25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਤਖ਼ਤਗੜ੍ਹ ਦਾ ਵਿਸ਼ਾਲ ਕੁਸ਼ਤੀ ਦੰਗਲ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਮਿਰਜ਼ਾ ਇਰਾਨ ਤੇ ਨਿਸ਼ਾਂਤ ਬਾਬਾ ਫਲਾਹੀ ਵਿਚਕਾਰ ਝੰਡੀ ਦੀ ਕੁਸ਼ਤੀ ਰਹੀ ਬਰਾਬਰ ਸ੍ਰੀ ਚਮਕੌਰ ਸਾਹਿਬ ਦੇ ਸਕੂਲਾਂ ਦੀਆਂ ਜ਼ੋਨਲ ਖੇਡਾਂ ਸ਼ੁਰੂ

ਨੂਰਪੁਰ ਬੇਦੀ, 24 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਤਖਤਗੜ੍ਹ ਵਿਖੇ ਗ੍ਰਾਮ ਪੰਚਾਇਤ ਤਖਤਗੜ੍ਹ-ਘੜੀਸਪਰ ਅਤੇ ਟੱਪਰੀਆਂ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਂਝਾ ਵਿਸ਼ਾਲ ਕੁਸ਼ਤੀ ਦੰਗਲ ਦਰਸ਼ਕਾਂ ਦੀਆਂ ਭਰਵੀਂ ਹਾਜ਼ਰੀ ਦੌਰਾਨ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੌਕੇ ਵੱਖ-ਵੱਖ ਖ਼ਿੱਤਿਆਂ ਤੋਂ ਪਹੁੰਚੇ ਨਾਮਵਰ ਅਤੇ ਉੱਭਰਦੇ ਪਹਿਲਵਾਨਾਂ ਨੇ ਆਪਣੀ ਕਲਾ, ਤਾਕਤ ਅਤੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ।

Ad Position 21
No active advertisement
ਸ੍ਰੀ ਚਮਕੌਰ ਸਾਹਿਬ ਦੀਆਂ ਜ਼ੋਨਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਵਿਸ਼ਾਲ ਕਸੱਯਪ, ਜ਼ੋਨਲ ਸਕੱਤਰ ਹਰਮਨਦੀਪ ਸੰਧੂ ਤੇ ਹੋਰ। ਤਸਵੀਰ: ਜਗਮੋਹਣ ਸਿੰਘ ਨਾਰੰਗ 25-09-2026
ਨੂਰਪੁਰ ਬੇਦੀ, 24 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਤਖਤਗੜ੍ਹ ਵਿਖੇ ਗ੍ਰਾਮ ਪੰਚਾਇਤ ਤਖਤਗੜ੍ਹ-ਘੜੀਸਪਰ ਅਤੇ ਟੱਪਰੀਆਂ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਂਝਾ ਵਿਸ਼ਾਲ ਕੁਸ਼ਤੀ ਦੰਗਲ ਦਰਸ਼ਕਾਂ ਦੀਆਂ ਭਰਵੀਂ ਹਾਜ਼ਰੀ ਦੌਰਾਨ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੌਕੇ ਵੱਖ-ਵੱਖ ਖ਼ਿੱਤਿਆਂ ਤੋਂ ਪਹੁੰਚੇ ਨਾਮਵਰ ਅਤੇ ਉੱਭਰਦੇ ਪਹਿਲਵਾਨਾਂ ਨੇ ਆਪਣੀ ਕਲਾ, ਤਾਕਤ ਅਤੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਦੰਗਲ ਦੌਰਾਨ ਕਰੀਬ 400 ਤੋਂ ਵੱਧ ਪਹਿਲਵਾਨਾਂ ਨੇ ਵੱਖ-ਵੱਖ ਕੁਸ਼ਤੀਆਂ ਵਿਚ ਹਿੱਸਾ ਲਿਆ। ਅਖਾੜੇ ਵਿਚ ਪਹਿਲਵਾਨਾਂ ਵਿਚਕਾਰ ਹੋਏ ਰੋਮਾਂਚਕ ਮੁਕਾਬਲਿਆਂ ਨੂੰ ਦੇਖਣ ਲਈ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਜਿਵੇਂ-ਜਿਵੇਂ ਮੁਕਾਬਲੇ ਅੱਗੇ ਵਧਦੇ ਗਏ, ਦਰਸ਼ਕਾਂ ਵਲੋਂ ਆਪਣੇ ਮਨਪਸੰਦ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਂਦੀ ਰਹੀ। ਦੰਗਲ ਦੀ ਮੁੱਖ ਖਿੱਚ ਝੰਡੀ ਦੀ ਕੁਸ਼ਤੀ ਰਹੀ, ਜਿਸ ਵਿਚ ਮਿਰਜ਼ਾ ਇਰਾਨ ਅਤੇ ਨਿਸ਼ਾਂਤ ਬਾਬਾ ਫਲਾਹੀ ਆਹਮੋ-ਸਾਹਮਣੇ ਹੋਏ। ਦੋਵੇਂ ਤਾਕਤਵਰ ਤੇ ਪ੍ਰਸਿੱਧ ਪਹਿਲਵਾਨਾਂ ਨੇ ਕਰੀਬ 25 ਮਿੰਟ ਤੱਕ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ ਅਤੇ ਕਈ ਦਾਅ-ਪੇਚ ਅਜ਼ਮਾਏ। ਲੰਬੀ ਜੱਦੋ-ਜਹਿਦ ਦੇ ਬਾਵਜੂਦ ਕੋਈ ਵੀ ਪਹਿਲਵਾਨ ਨਿਰਣਾਇਕ ਬੜ੍ਹਤ ਹਾਸਲ ਨਾ ਕਰ ਸਕਿਆ ਅਤੇ ਝੰਡੀ ਦੀ ਕੁਸ਼ਤੀ ਬਰਾਬਰ ਰਹੀ। ਇਸ ਉਪਰੰਤ ਦੋਵਾਂ ਪਹਿਲਵਾਨਾਂ ਨੂੰ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਕੁਸ਼ਤੀ 51 ਹਜ਼ਾਰ, ਜਦਕਿ 11-11 ਹਜ਼ਾਰ ਦੀ ਇਨਾਮੀ ਰਾਸ਼ੀ ਵਾਲੀਆਂ ਵੀ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਦੰਗਲ ਪ੍ਰਬੰਧਕਾਂ ਵਲੋਂ ਪਹਿਲਵਾਨਾਂ ਅਤੇ ਦਰਸ਼ਕਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਸਮੂਹ ਨਗਰ ਨਿਵਾਸੀਆਂ ਵਲੋਂ ਦੰਗਲ ਨੂੰ ਸਫਲ ਬਣਾਉਣ ਲਈ ਭਰਵਾਂ ਸਹਿਯੋਗ ਦਿੱਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕੁਸ਼ਤੀ ਦੰਗਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਵਿਚ ਖੇਡ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੰਗਲ ਵਿਚ ਪਹੁੰਚੇ ਸਮੂਹ ਪਹਿਲਵਾਨਾਂ, ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਜੀ . ਟੀ . ਯੂ . ਵਲੋਂ ਬਦਲੀਆਂ ਲਈ ਇੱਕ ਹੋਰ ਮੌਕਾ ਦੇਣ ਦੀ ਮੰਗ ਅਗਲੀ ਖ਼ਬਰ ਅੰਤਰਰਾਸ਼ਟਰੀ ਭੰਗੜਾ ਕੋਚ ਗੁਰਪ੍ਰੀਤ ਸਿੰਘ ਮਾਨ ਨੂੰ ਸਦਮਾ , ਨੌਜਵਾਨ ਪੁੱਤਰ ਦੀ ਹਾਦਸੇ ’ ਚ ਮੌਤ
Ad Position 24