30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦਾ ਅਵਤਾਰ ਦਿਵਸ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਨੂਰਪੁਰ ਬੇਦੀ, 29 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਅੱਜ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾਪੂਰਵਕ ਸਮਾਪਤ ਹੋ ਗਿਆ। ਸਰਬ ਸੰਗਤ ਵਲੋਂ ਆਚਾਰੀਆ ਜੀ ਦਾ ਅਵਤਾਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।

Ad Position 21
No active advertisement
ਅਜੀਤ ਡੈਸਕ 30-09-2026
ਨੂਰਪੁਰ ਬੇਦੀ, 29 ਸਤੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਅੱਜ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾਪੂਰਵਕ ਸਮਾਪਤ ਹੋ ਗਿਆ। ਸਰਬ ਸੰਗਤ ਵਲੋਂ ਆਚਾਰੀਆ ਜੀ ਦਾ ਅਵਤਾਰ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਦੀ ਸਮਾਪਤੀ ਮੌਕੇ ‘ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ’ ਦੇ ਅਖੰਡ ਪਾਠਾਂ ਦੇ ਭੋਗ ਪਾਉਂਦਿਆਂ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ ਵਿਚ ਪੁੱਜੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਅਵਤਾਰ ਦਿਵਸ ਤਾਂ ਮੇਰੇ ਸਤਿਗੁਰੂ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ, ਸਤਿਗੁਰੂ ਰਕਬੇ ਵਾਲਿਆਂ, ਅਤੇ ਸਤਿਗੁਰੂ ਗਊਆਂ ਵਾਲਿਆਂ ਦਾ ਹੈ। ਮੈਂ ਤਾਂ ਸਿਰਫ਼ ਗੁਰੂਆਂ ਤੋਂ ਮਿਲੀ ਪ੍ਰੇਰਨਾ ਤੇ ਹੁਕਮ ਦਾ ਸੰਦੇਸ਼ ਦੇਣ ਅਤੇ ਗੁਰੂਆਂ ਦੀ ਲਾਡਲੀ ਸੰਗਤ ਦੇ ਪ੍ਰੇਮ ਸਦਕਾ ਹੀ ਤੁਹਾਡੇ ’ਚ ਪੁੱਜਦਾ ਹਾਂ। ਵੇਦਾਂਤ ਆਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੁਰੀ ਵਾਲਿਆਂ ਨੇ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ, ਸਤਿਗੁਰੂ ਰਕਬੇ ਵਾਲਿਆਂ, ਸਤਿਗੁਰੂ ਗਊਆਂ ਵਾਲਿਆਂ ਦੀ ਸਮਾਜ ਨੂੰ ਭਰਵੀਂ ਦੇਣ ਦੀ ਉਸਤਤੀ ਕੀਤੀ। ਉੱਥੇ ਸਰਬ ਸੰਗਤ ਨੂੰ ਲੁਕਾਈ ਦੀ ਸੇਵਾ ਦੇ ਨਾਲ ਨਾਲ ‘ਨਾਮ ਸ਼ਬਦ’ ਦੀ ਵੱਧ ਤੋਂ ਵੱਧ ਜਾਪ ਕਰਨ ਦੀ ਪ੍ਰੇਰਨਾ ਕੀਤੀ। ਆਚਾਰੀਆ ਜੀ ਨੇ ਗੁਰੂ ਸ਼ਬਦ ਦੇ ਚਿੰਤਨ ਨਾਲ ਜੀਵ ਨੂੰ ਹਰ ਸੁੱਖ ਪ੍ਰਾਪਤ ਹੋਵੇਗਾ। ਸੰਤ ਮਹਾਂਪੁਰਸ਼ਾਂ ’ਚ ਸਵਾਮੀ ਹਰਬੰਸ ਲਾਲ, ਜਥੇਦਾਰ ਬਲਦੇਵ ਸਿੰਘ, ਸਵਾਮੀ ਰਮਨਾ ਨੰਦ, ਸਵਾਮੀ ਡਾਕਟਰ ਤਿਰਪਰਾਰੀ ਦਾਸ , ਆਚਾਰੀਆ ਸ਼ੰਕਰ ਪਰਬਤ ਪੱਦੀਮੱਠ, ਸਵਾਮੀ ਨਿਤਿੱਆ ਨੰਦ, ਸਵਾਮੀ ਬ੍ਰਹਮ ਮੁਨੀ, ਸਵਾਮੀ ਦਰਵੇਸ਼ਾਂ ਨੰਦ, ਮਾਧਵਾ ਨੰਦ, ਸਵਾਮੀ ਦੁਰਗਾ ਦਾਸ ਹਾਜ਼ਰ ਸਨ। ਸਮਾਗਮ ਮੌਕੇ ਪੁੱਜੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਅਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਬਲਾਚੌਰ ਤੋ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ, ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਜਸਵੀਰ ਸਿੰਘ ਗੜੀ ਨੇ ਸੰਗਤਾਂ ਨੂੰ ਅਚਾਰੀਆ ਜੀ ਦੇ ਅਵਤਾਰ ਦਿਵਸ ਦੀ ਵਧਾਈ ਦਿੰਦਿਆਂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਵਲੋਂ ਧਾਰਮਿਕ, ਸਿੱਖਿਆ ਦੇ ਖੇਤਰ, ਚ ਅਤੇ ਸਮਾਜ ਦੇ ਭਲੇ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਨੇ ਟਰੱਸਟ ਲਈ 10 ਲੱਖ ਰੁਪਏ, ਡਿਪਟੀ ਸਪੀਕਰ ਰੌੜੀਂ ਨੇ 5 ਲੱਖ ਰੁਪਏ ਮੈਂਬਰ ਪਾਰਲੀਮੈਂਟ ਕੰਗ ਨੇ 5 ਲੱਖ ਰੁਪਏ ਦੀ ਗਰਾਂਟ ਦੇਣ ਦੀ ਘੋਸ਼ਣਾ ਕੀਤੀ। ਜਦਕਿ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਵੀ ਅਵਤਾਰ ਦਿਵਸ ਦੀਆਂ ਵਧਾਈ ਦਿੰਦਿਆਂ ਆਪਣੇ ਵਲੋਂ ਟਰੱਸਟ ਲਈ 11 ਲੱਖ ਰੁਪਏ ਦਾਨ ਰਾਸ਼ੀ ਦੇਣ ਦਾ ਐਲਾਨ ਕੀਤਾ । ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਝਾਂਡੀਆਂ ਕਲਾਂ ਦੇ ਸਿਹਤ ਹਸਪਤਾਲ ਨੂੰ ਸੀ. ਐੱਚ. ਸੀ ਵੱਜੋ ਪੰਜਾਬ ਸਰਕਾਰ ਵਲੋਂ ਮਿਲੀ ਮਨਜ਼ੂਰੀ ਸਬੰਧੀ ਦੱਸਿਆ। ਇਸ ਮੌਕੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ , ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ,ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਤਨਾਮ ਸਿੰਘ ਜਲਾਲਪੁਰ ਸਾਬਕਾ ਚੇਅਰਮੈਨ ਨੇ ਵੀ ਵਧਾਈ ਦਿੱਤੀ। ਸਮਾਗਮ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਚੇਅਰਮੈਨ ਰਾਮ ਜੀ ਦਾਸ ਭੂੰਬਲਾਂ, ਐਡਵੋਕੇਟ ਸੰਜੀਵ ਚੇਚੀ ਜ਼ਿਲ੍ਹਾ ਪ੍ਰਧਾਨ, ਇਸ਼ੂਪਾਲ ਚੌਧਰੀ ਭਾਜਪਾ ਆਗੂ, ਅਸ਼ੋਕ ਕਟਾਰੀਆ, ਅਜੈਵੀਰ ਸਿੰਘ ਲਾਲਪੁਰਾ, ਦਰਬਾਰਾ ਸਿੰਘ ਬਾਲਾ, ਅਸ਼ੋਕ ਬਜਾੜ, ਪੁਨੀਤ ਗੋਇਲ, ਕੁੰਦਨ ਲਾਲ ਆਜ਼ਮਪੁਰ ਮੀਤ ਪ੍ਰਧਾਨ ਟਰੱਸਟ, ਸਿਰੀ ਰਾਮ, ਤੀਰਥ ਰਾਮ, ਬਲਦੇਵ ਰਾਜ ਖੇਪੜ, ਹਰਬੰਸ ਲਾਲ, ਕੈਪਟਨ ਗੁਰਚਰਨ, ਡਾਕਟਰ ਯਸ਼ਪਾਲ, ਜੀਵਨ ਕੁਮਾਰ ਸੰਜੂ, ਨਸੀਬ ਚੰਦ ਪਲਾਟਾ, ਬਾਬੂ ਕਸ਼ਮੀਰੀ ਲਾਲ, ਠੇਕੇਦਾਰ ਸਤਪਾਲ ਭਾਟੀਆ, ਸ਼ਾਮ ਲਾਲ ਕਸਾਣਾ, ਹਰਵਿੰਦਰ ਬਿੰਦੀ, ਠੇਕੇਦਾਰ ਰਾਕੇਸ਼ ਗੋਰਸੀ, ਸਰਪੰਚ ਲੇਖ ਰਾਮ ਬਜਾੜ, ਸੁਰਿੰਦਰ ਕੁਮਾਰ ਟਿੱਬਾ ਨੰਗਲ, ,ਕਮਲਜੀਤ ਰੂੜੇਵਾਲ, ਨੰਦ ਲਾਲ ਬਾਲੇਵਾਲ, ਬਲਵੀਰ ਚੇਚੀ, ਓਕਾਰ ਚੌਹਾਨ, ਸਰੇਸ਼ ਭਾਟੀਆ, ਸੋਹਣ ਲਾਲ ਭੂੰਬਲਾਂ, ਰਾਕੇਸ਼ ਚੌਹਾਨ, ਵਿਜੇ ਚੌਹਾਨ, ਨਰਿੰਦਰ ਚੌਧਰੀ, ਸਰਪੰਚ ਸੰਜੀਵ ਕੁਮਾਰ ਸਮੇਤ ਰਾਜਸੀ , ਸਮਾਜ ਸੇਵੀ ਆਗੂਆਂ ਅਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਮਦਨ ਲਾਲ ਜੋਸ਼ੀ ਨੇ ਚਲਾਈ।
Ad Position 22
No active advertisement
ਪਿਛਲੀ ਖ਼ਬਰ ਚੌਂਤਾ ਵਿਖੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਵਿਸ਼ਵ ਦਿਲ ਦਿਵਸ ਮੌਕੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ
Ad Position 24