ਲੋਕਲ ਉਮੀਦਵਾਰ ਵਜੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੋਪੜ ਹਲਕੇ ਵਿਚ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਲੋਂ ਆਪਣੇ ਆਪ ਨੂੰ ਲੋਕਲ ਉਮੀਦਵਾਰ ਵਜੋਂ ਪੇਸ਼ ਕਰਦਿਆਂ ਟਿਕਟ ਲਈ ਦਾਅਵਾ ਪੇਸ਼ ਕਰਨ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਸਮੇਂ ਰੂਪਨਗਰ ਸ਼ਹਿਰ ਦੇ ਵਿਕਾਸ ਲਈ ਫੰਡ ਪ੍ਰਾਪਤ ਕਰਨ ਨਾਲ ਜੁੜਿਆ ਮਾਮਲਾ ਵੀ ਉਠਾਇਆ ਗਿਆ ਹੈ।
ਸੰਜੇ ਵਰਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ।
‘ ਚੰਨੀ ਤੋਂ ਕਰੋੜਾਂ ਦੇ ਫੰਡ ਲੈਣ ਜਾ ਰਹੇ ਸਾਂ , ਰਸਤੇ ’ ਚ ਹੀ ਰੋਕ ਕੇ ਮੋੜ ਦਿੱਤਾ ’- ਸੰਜੇ ਵਰਮਾ ਕਿਹਾ, ਫੰਡ ਮਿਲ ਜਾਂਦੇ ਤਾਂ ਰੋਪੜ ਦੇ ਵਿਕਾਸ ਦੀ ਤਸਵੀਰ ਹੋਰ ਹੁੰਦੀ
23-09-2026