09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਵਿਚ ਛੱਡੇ ਝੋਟੇ ’ ਤੇ ਗੁੱਜਰਾਂ ਨੇ ਕੀਤਾ ਤਸ਼ੱਦਦ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਚਾਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਬੇਲਾ, 8 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਸੁਰਤਾਪੁਰ ਵਿਖੇ ਪਿੰਡਾਂ ਵਲੋਂ ਸਾਂਝੇ ਤੌਰ ’ਤੇ ਛੱਡੇ ਗਏ ਝੋਟੇ ਨਾਲ ਕਥਿਤ ਤੌਰ ’ਤੇ ਬੇਰਹਿਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਰਤਾਪੁਰ, ਵੱਡਾ ਸੁਰਤਾਪੁਰ ਛੋਟਾ, ਮਾਹਲਾ, ਝੱਲੀਆਂ, ਚੌਂਤਾਂ ਅਤੇ ਭੈਣੀ ਸਮੇਤ ਆਸ-ਪਾਸ ਦੇ ਪਿੰਡਾਂ ਦੇ ਮੁਹਤਬਰ ਲੋਕਾਂ ਵਲੋਂ ਬੇਲਾ ਪੁਲੀਸ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਕਾਲਾ ਗੁੱਜਰ ਤੇ ਉਸ ਦੇ ਪੁੱਤਰ ਸਦੀਕ, ਸ਼ਮੀ ਅਤੇ ਮੁਹੰਮਦ ਵਲੋਂ ਪਿੰਡ ਮਾਹਲਾਂ ਵਿਖੇ ਛੱਡੇ ਸਾਂਝੇ ਝੋਟੇ ਦਾ ਮੂੰਹ ਬੰਨ੍ਹ ਕੇ ਗਲੇ ਵਿਚ ਘੁੱਟ ਕੇ ਰੱਸੀ ਪਾਈ ਗਈ ਅਤੇ ਚਾਰੇ ਲੱਤਾਂ ਵੀ ਬੰਨ੍ਹ ਦਿੱਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬੇਲਾ, 8 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਸੁਰਤਾਪੁਰ ਵਿਖੇ ਪਿੰਡਾਂ ਵਲੋਂ ਸਾਂਝੇ ਤੌਰ ’ਤੇ ਛੱਡੇ ਗਏ ਝੋਟੇ ਨਾਲ ਕਥਿਤ ਤੌਰ ’ਤੇ ਬੇਰਹਿਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਰਤਾਪੁਰ, ਵੱਡਾ ਸੁਰਤਾਪੁਰ ਛੋਟਾ, ਮਾਹਲਾ, ਝੱਲੀਆਂ, ਚੌਂਤਾਂ ਅਤੇ ਭੈਣੀ ਸਮੇਤ ਆਸ-ਪਾਸ ਦੇ ਪਿੰਡਾਂ ਦੇ ਮੁਹਤਬਰ ਲੋਕਾਂ ਵਲੋਂ ਬੇਲਾ ਪੁਲੀਸ ਚੌਂਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਕਾਲਾ ਗੁੱਜਰ ਤੇ ਉਸ ਦੇ ਪੁੱਤਰ ਸਦੀਕ, ਸ਼ਮੀ ਅਤੇ ਮੁਹੰਮਦ ਵਲੋਂ ਪਿੰਡ ਮਾਹਲਾਂ ਵਿਖੇ ਛੱਡੇ ਸਾਂਝੇ ਝੋਟੇ ਦਾ ਮੂੰਹ ਬੰਨ੍ਹ ਕੇ ਗਲੇ ਵਿਚ ਘੁੱਟ ਕੇ ਰੱਸੀ ਪਾਈ ਗਈ ਅਤੇ ਚਾਰੇ ਲੱਤਾਂ ਵੀ ਬੰਨ੍ਹ ਦਿੱਤੀਆਂ ਗਈਆਂ। ਇਸ ਤੋਂ ਬਾਅਦ ਝੋਟੇ ਨੂੰ ਬੁੱਧਕੀ ਨਦੀ ਵਿਚ ਇੱਕ ਟੋਏ ਵਿਚ ਦਰੱਖ਼ਤ ਨਾਲ ਬੰਨ੍ਹ ਦਿੱਤਾ ਗਿਆ। ਪਿੰਡ ਵਾਸੀਆਂ ਅਨੁਸਾਰ ਝੋਟਾ ਲੰਮੇ ਸਮੇਂ ਤੱਕ ਭੁੱਖ-ਪਿਆਸਾ ਉੱਥੇ ਬੰਨ੍ਹਿਆ ਰਿਹਾ। ਘੁੱਟ ਕੇ ਬੰਨ੍ਹੀਆਂ ਪਲਾਸਟਿਕ ਦੀਆਂ ਰੱਸੀਆਂ ਸਰੀਰ ਵਿਚ ਧਸ ਜਾਣ ਕਾਰਨ ਝੋਟੇ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਗੰਭੀਰ ਜ਼ਖਮ ਹੋ ਗਏ ਅਤੇ ਉਨ੍ਹਾਂ ਵਿਚ ਕੀੜੇ ਪੈ ਗਏ। ਬੀਤੇ ਕਈ ਦਿਨ ਪਹਿਲਾਂ ਨਦੀ ਵਿਚ ਕੱਖ-ਕੰਡਾ ਲੈਣ ਗਏ ਪਿੰਡ ਵਾਸੀਆਂ ਨੇ ਝੋਟੇ ਨੂੰ ਤਰਸਯੋਗ ਹਾਲਤ ਵਿਚ ਵੇਖਿਆ, ਜਿਸ ਤੇ ਉਨ੍ਹਾਂ ਝੋਟੇ ਨੂੰ ਖੋਲ੍ਹ ਕੇ ਪਿੰਡ ਲਿਆਂਦਾ ਅਤੇ ਪਸ਼ੂ ਡਾਕਟਰ ਤੋਂ ਇਲਾਜ ਸ਼ੁਰੂ ਕਰਵਾਇਆ। ਪਸ਼ੂ ਡਿਸਪੈਂਸਰੀ ਸੁਰਤਾਪੁਰ ਦੇ ਡਾਕਟਰ ਵਲੋਂ ਝੋਟੇ ਦੀ ਹਾਲਤ ਸਬੰਧੀ ਰਿਪੋਰਟ ਵੀ ਤਿਆਰ ਕੀਤੀ ਗਈ। ਪਿੰਡ ਵਾਸੀਆਂ ਅਨੁਸਾਰ ਸਬੰਧਿਤ ਪਰਿਵਾਰ ਨੇ ਮੰਨਿਆ ਕਿ ਉਨ੍ਹਾਂ ਦੇ ਦੋ ਝੋਟੇ ਸਾਂਝੇ ਝੋਟੇ ਨਾਲ ਲੜਦੇ ਸਨ ਅਤੇ ਪਹਿਲਾਂ ਵੀ ਇਸ ਝੋਟੇ ਨੂੰ ਬੰਨ੍ਹਿਆ ਗਿਆ ਸੀ। ਲੋਕਾਂ ਦਾ ਦਾਅਵਾ ਹੈ ਕਿ ਉਹ ਪਹਿਲਾਂ ਕਰੀਬ ਚਾਰ ਵਾਰ ਝੋਟੇ ਨੂੰ ਛੁਡਵਾ ਕੇ ਲਿਆ ਚੁੱਕੇ ਹਨ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨਾਂ ‘ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਉਕਤ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਜਾਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਜੁਝਾਰ ਸਿੰਘ, ਮੁਖ਼ਤਿਆਰ ਸਿੰਘ, ਅਵਤਾਰ ਸਿੰਘ , ਕਰਨਵੀਰ ਸਿੰਘ, ਗੁਰਮੀਤ ਸਿੰਘ, ਰੁਪਿੰਦਰਪਾਲ ਸਿੰਘ ਅਤੇ ਸਰਪੰਚ ਜੋਗਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਮੰਗ
Ad Position 24