ਰੋਟਰੀ ਕਲੱਬ ਰੂਪਨਗਰ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਜੁੱਤੇ ਵੰਡੇ
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਦੇ ਫੋਕਸ ਏਰੀਆ ਤਹਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ‘ਚਰਨ ਸੇਵਾ’ ਪ੍ਰੋਜੈਕਟ ਕਰਵਾਇਆ ਗਿਆ। ਇਸ ਤਹਿਤ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਨਵੇਂ ਸਕੂਲੀ ਜੁੱਤੇ ਵੰਡੇ ਗਏ।
ਵ
ਵਿਦਿਆਰਥੀਆਂ ਨੂੰ ਜੁੱਤੇ ਭੇਟ ਕਰ ਰਹੇ ਰੋਟੇਰੀਅਨ।
26-09-2026
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਦੇ ਫੋਕਸ ਏਰੀਆ ਤਹਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ‘ਚਰਨ ਸੇਵਾ’ ਪ੍ਰੋਜੈਕਟ ਕਰਵਾਇਆ ਗਿਆ। ਇਸ ਤਹਿਤ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਨਵੇਂ ਸਕੂਲੀ ਜੁੱਤੇ ਵੰਡੇ ਗਏ। ਇਹ ਸੇਵਾ ਪ੍ਰੋਜੈਕਟ ਰੋਟਰੀ ਕਲੱਬ ਰੂਪਨਗਰ ਦੀ ਕਲੱਸਟਰ ਕੋਆਰਡੀਨੇਟਰ ਅਤੇ ਪਾਸਟ ਪ੍ਰੈਜ਼ੀਡੈਂਟ ਡਾ. ਊਸ਼ਾ ਭਾਟੀਆ ਵਲੋਂ ਸਪਾਂਸਰ ਕੀਤਾ ਗਿਆ। ਜੁੱਤੇ ਮਿਲਣ ’ਤੇ ਬੱਚਿਆਂ ਦੇ ਚਿਹਰਿਆਂ ’ਤੇ ਦਿਖਾਈ ਦਿੱਤੀ ਖੁਸ਼ੀ ਨੇ ਸਮਾਗਮ ਨੂੰ ਭਾਵੁਕ ਅਤੇ ਯਾਦਗਾਰ ਬਣਾ ਦਿੱਤਾ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਡਾ. ਊਸ਼ਾ ਭਾਟੀਆ ਅਤੇ ਪਾਸਟ ਪ੍ਰੈਜ਼ੀਡੈਂਟ ਜੇ.ਕੇ. ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੀ ਗਈ ਇਹ ਛੋਟੀ ਜਿਹੀ ਸਹਾਇਤਾ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਕੂਲ ਪ੍ਰਤੀ ਉਤਸ਼ਾਹ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਰੋਟਰੀ ਕਲੱਬ ਵਲੋਂ ਕਿਹਾ ਗਿਆ ਕਿ ‘ਚਰਨ ਸੇਵਾ’ ਪ੍ਰੋਜੈਕਟ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਣ ਵੱਲ ਇੱਕ ਸਾਰਥਕ ਉਪਰਾਲਾ ਹੈ।