03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਾਬਾ ਸਤਨਾਮ ਸਿੰਘ ਗੁਰਦੁਆਰਾ ਸੁਹੇਲਾ ਘੋੜਾ ਵਾਲੇ ਨਹੀਂ ਰਹੇ

ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਗੰਗੂਵਾਲ ਮੋੜ ਦੀ ਨਵੀਂ ਕਲੋਨੀ ਦੇ ਰਹਿਣ ਵਾਲੇ ਬਾਬਾ ਸਤਨਾਮ ਸਿੰਘ (68) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਮੂਲ ਰੂਪ ਨਾਲ ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗ਼ਾਨਾਂ ਨਾਲ ਸਬੰਧਿਤ ਸਨ, ਜਿਨ੍ਹਾਂ ਵਲੋਂ 1991 ਵਿਚ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਜੁੜ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਗੰਗੂਵਾਲ ਮੋੜ ਦੀ ਨਵੀਂ ਕਲੋਨੀ ਦੇ ਰਹਿਣ ਵਾਲੇ ਬਾਬਾ ਸਤਨਾਮ ਸਿੰਘ (68) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ।ਦੱਸਣਯੋਗ ਹੈ ਕਿ ਉਹ ਮੂਲ ਰੂਪ ਨਾਲ ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗ਼ਾਨਾਂ ਨਾਲ ਸਬੰਧਿਤ ਸਨ, ਜਿਨ੍ਹਾਂ ਵਲੋਂ 1991 ਵਿਚ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਜੁੜ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ। ਉਹ ਕੁੱਝ ਸਮਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਫਿਰ ਸੰਕੇਤ ਮੰਡੀ ਅਤੇ ਫਿਰ ਗੁਰਦੁਆਰਾ ਸੁਹੇਲਾ ਘੋੜਾ ਵਿਖੇ ਆਖੀਰ ਤੱਕ ਸੇਵਾਵਾਂ ਨਿਭਾਉਂਦੇ ਰਹੇ। ਉਹ ਆਪਣੇ ਪਿੱਛੇ ਧਰਮ ਪਤਨੀ ਬੀਬੀ ਕੁਲਵੰਤ ਕੌਰ ਤੋਂ ਇਲਾਵਾ ਦੋ ਪੁੱਤਰਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਭਿਆਸ ਕਰ ਰਹੇ ਐਡ. ਬਿਕਰਮਜੀਤ ਸਿੰਘ ਰੰਧਾਵਾ ਤੇ ਪੁਰਤਗਾਲ ਵਿਖੇ ਰਹਿ ਰਹੇ ਪ੍ਰਵਾਸੀ ਭਾਰਤੀ ਰਣਜੀਤ ਸਿੰਘ ਰਾਣਾ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ।ਬਾਬਾ ਸਤਨਾਮ ਸਿੰਘ ਦਾ ਦਾਹ ਸਸਕਾਰ ਚਰਨ ਗੰਗਾ ਸ਼ਮਸ਼ਾਨ ਘਾਟ ਤੇ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਬਾਬਾ ਗੁਰਦਿਆਲ ਸਿੰਘ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਕਮਲਦੀਪ ਸਿੰਘ ਸੋਢੀ, ਸੁਲਤਾਨ ਸਿੰਘ ਗਿੱਲ, ਰਾਮਦੀਪ ਪ੍ਰਤਾਪ, ਸ਼ਿਵਰੂਪ ਸਿੰਘ, ਰਾਹੁਲ ਸ਼ਰਮਾ, ਅਨਿਲ ਬੰਸਲ, ਵਰਿੰਦਰ ਬਾਸਾ, ਅੰਤਰਪ੍ਰੀਤ ਸਿੰਘ, ਕੁਲਦੀਪ ਸੈਣੀ, ਗਗਨਦੀਪ ਸਿੰਘ, ਨਵਾਬ ਗਿੱਲ, ਸਮਰਾਟ ਗਿੱਲ, ਕਰਨ ਖੇਲਾ, ਪਰਮਜੀਤ ਬਖਸ਼ੀ, ਸੰਜੀਵ ਸ਼ਰਮਾ, ਰੋਹਿਤ ਨਵਾਂਸਹਿਰ, ਅਸੋਕ ਚੌਧਰੀ, ਮੁਨੀਸ਼ ਸ਼ਰਮਾ, ਹਰਪ੍ਰੀਤ ਖੋਖਰ ਤੋਂ ਇਲਾਵਾ ਹਰਦੇਵ ਸਿੰਘ ਦੇਬੀ, ਸੁਰਿੰਦਰ ਸਿੰਘ ਮਟੌਰ, ਨਿਰਮਲ ਸਿੰਘ ਹਰੀਵਾਲ, ਗੁਰਨਾਮ ਸਿੰਘ ਫੋਰਮੈਨ, ਕਰਨੈਲ ਸਿੰਘ, ਆਤਮਾ ਸਿੰਘ ਘੱਟੀਵਾਲ, ਡਾ. ਆਤਮਾ ਸਿੰਘ ਰਾਣਾ, ਹਰਦੇਵ ਸਿੰਘ ਦੇਬੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ . ਪੀ . ਆਈ . ਐਮ . ਨੇ ਵਧ ਰਹੀ ਮਹਿੰਗਾਈ ਖ਼ਿਲਾਫ਼ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕੀਰਤਪੁਰ ਸਾਹਿਬ ਵਿਖੇ ਚੱਲ ਰਹੇ ਚਾਰ ਰੋਜ਼ਾ ਜ਼ਿਲ੍ਹਾ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦਾ ਤੀਜਾ ਦਿਨ 17 ਅਤੇ 19 ਸਾਲ ਉਮਰ ਵਰ...
Ad Position 24