ਸੈਣੀ ਭਵਨ ਵਿਖੇ 4 ਅਕਤੂਬਰ ਨੂੰ ਸਿੱਖਿਆ ਸਮਾਗਮ ’ ਚ ਵੰਡੇ ਜਾਣਗੇ 120 ਵਿਦਿਆਰਥੀਆ ਨੂੰ 12 ਲੱਖ ਤੋਂ ਵੱਧ ਰੁਪਏ ਦੇ ਵਜ਼ੀਫੇ
ਰੂਪਨਗਰ, 28 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵੱਲੋਂ 30 ਸਤੰਬਰ ਅਤੇ 4 ਅਕਤੂਬਰ ਨੂੰ ਸਾਲਾਨਾ ਸਿੱਖਿਆ ਸਮਾਗਮ ਕਰਵਾਏ ਜਾ ਰਹੇ ਹਨ।
ਰੂਪਨਗਰ, 28 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਵੱਲੋਂ 30 ਸਤੰਬਰ ਅਤੇ 4 ਅਕਤੂਬਰ ਨੂੰ ਸਾਲਾਨਾ ਸਿੱਖਿਆ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾ ਦੌਰਾਨ 4 ਅਕਤੂਬਰ ਨੂੰ ਪੇਸ਼ੇਵਰ ਤਕਨੀਕੀ ਅਤੇ ਉਚੇਰੀ ਵਿਦਿਅਕ ਸੰਸਥਾਵਾ ‘ਚ ਦਾਖਲ ਹੋਸਿਆਰ 120 ਵਿਦਿਆਰਥੀਆ ਨੂੰ ਸਾਲ 2026-27 ਲਈ 12 ਲੱਖ 12 ਹਜ਼ਾਰ ਰੁਪਏ ਦੇ ਵਜ਼ੀਫੇ ਵੰਡੇ ਜਾਣਗੇ। ਇਸ ਵਿੱਚ 9 ਲੱਖ 12 ਹਜ਼ਾਰ ਰੁਪਏ ਆਮ ਵਜ਼ੀਫੇ ਅਤੇ 3 ਲੱਖ ਰੁਪਏ ਦਾ ਐਲ. ਆਰ. ਮੁੰਡਰਾ ਯਾਦਗਾਰੀ ਵਜ਼ੀਫਾ ਪਿਛਲੇ ਸਾਲ ਦੇ ਉਚ ਕੋਟੀ ਦੀ ਸੰਸਥਾ ਆਈਆਈਐਮ ਰਾਏਪੁਰ’ਚ ਐਮ.ਬੀ.ਏ. ਕਰ ਰਹੇ ਵਿਦਿਆਰਥੀ ਤ੍ਰਿਪਤਪਾਲ ਸਿੰਘ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਸੈਣੀ ਨੇ ਅੱਜ ਇੱਥੇ ਦਿੱਤੀ। ਉਨ੍ਹਾ ਦੱਸਿਆ ਕਿ 4 ਅਕਤੂਬਰ ਦੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਹੋਣਗੇ ਤੇ ਵਿਸ਼ੇਸ਼ ਮਹਿਮਾਨ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਹੋਣਗੇ। ਇਸ ਤੋਂ ਇਲਾਵਾ 30 ਸਤੰਬਰ ਦੇ ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਗਿੱਲ (ਰਿਟਾ.) ਪਿ੍ਰੰਸੀਪਲ ਸਰਕਾਰੀ ਕਾਲਜ਼ ਰੂਪਨਗਰ ਦੇ ਕਰਨਗੇ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਤੇ ਸਕਤੱਰ ਅਮਰਜੀਤ ਸਿੰਘ ਨੇ ਸਾਲਾਨਾ ਸਿੱਖਿਆ ਸਮਾਗਮਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਸਤੰਬਰ ਨੂੰ ਵੱਖ ਵੱਖ ਸਕੂਲਾ ਤੇ ਕਾਲਜਾ ‘ਚ ਪੜਾਈ ਕਰ ਰਹੇ ਵਿਦਿਆਰਥੀਆ ਦੇ ਭਖਵੇ ਵਿਸ਼ਿਆ ਤੇ ਭਾਸ਼ਣ ਮੁਕਾਬਲੇ ਹੋਣਗੇ। ਪੰਜਾਬੀ ਭਾਸ਼ਾ ਦਾ ਵਿਸ਼ਾ “ਅਜੋਕੇ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਅਤੇ ਇਸ ਦੇ ਕਾਰਣ”ਅਤੇ ਅੰਗਰੇਜੀ ਦਾ ਵਿਸ਼ਾ (“ਜੈਨ-ਜੀ ਹੜਤਾਲ ਦਾ ਭਾਰਤ ਦੀ ਸਮਾਜਿਕ ਤੇ ਰਾਨੀਤਿਕ ਜੀਵਨ ਤੇ ਪ੍ਰਭਾਵ”) ਹੋਣਗੇ। ਭਾਸਣ ਮੁਕਾਬਲੇ ਦੇ ਜੇਤੂ ਪਹਿਲੇ ਸਥਾਨ ਤੇ ਰਹੇ ਤਿੰਨ ਤਿੰਨ ਵਿਦਿਆਰਥੀਆ ਨੂੰ ਕਰਮਵਾਰ 2000/-, 1600/- ਤੇ 1200/- ਰੁਪਏ ਨਕਦ ਇਨਾਮ ਦਿੱਤੇ ਜਾਣਗੇ ਅਤੇ ਸਮੂਹ ਭਾਗ ਲੈਣ ਵਾਲੇ ਵਿਦਿਆਰਥੀਆ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੰਬੜ ਨੇ ਦੱਸਿਆ ਕਿ ਇਸ ਦਿਨ ਸੰਸਥਾ ਵਲੋਂ ਜਾਰੀ ਕੀਤਾ ਜਾਂਦਾ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ”ਦਾ 62ਵਾਂ ਅੰਕ ਵੀ ਜਾਰੀ ਹੋਵੇਗਾ। ਜਿਸ ਦਾ ਲੋਕ ਅਰਪਣ ਜਸਵਿੰਦਰ ਸਿੰਘ ਮੋਹਾਲੀ ਦੇ ਟਰਾਂਸਪੋਟਰ ਕਰਨਗੇ।