08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੇਰਾ ਸੁਪਨਾ ਆਤਮ ਨਿਰਭਰ ਹੋਵੇ ਰੋਪੜ ਅਪਣਾ ਮੁਹਿੰਮ ਤਹਿਤ ਲੋੜਵੰਦ ਅਤੇ ਬੇਸਹਾਰਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਨੂਰਪੁਰ ਬੇਦੀ, 8 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੇਰਾ ਸੁਪਨਾ ਆਤਮ ਨਿਰਭਰ ਹੋਵੇ ਰੋਪੜ ਅਪਣਾ ਮੁਹਿੰਮ ਤਹਿਤ ਗੁਰਮੀਤ ਗੋਗੀ ਜ਼ਿਲ੍ਹਾ ਪ੍ਰਧਾਨ ਬੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨੂਰਪੁਰ ਬੇਦੀ, 8 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੇਰਾ ਸੁਪਨਾ ਆਤਮ ਨਿਰਭਰ ਹੋਵੇ ਰੋਪੜ ਅਪਣਾ ਮੁਹਿੰਮ ਤਹਿਤ ਗੁਰਮੀਤ ਗੋਗੀ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਆਮ ਆਦਮੀ ਪਾਰਟੀ ਰੂਪਨਗਰ ਵਲੋਂ ਇਲਾਕੇ ਦੀਆਂ ਗਰੀਬ, ਲੋੜਵੰਦ ਅਤੇ ਬੇਸਹਾਰਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੰਡਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਉਹ ਪਿੰਡ ਅਸਾਲਤਪੁਰ ਵਿਖੇ ਪਹੁੰਚੇ। ਇਸ ਮੌਕੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ ਕਰਦਿਆਂ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦਾ ਮੁੱਖ ਮਕਸਦ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ਅਤੇ ਔਰਤਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਣਾ ਹੈ। ਸਿਲਾਈ ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੇ ਇਸ ਸਹਾਇਤਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਘਰ ਬੈਠੇ ਆਮਦਨ ਦਾ ਸਾਧਨ ਮਿਲੇਗਾ। ਇਲਾਕਾ ਵਾਸੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਮ ਕੁਮਾਰ ਮਕਾਰੀ ਚੇਅਰਮੈਨ ਸੈਣੀ ਵੈਲਫੇਅਰ ਬੋਰਡ ਪੰਜਾਬ ਸਰਕਾਰ, ਸਰਪੰਚ ਮੋਹਨ ਸਿੰਘ, ਮਾਸਟਰ ਰਾਮ ਪਾਲ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਫੌਜੀ, ਜਗਦੀਸ਼ ਰਾਮ ਪੰਚ, ਦਰਸ਼ਨ ਸਿੰਘ ਪੰਚ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਓਇੰਦ ਖੇਡ ਮੇਲੇ ਵਿਚ ਪਿੰਡ ਦੁਤਾਲ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ ਅਗਲੀ ਖ਼ਬਰ ਮਧੂਵਨ ਵਾਟਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਸ਼ੁਰੂ
Ad Position 24