09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ਵਿਖੇ ਮਨਾਇਆ ਅਧਿਆਪਕ ਦਿਵਸ

ਕਾਹਨਪੁਰ ਖੂਹੀ, 8 ਸਤੰਬਰ (ਗੁਰਬੀਰ ਸਿੰਘ ਵਾਲੀਆ)-ਭਾਰਤ ਵਿਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਡਾ: ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ, ਜੋ ਇੱਕ ਪ੍ਰਸਿੱਧ ਦਾਰਸ਼ਨਿਕ, ਅਧਿਆਪਕ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਸਨ। ਇਸੇ ਹੀ ਸ਼ੁਭਅਵਸਰ ਮੌਕੇ ਅੱਜ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ‘ਚ ਵੀ ਬੱਚਿਆਂ ਤੇ ਅਧਿਆਪਕਾਂ ਵਲੋਂ ਰਲ ਮਿਲ ਕੇ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਦੀ ਯੋਗ ਅਗਵਾਈ ਸੰਸਥਾ ਦੇ ਮੁਖੀ ਰਾਜਿੰਦਰ ਕਿਸਾਨਾਂ ਵਲੋਂ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਕਾਹਨਪੁਰ ਖੂਹੀ, 8 ਸਤੰਬਰ (ਗੁਰਬੀਰ ਸਿੰਘ ਵਾਲੀਆ)-ਭਾਰਤ ਵਿਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਡਾ: ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ, ਜੋ ਇੱਕ ਪ੍ਰਸਿੱਧ ਦਾਰਸ਼ਨਿਕ, ਅਧਿਆਪਕ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਸਨ। ਇਸੇ ਹੀ ਸ਼ੁਭਅਵਸਰ ਮੌਕੇ ਅੱਜ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂਮੇਵਾਲ ‘ਚ ਵੀ ਬੱਚਿਆਂ ਤੇ ਅਧਿਆਪਕਾਂ ਵਲੋਂ ਰਲ ਮਿਲ ਕੇ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਦੀ ਯੋਗ ਅਗਵਾਈ ਸੰਸਥਾ ਦੇ ਮੁਖੀ ਰਾਜਿੰਦਰ ਕਿਸਾਨਾਂ ਵਲੋਂ ਕੀਤੀ ਗਈ। ਸਵੇਰ ਦੀ ਸਭਾ ਵਿਚ ਮਾਸਟਰ ਸੰਜੀਵ ਕੁਮਾਰ ਵਲੋਂ ਅਧਿਆਪਕ ਦੇ ਸਨਮਾਨ ਵਿਚ ਆਪਣੇ ਵਿਚਾਰ ਬੱਚਿਆਂ ਦੇ ਸਨਮੁੱਖ ਰੱਖਦਿਆਂ ਅੱਜ ਦੇ ਦਿਨ ਦਾ ਮਹੱਤਵ ਦੱਸਿਆ। ਇਸੇ ਦੌਰਾਨ ਸਕੂਲ ਦੇ ਡਾਇਰੈਕਟਰ ਰਾਜਿੰਦਰ ਕਿਸਾਨਾਂ ਨੇ ਅੱਜ ਦੇ ਦਿਨ ਵਿਦਿਆਰਥੀਆਂ ਦੇ ਜੀਵਨ ਅਤੇ ਭਵਿੱਖ ਨੂੰ ਬਣਾਉਣ ਵਿਚ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਦਿਵਸ ਸਿੱਖਿਅਕਾਂ ਦੇ ਅਮੁੱਲ ਯੋਗਦਾਨ ਨੂੰ ਮਾਨਤਾ ਦੇਣ ਲਈ ਸਮਰਪਿਤ ਹੈ। ਇਹ ਉਹ ਦਿਨ ਹੈ ਜੋ ਧੰਨਵਾਦ, ਸਤਿਕਾਰ ਅਤੇ ਪ੍ਰਸ਼ੰਸਾ ਨਾਲ ਗੂੰਜਦਾ ਹੈ। ਇਹ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਪ੍ਰੇਰਨਾ ਦਾ ਸਰੋਤ ਹੈ, ਉਨ੍ਹਾਂ ਨੂੰ ਸਿੱਖਿਆ ਵਿਚ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਸ ਤੋਂ ਬਾਅਦ ਬਾਕੀ ਅਧਿਆਪਕਾਂ ਵਲੋਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਅਧਿਆਪਕ ਦਾ ਸਤਿਕਾਰ ਕਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕਾ ਤੇ ਬੱਚਿਆਂ ਵਲੋਂ ਸਾਂਝੇ ਰੂਪ ਚ ਕੇਕ ਵੀ ਕੱਟਿਆ ਗਿਆ ਤੇ ਅੱਜ ਦੇ ਅਧਿਆਪਕ ਦਿਵਸ ਮੌਕੇ ਮੈਡਮ ਸਿਮਰਨ ਕਿਸਾਨਾਂ ਵਲੋਂ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਗਏ ਤੇ ਬਤੌਰ ਅਧਿਆਪਕ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ‘ਤੇ ਸਕੂਲ ਦੇ ਮੈਡਮ ਸਿਮਰਨ ਕਿਸਾਨਾਂ, ਸੰਜੀਵ ਕੁਮਾਰ, ਸੁਖਵੀਰ ਸਿੰਘ, ਰੁਪਿੰਦਰ ਕੌਰ, ਮੀਨਾ ਸੈਣੀ, ਮਨੀਸ਼ਾ, ਤਾਨੀਆ, ਹਰਸ਼ਦੀਪ ਕੌਰ, ਰਮਨਦੀਪ ਕੌਰ, ਮਨਦੀਪ ਸਿੰਘ ਆਦਿ ਤੋਂ ਇਲਾਵਾ ਸੰਸਥਾ ਦੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਚ ਮਿਸਲ ਸਤਲੁਜ ਨੂੰ ਮਿਲੀ ਨੌਜਵਾਨਾਂ ਦੀ ਹਮਾਇਤ ਅਗਲੀ ਖ਼ਬਰ ਭਾਜਪਾ ਤੇ ‘ ਆਪ ’ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ - ਭਰਤ ਸ਼ੰਕਰ ਜੋਸ਼ੀ
Ad Position 24