22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤ ਵਿਕਾਸ ਪ੍ਰੀਸ਼ਦ ਦੀ ਨੰਗਲ ਸ਼ਾਖਾ ਵਲੋਂ ਸੱਭਿਆਚਾਰਕ ਹਫ਼ਤੇ ਤਹਿਤ ‘ ਜ਼ਿੰਦਾ ਜੀਵ ਬੇਸਹਾਰਾ ਆਸ਼ਰਮ ’ ਵਿਖੇ ਸੇਵਾ ਕਾਰਜ

ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਦੀ ਨੰਗਲ ਸ਼ਾਖਾ ਵਲੋਂ ‘ਸੱਭਿਆਚਾਰਕ ਹਫ਼ਤੇ’ ਤਹਿਤ ਸ਼ਾਖਾ ਪ੍ਰਧਾਨ ਨਿਰਮਲ ਪੁਰੀ ਦੀ ਅਗਵਾਈ ਹੇਠ ਜਵਾਹਰ ਮਾਰਕੀਟ ਨੇੜੇ ਸਥਿਤ ‘ਜ਼ਿੰਦਾ ਜੀਵ ਬੇਸਹਾਰਾ ਆਸ਼ਰਮ’ ਵਿਖੇ ਪ੍ਰੇਰਣਾਦਾਇਕ ਸੇਵਾ ਕਾਰਜ ਕਰਵਾਇਆ ਗਿਆ। ਇਸ ਮੌਕੇ ਪ੍ਰੀਸ਼ਦ ਦੇ ਮੈਂਬਰਾਂ ਨੇ ਆਸ਼ਰਮ ਵਿਖੇ ਰਹਿ ਰਹੇ ਬੇਸਹਾਰਾ ਤੇ ਲੋੜਵੰਦ ਬਜ਼ੁਰਗਾਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਲਈ ਅਤੇ ਫਲ ਤੇ ਜ਼ਰੂਰੀ ਸਮਗਰੀ ਵੰਡੀ।

Ad Position 21
No active advertisement
ਅਜੀਤ ਡੈਸਕ 23-09-2026
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਦੀ ਨੰਗਲ ਸ਼ਾਖਾ ਵਲੋਂ ‘ਸੱਭਿਆਚਾਰਕ ਹਫ਼ਤੇ’ ਤਹਿਤ ਸ਼ਾਖਾ ਪ੍ਰਧਾਨ ਨਿਰਮਲ ਪੁਰੀ ਦੀ ਅਗਵਾਈ ਹੇਠ ਜਵਾਹਰ ਮਾਰਕੀਟ ਨੇੜੇ ਸਥਿਤ ‘ਜ਼ਿੰਦਾ ਜੀਵ ਬੇਸਹਾਰਾ ਆਸ਼ਰਮ’ ਵਿਖੇ ਪ੍ਰੇਰਣਾਦਾਇਕ ਸੇਵਾ ਕਾਰਜ ਕਰਵਾਇਆ ਗਿਆ। ਇਸ ਮੌਕੇ ਪ੍ਰੀਸ਼ਦ ਦੇ ਮੈਂਬਰਾਂ ਨੇ ਆਸ਼ਰਮ ਵਿਖੇ ਰਹਿ ਰਹੇ ਬੇਸਹਾਰਾ ਤੇ ਲੋੜਵੰਦ ਬਜ਼ੁਰਗਾਂ ਨਾਲ ਸਮਾਂ ਬਿਤਾਉਂਦਿਆਂ ਉਨ੍ਹਾਂ ਦੀਆਂ ਲੋੜਾਂ ਬਾਰੇ ਜਾਣਕਾਰੀ ਲਈ ਅਤੇ ਫਲ ਤੇ ਜ਼ਰੂਰੀ ਸਮਗਰੀ ਵੰਡੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ। ਸਮਾਜ ਦੇ ਸਮਰੱਥ ਨਾਗਰਿਕਾਂ ਦਾ ਨੈਤਿਕ ਫ਼ਰਜ਼ ਹੈ ਕਿ ਉਹ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਬਜ਼ੁਰਗਾਂ ਦੇ ਜੀਵਨ ਵਿਚ ਖ਼ੁਸ਼ੀਆਂ ਲਿਆਉਣ। ਸਕੱਤਰ ਸੁਨੀਤਾ ਜੈਨ ਨੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਸੁਝਾਅ ਦਿੱਤੇ। ਮਹਿਲਾ ਪ੍ਰਮੁੱਖ ਨੀਲਮ ਕਪਿਲਾ ਨੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ, ਜਦਕਿ ਪ੍ਰਮੁੱਖ ਮੈਂਬਰ ਡਾ. ਗਿਆਨੇਂਦਰ ਜੈਰਥ ਨੇ ਪ੍ਰੇਰਕ ਪੰਕਤੀਆਂ ਰਾਹੀਂ ਬਜ਼ੁਰਗਾਂ ਦੇ ਆਸ਼ੀਰਵਾਦ ਨੂੰ ਜੀਵਨ ਦਾ ਅਸਲ ਨੂਰ ਦੱਸਿਆ। ਪ੍ਰਮੁੱਖ ਮੈਂਬਰ ਕਿਰਨ ਸਿਆਲ ਨੇ ਬਜ਼ੁਰਗਾਂ ਦੀ ਸੇਵਾ ਅਤੇ ਲੋੜੀਂਦੀ ਸਮਗਰੀ ਵੰਡਣ ਨੂੰ ਆਪਣਾ ਸੁਭਾਗ ਦੱਸਿਆ। ਚੰਡੀਗੜ੍ਹ ਸ਼ਾਖਾ ਦੇ ਜ਼ਿਲ੍ਹਾ ਕੋਆਰਡੀਨੇਟਰ ਬਲਰਾਮ ਸਿੰਘ ਨੇ ਬਜ਼ੁਰਗਾਂ ਨਾਲ ਸਤਿਕਾਰ ਸਹਿਤ ਗੱਲਬਾਤ ਕਰਨ, ਉਨ੍ਹਾਂ ਦੀਆਂ ਗੱਲਾਂ ਧੀਰਜ ਨਾਲ ਸੁਣਨ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਨੂੰ ਸਭ ਤੋਂ ਵੱਡਾ ਪੁੰਨ ਕਾਰਜ ਦੱਸਿਆ। ਇਸ ਮੌਕੇ ਵਿੱਤ ਸਕੱਤਰ ਡੀ.ਆਰ. ਧਾਮੀ, ਡਾ. ਜੀਵਨ ਲਤਾ, ਤਨੁ ਚੌਹਾਨ ਅਤੇ ਸੁਰਭੀ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੀਤਲਾ ਮਾਤਾ ਮੰਦਰ ਵਿਖੇ ਮਨਾਇਆ ਭਗਵਾਨ ਸ੍ਰੀ ਚੰਦ ਜੀ ਦਾ ਦਿਹਾੜਾ ਸਾਬਕਾ ਸਪੀਕਰ ਰਾਣਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾ... ਅਗਲੀ ਖ਼ਬਰ ਆਯੁਰਵੇਦ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ
Ad Position 24