10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ ਚੋਂ ਨਿਕਲੀ 28.5 ਕਿੱਲੋ ਦੀ ‘ ਦੈਂਤ ’ ਮੱਛੀ ਮੱਛੀ ਦੇ ਸ਼ੌਕੀਨਾਂ ਲਈ ਖ਼ਾਸ ਖਿੱਚ ਬਣੀ ਬਿਗਹੈੱਡ ‘ਸਿਲਵਰ’ ਕਾਰਪਂ

ਨੰਗਲ, 8 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਦੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚੋਂ ਅੱਜ ਇੱਕ ਵਾਰ ਫਿਰ ਵਿਸ਼ਾਲ ਅਕਾਰੀ ਮੱਛੀ ਨਿਕਲਣ ਨਾਲ ਮੱਛੀ ਦੇ ਸ਼ੌਕੀਨਾਂ ਲਈ ਖ਼ਾਸ ਖਿੱਚ ਪੈਦਾ ਹੋ ਗਈ। ਅੱਜ ਫੜੀ ਗਈ ਬਿਗਹੈੱਡ ਮੱਛੀ, ਜਿਸ ਨੂੰ ਸਿਲਵਰ ਕਾਰਪ ਵੀ ਕਿਹਾ ਜਾਂਦਾ ਹੈ, ਦਾ ਵਜ਼ਨ 28 ਕਿੱਲੋ 500 ਗ੍ਰਾਮ ਦੱਸਿਆ ਗਿਆ ਹੈ।

Ad Position 21
repet_subhas-goyals [Copy P29]
ਕੋਹਲੀ ਫਿਸ਼ ਪਹਾੜੀ ਮਾਰਕੀਟ ਵਿਖੇ ਲੱਗੀ ਵੇਖਣ ਵਾਲਿਆਂ ਦੀ ਭੀੜ 09-09-2026
ਨੰਗਲ, 8 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਡੈਮ ਦੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿਚੋਂ ਅੱਜ ਇੱਕ ਵਾਰ ਫਿਰ ਵਿਸ਼ਾਲ ਅਕਾਰੀ ਮੱਛੀ ਨਿਕਲਣ ਨਾਲ ਮੱਛੀ ਦੇ ਸ਼ੌਕੀਨਾਂ ਲਈ ਖ਼ਾਸ ਖਿੱਚ ਪੈਦਾ ਹੋ ਗਈ। ਅੱਜ ਫੜੀ ਗਈ ਬਿਗਹੈੱਡ ਮੱਛੀ, ਜਿਸ ਨੂੰ ਸਿਲਵਰ ਕਾਰਪ ਵੀ ਕਿਹਾ ਜਾਂਦਾ ਹੈ, ਦਾ ਵਜ਼ਨ 28 ਕਿੱਲੋ 500 ਗ੍ਰਾਮ ਦੱਸਿਆ ਗਿਆ ਹੈ। ਵਿਸ਼ਾਲ ਆਕਾਰ ਦੀ ਇਸ ਮੱਛੀ ਨੂੰ ਵੇਖਣ ਲਈ ਲੋਕਾਂ ਵਿਚ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲੀ। ਕੋਹਲੀ ਫਿਸ਼ ਪਹਾੜੀ ਮਾਰਕੀਟ ਦੇ ਮਾਲਕ ਬਵਨਦੀਪ ਸਿੰਘ ਕੋਹਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛੀ ਫੜਨ ਦੇ ਸੀਜ਼ਨ ਦੌਰਾਨ ਗੋਬਿੰਦ ਸਾਗਰ ਝੀਲ ਵਿਚੋਂ ਕਦੇ-ਕਦਾਈਂ ਅਜਿਹੀਆਂ ਵੱਡੇ ਆਕਾਰ ਦੀਆਂ ਮੱਛੀਆਂ ਵੀ ਨਿਕਲਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਮਿਲੀ 28 ਕਿੱਲੋ 500 ਗ੍ਰਾਮ ਦੀ ਬਿਗਹੈੱਡ ਮੱਛੀ ਆਪਣੇ ਭਾਰੀ-ਭਰਕਮ ਆਕਾਰ ਕਾਰਨ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਖੜਾ ਡੈਮ ਨਾਲ ਲੱਗੀ ਗੋਬਿੰਦ ਸਾਗਰ ਝੀਲ ਆਪਣੀ ਵਿਸ਼ਾਲਤਾ ਅਤੇ ਮੱਛੀ ਉਤਪਾਦਨ ਲਈ ਜਾਣੀ ਜਾਂਦੀ ਹੈ। ਵੱਡੇ ਆਕਾਰ ਦੀ ਮੱਛੀ ਦੇ ਸਾਹਮਣੇ ਆਉਂਦਿਆਂ ਹੀ ਮੱਛੀ ਦੇ ਸ਼ੌਕੀਨਾਂ ਵਿਚ ਇਸ ਨੂੰ ਦੇਖਣ ਅਤੇ ਇਸ ਦੀ ਤਸਵੀਰ ਆਪਣੇ ਕੈਮਰੇ ਵਿਚ ਕੈਦ ਕਰਨ ਲਈ ਉਤਸੁਕਤਾ ਬਣੀ ਰਹੀ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਮੰਦਰ ਬਾਬਾ ਬਿੜੇ ਵਾਲੇ ਸੂਰੇਵਾਲ ਵਿਖੇ ਸਾਲਾਨਾ ਭੰਡਾਰਾ 13 ਨੂੰ ਅਗਲੀ ਖ਼ਬਰ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ...
Ad Position 24