12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ ‘ ਮਾਇ ਭਾਰਤ ’ ਪੋਰਟਲ ’ ਤੇ ਲਾਈਵ ਜ਼ਿਲ੍ਹਾ ਯੁਵਾ ਅਧਿਕਾਰੀ ਅਸ਼ੀਸ਼ ਪਾਲ ਵਲੋਂ 15 ਤੋਂ 29 ਸਾਲ ਦੇ ਨੌਜਵਾਨਾਂ ਨੂੰ ਭਾਗ ਲੈਣ ਦੀ ਅਪੀਲ

ਰੂਪਨਗਰ, 12 ਸਤੰਬਰ (ਸਤਨਾਮ ਸਿੰਘ ਸੱਤੀ)-ਵਿਕਸਿਤ ਭਾਰਤ 2047 ਦੇ ਸੰਕਲਪ ਤਹਿਤ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ -2027 ਦੇ ਤਹਿਤ ‘ਵਿਕਸਿਤ ਭਾਰਤ ਕਵਿਜ਼’ ‘ਮਾਇ ਭਾਰਤ’ ਪੋਰਟਲ ’ਤੇ ਲਾਈਵ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਯੁਵਾ ਅਧਿਕਾਰੀ ਅਸ਼ੀਸ਼ ਪਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

Ad Position 21
repet_subhas-goyals [Copy P29]
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦੇ ਰਹੇ ਜ਼ਿਲ੍ਹਾ ਅਧਿਕਾਰੀ ਅਸ਼ੀਸ਼ ਪਾਲ ਅਤੇ ਸਾਹਿਲ। 13-09-2026
ਰੂਪਨਗਰ, 12 ਸਤੰਬਰ (ਸਤਨਾਮ ਸਿੰਘ ਸੱਤੀ)-ਵਿਕਸਿਤ ਭਾਰਤ 2047 ਦੇ ਸੰਕਲਪ ਤਹਿਤ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ ਲਈ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ -2027 ਦੇ ਤਹਿਤ ‘ਵਿਕਸਿਤ ਭਾਰਤ ਕਵਿਜ਼’ ‘ਮਾਇ ਭਾਰਤ’ ਪੋਰਟਲ ’ਤੇ ਲਾਈਵ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਯੁਵਾ ਅਧਿਕਾਰੀ ਅਸ਼ੀਸ਼ ਪਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਰੂਪਨਗਰ ਜ਼ਿਲ੍ਹੇ ਦੇ 15 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕਵਿਜ਼ ਦਾ ਪਹਿਲਾ ਪੜਾਅ 17 ਅਗਸਤ ਤੋਂ 30 ਸਤੰਬਰ 2026 ਤੱਕ ਚੱਲੇਗਾ। ਚੁਣੇ ਗਏ ਭਾਗੀਦਾਰ 500 ਸ਼ਬਦਾਂ ਦਾ ‘ਵਿਕਸਿਤ ਭਾਰਤ’ ਲੇਖ ਲਿਖਣਗੇ, ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਪੇਸ਼ਕਾਰੀ ਮੁਕਾਬਲਾ ਹੋਵੇਗਾ। ਬਿਹਤਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਰਾਜ ਅਤੇ ਫਿਰ ਰਾਸ਼ਟਰੀ ਪੱਧਰ ’ਤੇ ਪਹੁੰਚਣਗੇ। ਚੁਣੇ ਗਏ ਭਾਗੀਦਾਰਾਂ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ ਸੰਵਾਦ ਵਿਚ ਭਾਗ ਲੈਣ ਦਾ ਮੌਕਾ ਮਿਲੇਗਾ ਅਤੇ ਖੇਤਰੀ ਫਾਈਨਲਿਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਪਣੇ ਵਿਚਾਰ ਰੱਖ ਸਕਣਗੇ। ਅਸ਼ੀਸ਼ ਪਾਲ ਨੇ ਦੱਸਿਆ ਕਿ ਪਿਛਲੇ ਸਾਲ ਦੇਸ਼ ਭਰ ਵਿੱਚ 50 ਲੱਖ ਤੋਂ ਵੱਧ ਨੌਜਵਾਨਾਂ ਨੇ ਕਵਿਜ਼ ਵਿਚ ਭਾਗ ਲਿਆ ਸੀ। ਇਸ ਸਾਲ ਰੂਪਨਗਰ ਵਿਚ ਵੱਧ ਤੋਂ ਵੱਧ ਭਾਗੀਦਾਰੀ ਲਈ ਮਾਇ ਭਾਰਤ ਕੇਂਦਰ ਵਲੋਂ ਸਿੱਖਿਆ ਸੰਸਥਾਵਾਂ, ਨਹਿਰੂ ਯੁਵਾ ਕੇਂਦਰਾਂ, ਐਨ.ਐਸ.ਐਸ., ਐੱਨ.ਸੀ.ਸੀ. ਇਕਾਈਆਂ ਅਤੇ ਯੁਵਾ ਸੰਗਠਨਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ MyBharat . gov . in ਪੋਰਟਲ ’ਤੇ ਕਵਿਜ਼ ਵਿਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਗਿਆਨ, ਨਵੀਨਤਾ ਅਤੇ ਨੇਤ੍ਰਿਤਵ ਸਮਰੱਥਾ ਵਿਕਸਿਤ ਭਾਰਤ ਦੀ ਨੀਂਹ ਹੈ। ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ -2027 ਦਾ ਰਾਸ਼ਟਰੀ ਸਮਾਗਮ 10 ਤੋਂ 12 ਜਨਵਰੀ 2027 ਤੱਕ ਨਵੀਂ ਦਿੱਲੀ ਵਿਚ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਧਾਮ ਝਾਂਡੀਆਂ ਕਲਾਂ ਦਾ ਪ੍ਰਸਿੱਧ ਦੋ ਰੋਜ਼ਾ ਮਹਾਂ ਕੁਸ਼ਤੀ ਦੰਗਲ 14 ਅਤੇ 15 ਨੂੰ ਅਗਲੀ ਖ਼ਬਰ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਸਚਿਨ ਪਾਇਲਟ ਨਾ...
Ad Position 24