09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ੇਰਾ ਗੁੱਜਰ ਨੇ ਮਿਰਜ਼ਾ ਈਰਾਨ ਨੂੰ ਚਿੱਤ ਕਰਕੇ ਜਿੱਤੀ ਬੜਵਾ ਦੀ ਝੰਡੀ ਦੀ ਕੁਸ਼ਤੀ ਸੰਸਦ ਮੈਂਬਰ ਕੰਗ ਤੇ ਵਿਧਾਇਕ ਚੱਢਾ ਨੇ ਕੀਤੀ ਵਿਸ਼ੇਸ਼ ਸ਼ਿਰਕਤ

ਨੂਰਪੁਰ ਬੇਦੀ, 9 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੀ ਮਿੱਟੀ ਦੀ ਮਹਿਕ, ਪੁਰਾਤਨ ਵਿਰਸੇ ਦੀ ਝਲਕ ਅਤੇ ਪਹਿਲਵਾਨਾਂ ਦੇ ਦਾਅ-ਪੇਚਾਂ ਨਾਲ ਖੇਤਰ ਦੇ ਪਿੰਡ ਬੜਵਾ ਵਿਖੇ ਕਰਵਾਇਆ ਗਿਆ ਦੋ ਦਿਨਾਂ ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਗ੍ਰਾਮ ਪੰਚਾਇਤ, ਛਿੰਝ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੰਗਲ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਪਹੁੰਚੇ ਅਤੇ ਪਹਿਲਵਾਨਾਂ ਦੇ ਜੌਹਰਾਂ ਦਾ ਖੂਬ ਆਨੰਦ ਮਾਣਿਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨੂਰਪੁਰ ਬੇਦੀ, 9 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੀ ਮਿੱਟੀ ਦੀ ਮਹਿਕ, ਪੁਰਾਤਨ ਵਿਰਸੇ ਦੀ ਝਲਕ ਅਤੇ ਪਹਿਲਵਾਨਾਂ ਦੇ ਦਾਅ-ਪੇਚਾਂ ਨਾਲ ਖੇਤਰ ਦੇ ਪਿੰਡ ਬੜਵਾ ਵਿਖੇ ਕਰਵਾਇਆ ਗਿਆ ਦੋ ਦਿਨਾਂ ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਗ੍ਰਾਮ ਪੰਚਾਇਤ, ਛਿੰਝ ਕਮੇਟੀ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਦੰਗਲ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਪਹੁੰਚੇ ਅਤੇ ਪਹਿਲਵਾਨਾਂ ਦੇ ਜੌਹਰਾਂ ਦਾ ਖੂਬ ਆਨੰਦ ਮਾਣਿਆ। ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਿਰਕਤ ਕੀਤੀ। ਸੰਬੋਧਨ ਕਰਦਿਆਂ ਸਾਂਸਦ ਕੰਗ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਛਿੰਝ ਮੇਲੇ ਪੰਜਾਬੀ ਸਭਿਆਚਾਰ ਅਤੇ ਪੁਰਾਤਨ ਖੇਡ ਵਿਰਸੇ ਦਾ ਅਟੁੱਟ ਅੰਗ ਹਨ। ਸੋਸ਼ਲ ਮੀਡੀਆ ਦੇ ਦੌਰ ਵਿਚ ਜਦੋਂ ਰਵਾਇਤੀ ਮੇਲੇ ਅਤੇ ਖੇਡਾਂ ਆਪਣੀ ਪਛਾਣ ਗੁਆ ਰਹੀਆਂ ਹਨ, ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਬੜਵਾ ਵਿਧਾਇਕ ਦਿਨੇਸ਼ ਚੱਢਾ ਦਾ ਜੱਦੀ ਪਿੰਡ ਹੋਣ ਕਰਕੇ ਇਸ ਪਿੰਡ ਨਾਲ ਉਨ੍ਹਾਂ ਦਾ ਵੀ ਗੂੜ੍ਹਾ ਰਿਸ਼ਤਾ ਬਣ ਗਿਆ ਹੈ। ਉਨ੍ਹਾਂ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਹੋਰ ਗਰਾਂਟ ਦੇਣ ਦਾ ਐਲਾਨ ਕੀਤਾ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਭਾਵੇਂ ਉਹ ਪੂਰੇ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਪਰ ਆਪਣੇ ਜੱਦੀ ਪਿੰਡ ਦੇ ਛਿੰਝ ਮੇਲੇ ਵਿਚ ਪਹੁੰਚ ਕੇ ਬਚਪਨ ਦੀਆਂ ਯਾਦਾਂ ਮੁੜ ਤਾਜ਼ਾ ਹੋ ਗਈਆਂ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਦੀਆਂ ਬਰੂਹਾਂ ’ਤੇ ਮਿਲਣ ਵਾਲਾ ਅਪਣੱਤ ਅਤੇ ਪਿਆਰ ਕਿਤੇ ਹੋਰ ਨਹੀਂ ਮਿਲ ਸਕਦਾ। ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਦੀਆਂ ਪੁਰਾਤਨ ਰੀਤਾਂ ਅਤੇ ਵਿਰਾਸਤੀ ਮੇਲੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਜ਼ਿੰਦਾ ਰੱਖੇ ਜਾਣੇ ਚਾਹੀਦੇ ਹਨ। ਮੇਲੇ ਦੌਰਾਨ ਕੰਗ ਅਤੇ ਚੱਢਾ ਨੇ ਪੰਡਾਲ ਵਿਚ ਲੋਕਾਂ ਕੋਲ ਜਾ ਕੇ ਉਨ੍ਹਾਂ ਦਾ ਪਿਆਰ ਕਬੂਲਿਆ। ਵਿਧਾਇਕ ਚੱਢਾ ਆਪਣੇ ਬੇਟੇ ਸਮੇਤ ਮੇਲੇ ਵਿਚ ਲੱਗੀਆਂ ਦੁਕਾਨਾਂ ’ਤੇ ਵੀ ਗਏ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੇ ਨਾਲ-ਨਾਲ ਵੱਖ-ਵੱਖ ਪਕਵਾਨਾਂ ਦਾ ਆਨੰਦ ਮਾਣਿਆ। ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਅਤੇ ਮਿਰਜਾ ਇਰਾਨ ਵਿਚਕਾਰ ਹੋਈ, ਜਿਸ ਵਿਚ ਸ਼ੇਰਾ ਗੁੱਜਰ ਨੇ ਫਤਿਹ ਹਾਸਲ ਕੀਤੀ। ਉਸ ਨੂੰ ਸਤਨਾਮ ਸਿੰਘ ਗਿੱਲ ਵਲੋਂ ਸਪਲੈਂਡਰ ਮੋਟਰਸਾਈਕਲ, ਜਦਕਿ ਪ੍ਰਬੰਧਕਾਂ ਵਲੋਂ ਨਕਦ ਰਾਸ਼ੀ ਅਤੇ ਘੜੀ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਜੇਤੂ ਮਿਰਜਾ ਇਰਾਨ ਨੂੰ 81 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਸਰਪੰਚ ਅਵਤਾਰ ਸਿੰਘ ਕੂੰਨਰ ਨੇ ਸਾਂਸਦ ਕੰਗ ਅਤੇ ਵਿਧਾਇਕ ਚੱਢਾ ਦਾ ਧੰਨਵਾਦ ਕੀਤਾ ਅਤੇ ਪਿੰਡ ਦੀਆਂ ਰੀਤਾਂ-ਰਿਵਾਜਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਨੰਬਰਦਾਰ ਮਹਿੰਦਰ ਸਿੰਘ, ਨੰਬਰਦਾਰ ਤਰਸੇਮ ਸਿੰਘ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਗੁਰਨੈਬ ਸਿੰਘ ਘੁਮਾਣ, ਸੂਬੇਦਾਰ ਸੁਰਿੰਦਰ ਕੰਗ, ਦੇਸਰਾਜ ਸੈਣੀ, ਜਰਨੈਲ ਸਿੰਘ ਲਾਲੀ, ਰਾਮ ਪ੍ਰਸਾਦ ਪਾਲੀ, ਸੁਰਜੀਤ ਸਿੰਘ, ਕਰਮਜੀਤ ਸਿੰਘ ਗਿੱਲ, ਮਹਿੰਦਰ ਚੰਦ ਕੂੰਨਰ, ਭਜਨ ਸਿੰਘ ਬਸੀ, ਤੀਰਥ ਸਿੰਘ ਬਹਿਣੀਵਾਲ, ਪ੍ਰਧਾਨ ਪਰਮਿੰਦਰ ਸਿੰਘ ਬਾਲਾ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚੋਂ ਤਿੰਨ ਮੋਬਾਈਲ ਬਰਾਮਦ-ਅੱਠ ਬੰਦੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦੀ ਹੋਈ ਚੋਣ , ਬਖਸ਼ੀਸ਼ ਸਿੰਘ ਕਟਾਰੀਆ ਬਣੇ ਪ੍ਰਧਾਨ
Ad Position 24