ਲੈਫ਼ਟੀਨੈਂਟ ਬਣੇ ਹਰਪੁਨੀਤ ਸਿੰਘ ਦਾ ਸੈਣੀ ਭਵਨ ਵਲੋਂ ਸਨਮਾਨ
ਰੂਪਨਗਰ, 8 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਫ਼ੌਜ ਦੀ ਆਰਟਿਲਰੀ ਯੂਨਿਟ ਵਿਚ ਲੈਫ਼ਟੀਨੈਂਟ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਕਮਾਲਪੁਰ ਅਤੇ ਰੂਪਨਗਰ ਦਾ ਨਾਮ ਰੌਸ਼ਨ ਕਰਨ ਵਾਲੇ ਹਰਪੁਨੀਤ ਸਿੰਘ ਦਾ ਸੈਣੀ ਭਵਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਰਪੁਨੀਤ ਸਿੰਘ ਕਮਾਲਪੁਰ ਵਾਸੀ ਹਰਮਿੰਦਰ ਸਿੰਘ ਦੇ ਪੁੱਤਰ ਅਤੇ ਸੁਰਮੁੱਖ ਸਿੰਘ ਪੰਗਲੀਆ ਦੇ ਪੋਤੇ ਹਨ।
ਰੂਪਨਗਰ, 8 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਫ਼ੌਜ ਦੀ ਆਰਟਿਲਰੀ ਯੂਨਿਟ ਵਿਚ ਲੈਫ਼ਟੀਨੈਂਟ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਕਮਾਲਪੁਰ ਅਤੇ ਰੂਪਨਗਰ ਦਾ ਨਾਮ ਰੌਸ਼ਨ ਕਰਨ ਵਾਲੇ ਹਰਪੁਨੀਤ ਸਿੰਘ ਦਾ ਸੈਣੀ ਭਵਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਰਪੁਨੀਤ ਸਿੰਘ ਕਮਾਲਪੁਰ ਵਾਸੀ ਹਰਮਿੰਦਰ ਸਿੰਘ ਦੇ ਪੁੱਤਰ ਅਤੇ ਸੁਰਮੁੱਖ ਸਿੰਘ ਪੰਗਲੀਆ ਦੇ ਪੋਤੇ ਹਨ। ਸੈਣੀ ਭਵਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਹਰਪੁਨੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਉਸਦੀ ਇਸ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੈਣੀ ਭਵਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਲੈਫ਼ਟੀਨੈਂਟ ਹਰਪੁਨੀਤ ਸਿੰਘ ਨੇ ਆਰਟਿਲਰੀ ਯੂਨਿਟ ਵਿਚ ਕਮਿਸ਼ਨ ਪ੍ਰਾਪਤ ਕਰਕੇ ਆਪਣੇ ਪਰਿਵਾਰ ਦੇ ਨਾਲ-ਨਾਲ ਇਲਾਕੇ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸੈਣੀ ਭਵਨ ਵਲੋਂ ਸਮੇਂ-ਸਮੇਂ ‘ਤੇ ਖੇਡਾਂ, ਸਿੱਖਿਆ, ਸਮਾਜ ਸੇਵਾ ਜਾਂ ਭਾਰਤੀ ਫ਼ੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਅਫ਼ਸਰਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਨੌਜਵਾਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਅਜਿਹੇ ਸਨਮਾਨ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੋਰਨਾਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਹਰਪੁਨੀਤ ਸਿੰਘ ਨੇ ਕਿਹਾ ਕਿ ਉਸ ਦੀ ਇਸ ਕਾਮਯਾਬੀ ਦੇ ਪਿੱਛੇ ਉਸ ਦੀ ਮਾਤਾ ਜਸਵੀਰ ਕੌਰ ਦਾ ਥਾਪੜਾ ਰਿਹਾ ਅਤੇ ਉਸ ਦੇ ਨਾਨਾ ਦਿਆ ਸਿੰਘ ਨੇ ਵੀ ਬਹੁਤ ਮਦਦ ਕੀਤੀ ਹੈ। ਇਸ ਮੌਕੇ ਲੈਫ਼ਟੀਨੈਂਟ ਹਰਪੁਨੀਤ ਸਿੰਘ ਦੀ ਮਾਤਾ ਜਸਵੀਰ ਕੌਰ, ਭੈਣ ਜਗਨੀਤ ਕੌਰ ਅਤੇ ਨਾਨਾ ਦਿਆ ਸਿੰਘ ਵੀ ਮੌਜੂਦ ਸਨ। ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ, ਸਕੱਤਰ ਬਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਸੈਣੀ ਅਤੇ ਹੋਰ ਅਹੁਦੇਦਾਰਾਂ ਵਲੋਂ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਰਾਜਿੰਦਰ ਸੈਣੀ, ਡਾ. ਹਰਚਰਨ ਦਾਸ, ਗੁਰਮੁਖ ਸਿੰਘ ਸੈਣੀ, ਵਾਈਸ ਚੇਅਰਮੈਨ ਰਾਜਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਸੈਣੀ, ਗੁਰਪਾਲ ਸਿੰਘ, ਇੰਜੀਨੀਅਰ ਹਰਜੀਤ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਸਾਬਕਾ ਮੈਨੇਜਰ ਜਗਦੇਵ ਸਿੰਘ, ਬਹਾਦਰਜੀਤ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਮੁੰਦਰਾ, ਐਡਵੋਕੇਟ ਇੰਜੀਨੀਅਰ ਦੀਦਾਰ ਸਿੰਘ, ਡਾ. ਜਸਵੰਤ ਕੌਰ, ਪ੍ਰਿੰ. ਰਵਿੰਦਰ ਕੌਰ, ਹਰਦੀਪ ਸਿੰਘ ਮੈਨੇਜਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਹਰਪੁਨੀਤ ਸਿੰਘ ਨੇ ਸੈਣੀ ਭਵਨ ਵਲੋਂ ਕੀਤੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਭਾਰਤੀ ਫ਼ੌਜ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ।