁਰੂ ਕੀਤੇ ਪ੍ਰੋਜੈਕਟਾਂ ਲਈ ਬਿਜਲੀ ਸਪਲਾਈ ਵਾਸਤੇ ਵਿਭਾਗ ਦੇ ਇੱਕ ਅਧਿਕਾਰੀ ਵਲੋਂ ਨਹਿਰ ਵਿਚ ਖੰਭਾ ਗੱਡ ਦਿੱਤਾ ਤੇ ਉਸ ਦੀ ਇੱਕ ਖੈਂਚ ਸੜਕ ਦੇ ਕਿਨਾਰ ਬੰਨ ਦਿੱਤੀ। ਉਕਤ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਖੰਭਾ ਲਗਾਉਣ ਸਮੇਂ ਪਿੰਡ ਵਾਸੀਆਂ ਬੜੇ ਤਰਲੇ ਪਾਏ ਪਰ ਉਕਤ ਵਲੋਂ ਕੋਈ ਸੁਣਵਾਈ ਨਹੀ ਕੀਤੀ ਤੇ ਖੰਭਾ ਨਹਿਰ ਕਿਨਾਰੇ ਗੱਡ ਦਿੱਤਾ ਹੁਣ ਉਕਤ ਟਰਾਂਸਫਾਰਮਰ ਵਾਲਾ ਖੰਭਾ ਨਹਿਰ ਦੇ ਪਾਣੀ ਵਿਚ ਖੜਾ ਹਰ ਲੰਘਣ ਵਾਲੇ ਲਈ ਇੱਕ ਅਜੂਬਾ ਬਣਿਆ ਹੋਇਆ ਹੈ ਤੇ ਖੜ ਕੇ ਵੇਖ ਕੇ ਜਾਂਦਾ ਹੈ। ਇਨ੍ਹਾਂ ਪਿੰਡ ਦੇ ਪਤਵੰਤਿਆਂ ਨੇ ਮੰਗ ਕੀਤੀ ਕਿ ਖੰਭਾ ਲਗਾਉਣ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਕਤ ਖੰਭਾ ਨਹਿਰ ਵਿਚੋ ਬਾਹਰ ਕਰਕੇ ਕਿਸੇ ਹੋਰ ਥਾਂ ਤੇ ਲਗਾਇਆ ਜਾਵੇ ਤਾਂ ਜੋ ਕਿਸੇ ਦੀ ਜਾਨ ਨੂੰ ਜੋਖਮ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਬੱਸ ਨੂੰ ਕੈਬਨਿਟ ਮੰਤਰੀ ਬੈਂਸ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਵਿਖੇ ਸਕੂਲਾਂ ਦੇ ਕੌਮੀ ਸਟਾਇਲ ਕਬੱਡੀ ਦੇ ਖੇਡ ਮੁਕਾਬਲੇ ਹੋਏ ਸ਼ੁਰੂ
Ad Position 24