ਮੀਰੀ - ਪੀਰੀ ਖ਼ਾਲਸਾ ਮਾਰਚ ਨੂੰ ਲੈ ਕੇ ਢੇਰ ਵਿਖੇ ਮੀਟਿੰਗ ਸੰਗਤਾਂ ਹੁੰਮ ਹੁਮਾ ਕੇ ਚਾਰ ਸਤੰਬਰ ਨੂੰ ਤਖਤ ਸਾਹਿਬ ਪਹੁੰਚਣ-ਭਾਈ ਚਾਵਲਾ
ਢੇਰ, 2 ਸਤੰਬਰ (ਸ਼ਿਵ ਕੁਮਾਰ ਕਾਲੀਆ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕੱਢਿਆ ਜਾ ਰਿਹਾ ਮੀਰੀ ਪੀਰੀ ਖ਼ਾਲਸਾ ਮਾਰਚ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਰਿਹਾ ਹੈ। ਇਸ ਦੇ ਸੰਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਨਜ਼ਦੀਕੀ ਪਿੰਡ ਢੇਰ ਵਿਖੇ ਇਲਾਕੇ ਦੀਆਂ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਢੇਰ, 2 ਸਤੰਬਰ (ਸ਼ਿਵ ਕੁਮਾਰ ਕਾਲੀਆ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕੱਢਿਆ ਜਾ ਰਿਹਾ ਮੀਰੀ ਪੀਰੀ ਖ਼ਾਲਸਾ ਮਾਰਚ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਰਿਹਾ ਹੈ। ਇਸ ਦੇ ਸੰਬੰਧ ਵਿਚ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਲੋਂ ਨਜ਼ਦੀਕੀ ਪਿੰਡ ਢੇਰ ਵਿਖੇ ਇਲਾਕੇ ਦੀਆਂ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਭਾਈ ਚਾਵਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ ਸ਼ਾਮ 5 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁਮ ਹੁਮਾ ਕੇ ਪਹੁੰਚਣ ਅਤੇ ਖ਼ਾਲਸਾ ਮਾਰਚ ਦਾ ਸਵਾਗਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸਰਬ ਦਿਆਲ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੀਨੀਅਰ ਅਕਾਲੀ ਆਗੂ ਮੋਹਨ ਸਿੰਘ ਢਾਹੇ, ਜਸਵੀਰ ਸਿੰਘ ਢੇਰ, ਹਰਦੇਵ ਸਿੰਘ ਦੇਬੀ, ਵਧੀਕ ਮੈਨੇਜਰ ਹਰਦੇਵ ਸਿੰਘ ਹੈਪੀ, ਮਲਕੀਤ ਸਿੰਘ ਢਾਹੇ ਪ੍ਰਧਾਨ ਐਸ.ਸੀ. ਵਿੰਗ, ਦੇਵੀ ਦਿਆਲ ਸਿੰਘ ਗੰਭੀਰਪੁਰ ਅੱਪਰ, ਹਲਕਾ ਯੂਥ ਪ੍ਰਧਾਨ ਦਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਢੇਰ , ਜਰਨੈਲ ਸਿੰਘ ਸੂਰੇਵਾਲ, ਪ੍ਰਕਾਸ਼ ਸਿੰਘ, ਸਰਪੰਚ ਜਗਤਾਰ ਸਿੰਘ ਸੂਰੇਵਾਲ ਅੱਪਰ, ਸਰਬਜੀਤ ਸਿੰਘ ਬਹਿਲੂ, ਸਰਪੰਚ ਕਮਲਜੀਤ ਸਿੰਘ ਮਹੈਣ, ਕਰਮ ਸਿੰਘ ਡੱਬਰੀ, ਗੁਰਦਿਆਲ ਸਿੰਘ ਬਹਿਲੂ, ਗਿਆਨ ਸਿੰਘ ਖਮੇੜਾ, ਅਜਮੇਰ ਸਿੰਘ ਬੀਕਾਪੁਰ, ਬਾਬਾ ਸਰਬਣ ਸਿੰਘ, ਬਾਬਾ ਅਵਤਾਰ ਸਿੰਘ ਸੂਰੇਵਾਲ, ਦਲਜੀਤ ਸਿੰਘ ਪੰਮਾ ਢੇਰ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।