29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ

ਸ੍ਰੀ ਅਨੰਦਪੁਰ ਸਾਹਿਬ, 29 ਸਤੰਬਰ (ਜੇ ਐਸ ਨਿੱਕੂਵਾਲ)-ਕਲਕੱਤਾ ਦੀ ਬਜਬਜ ਘਾਟ ਵਿਖੇ 29 ਸਤੰਬਰ 1914 ਦੇ ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ 112 ਵੀਂ ਸਾਲਾਨਾ ਯਾਦ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਦੱਸਣਯੋਗ ਹੈ ਕਿ ਬਾਬਾ ਗੁਰਦਿੱਤ ਸਿੰਘ ਵਲੋਂ ਕਾਮਾ ਗਾਟਾ ਮਾਰੂ ਨਾ ਦੇ ਸਮੁੰਦਰੀ ਜਹਾਜ਼ ਨੂੰ ਕਿਰਾਏ ਤੇ ਲੈ ਕੇ ਪੰਜਾਬ ਨਾਲ ਸਬੰਧਿਤ 376 ਯਾਤਰੀਆਂ ਨੂੰ ਹਾਂਗਕਾਂਗ ਤੋਂ ਕਨਾਡਾ ਵੈਨਕੂਵਰ ਲੈ ਕੇ ਗਿਆ ਸੀ।

Ad Position 21
No active advertisement
ਸਿੰਘ ਸਾਹਿਬ ਗਿਆਨੀ ਗੜਗੱਜ ਨੇ ਕੀਤੀ ਸ਼ਮੂਲੀਅਤ 30-09-2026
ਸ੍ਰੀ ਅਨੰਦਪੁਰ ਸਾਹਿਬ, 29 ਸਤੰਬਰ (ਜੇ ਐਸ ਨਿੱਕੂਵਾਲ)-ਕਲਕੱਤਾ ਦੀ ਬਜਬਜ ਘਾਟ ਵਿਖੇ 29 ਸਤੰਬਰ 1914 ਦੇ ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ 112 ਵੀਂ ਸਾਲਾਨਾ ਯਾਦ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਦੱਸਣਯੋਗ ਹੈ ਕਿ ਬਾਬਾ ਗੁਰਦਿੱਤ ਸਿੰਘ ਵਲੋਂ ਕਾਮਾ ਗਾਟਾ ਮਾਰੂ ਨਾ ਦੇ ਸਮੁੰਦਰੀ ਜਹਾਜ਼ ਨੂੰ ਕਿਰਾਏ ਤੇ ਲੈ ਕੇ ਪੰਜਾਬ ਨਾਲ ਸਬੰਧਿਤ 376 ਯਾਤਰੀਆਂ ਨੂੰ ਹਾਂਗਕਾਂਗ ਤੋਂ ਕਨਾਡਾ ਵੈਨਕੂਵਰ ਲੈ ਕੇ ਗਿਆ ਸੀ। ਜਿਸਦਾ ਉਦੇਸ਼ ਨਸਲਵਾਦ ਅਤੇ ਭੇਦ-ਭਾਵ ਵਾਲੇ ਕਾਨੂੰਨ ਨੂੰ ਚੁਣੌਤੀ ਦੇਣਾ ਸੀ। ਇਸ ਸਮੁੰਦਰੀ ਜਹਾਜ਼ ਨੂੰ ਵੈਨਕੂਵਰ ਨਹੀਂ ਉੱਤਰਨ ਦਿੱਤਾ ਗਿਆ। ਦੋ ਮਹੀਨੇ ਬਾਅਦ ਮਜਬੂਰੀ ਵੱਸ ਜਦੋਂ ਇਹ ਜਹਾਜ਼ ਵਾਪਸ ਮੁੜਿਆ ਤਾਂ ਕਲਕੱਤਾ ਦੀ ਬਜਬਜ ਘਾਟ ਤੇ ਹੋਏ ਸੰਘਰਸ਼ ਦੌਰਾਨ ਅੰਗਰੇਜ਼ ਪੁਲਿਸ ਵਲੋਂ 20 ਯਾਤਰੀ ਮਾਰੇ ਗਏ ਸਨ। ਦੱਸ ਦੇਈਏ ਕਿ ਇਸ ਜਹਾਜ਼ ਵਿਚ 340 ਸਿੱਖ, 24 ਮੁਸਲਿਮ ਅਤੇ 12 ਹਿੰਦੂ ਸ਼ਾਮਲ ਸਨ।ਇਨ੍ਹਾਂ ਵਿਚੋਂ 24 ਯਾਤਰੀਆਂ ਨੂੰ ਜਹਾਜ਼ ਵਿਚੋਂ ਉੱਤਰਨ ਦੀ ਇਜਾਜ਼ਤ ਦਿੱਤੀ ਗਈ ਸੀ। 20 ਦੀ ਮੌਤ ਅਤੇ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਸਰਬਦਿਆਲ ਸਿੰਘ, ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਅਮਰਜੀਤ ਸਿੰਘ ਬਾੜੀਆਂ ਸਮੇਤ ਵੱਡੀ ਗਿਣਤੀ ਵਿਚ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਵਸ ਮੌਕੇ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਸੀਤਾਰਮਨ ਵਲੋਂ ਸਾਊਦੀ ਅਰਬ, ਸਵਿਟਜ਼ਰਲੈਂਡ, ਜਾਰਡਨ ਤੇ ਨਿਪਾਲ ਦੇ ਵਿੱਤ ਮੰਤਰੀਆਂ ਨਾਲ ਮੀਟਿੰਗਾਂ
Ad Position 24