03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਆਖ਼ਰ ਚੋਣਾਂ ਤੋਂ ਪਹਿਲਾਂ ਚੌਧਰੀ ਨੇ ਸਿਆਸੀ ਪੱਤੇ ਖੋਲ੍ਹਦਿਆਂ ਮੀਡੀਆ ਨੂੰ ਲਾਈ ਗੁਹਾਰ -

ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸੀ ਫਿਜ਼ਾ ਗਰਮਾਉਣ ਲੱਗੀ ਹੈ। ਭਾਜਪਾ ਦੀ ਟਿਕਟ ਨੂੰ ਲੈ ਕੇ ਹਲਕੇ ਵਿਚ ਚੱਲ ਰਹੀ ਚਰਚਾ ਦਰਮਿਆਨ ਨਗਰ ਕੌਂਸਲ ਨੰਗਲ ਅਤੇ ਭਾਜਪਾ ਮੰਡਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਆਖ਼ਰ ਆਪਣੇ ਸਿਆਸੀ ਪੱਤੇ ਖੋਲ੍ਹਦਿਆਂ ਪੈ੍ੱਸ ਰਾਹੀਂ ਆਪਣੀ ਦਾਅਵੇਦਾਰੀ ਲੋਕਾਂ ਸਾਹਮਣੇ ਰੱਖ ਹੀ ਦਿੱਤੀ ਹੈ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 04-10-2026
ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸਿਆਸੀ ਫਿਜ਼ਾ ਗਰਮਾਉਣ ਲੱਗੀ ਹੈ। ਭਾਜਪਾ ਦੀ ਟਿਕਟ ਨੂੰ ਲੈ ਕੇ ਹਲਕੇ ਵਿਚ ਚੱਲ ਰਹੀ ਚਰਚਾ ਦਰਮਿਆਨ ਨਗਰ ਕੌਂਸਲ ਨੰਗਲ ਅਤੇ ਭਾਜਪਾ ਮੰਡਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਆਖ਼ਰ ਆਪਣੇ ਸਿਆਸੀ ਪੱਤੇ ਖੋਲ੍ਹਦਿਆਂ ਪੈ੍ੱਸ ਰਾਹੀਂ ਆਪਣੀ ਦਾਅਵੇਦਾਰੀ ਲੋਕਾਂ ਸਾਹਮਣੇ ਰੱਖ ਹੀ ਦਿੱਤੀ ਹੈ। ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਉਮਰ 58 ਸਾਲ ਹੋ ਗਈ ਹੈ ਅਤੇ ਇਹ ਉਨ੍ਹਾਂ ਦਾ “ਆਖ਼ਰੀ ਮੌਕਾ” ਹੈ। ਉਨ੍ਹਾਂ ਪੱਤਰਕਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ ਅਤੇ ਅਰਦਾਸ ਕਰਨ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਸੇਵਾ ਦਾ ਮੌਕਾ ਦੇਵੇ। ਉਨ੍ਹਾਂ ਕਿਹਾ ਕਿ ਉਹ ਨੰਗਲ ਦੇ ਜੰਮਪਲ ਹਨ ਅਤੇ ਸ਼ਹਿਰ ਵਾਸੀਆਂ ਦੇ ਦੁੱਖ-ਸੁੱਖ ਦੇ ਸਾਥੀ ਰਹੇ ਹਨ। ਉਨ੍ਹਾਂ ਅਨੁਸਾਰ ਉਹ ਸਮੁੱਚੇ ਹਲਕੇ ਦੀ ਗਲੀ-ਗਲੀ ਅਤੇ ਪਿੰਡ-ਪਿੰਡ ਤੋਂ ਜਾਣੂ ਹਨ। ਨੰਗਲ ਦੇ ਭਵਿੱਖ ਨੂੰ ਆਪਣੀ ਦਾਅਵੇਦਾਰੀ ਦਾ ਕੇਂਦਰੀ ਮੁੱਦਾ ਬਣਾਉਂਦਿਆਂ ਚੌਧਰੀ ਨੇ ਕਿਹਾ ਕਿ ਸ਼ਹਿਰ ਵਿਚੋਂ ਲਗਾਤਾਰ ਹੋ ਰਹੀ ਹਿਜਰਤ ਨੂੰ ਰੋਕਣ ਅਤੇ ਨੰਗਲ ਨੂੰ ਮੁੜ ਹੱਸਦਾ-ਵੱਸਦਾ ਬਣਾਉਣ ਲਈ ਉਹ ਪੁਰਜ਼ੋਰ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਨੰਗਲ ਨੂੰ ਉੱਜੜਨ ਤੋਂ ਬਚਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਸਾਬਕਾ ਪ੍ਰਧਾਨ ਨੇ ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਨਗਰ ਕੌਂਸਲ ਨੰਗਲ ਦਾ ਪ੍ਰਧਾਨ ਬਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਸਿਆਸੀ ਵਿਤਕਰੇ ਦੇ ਸਮੁੱਚੇ ਸ਼ਹਿਰ ਦੀ ਸੇਵਾ ਕਰਨ ਦਾ ਯਤਨ ਕੀਤਾ ਅਤੇ ਹਰ ਵਰਗ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ। ਫ਼ਿਲਹਾਲ ਰਾਜੇਸ਼ ਚੌਧਰੀ ਵਲੋਂ ਖੋਲ੍ਹੇ ਗਏ ਸਿਆਸੀ ਪੱਤਿਆਂ ਨੇ ਟਿਕਟ ਦੀ ਦੌੜ ਅਤੇ ਨੰਗਲ ਦੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮਟੌਰ ਵਿਖੇ ਖੇਤਾਂ ’ਚੋਂ ਮੋਟਰ ਹੋਈ ਚੋਰੀ ਅਗਲੀ ਖ਼ਬਰ ਗ੍ਰਾਮ ਪੰਚਾਇਤ ਮੁਕਾਰੀ ਵਿਖੇ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਵੰਡੇ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲੀ ਯੋਜਨਾ...
Ad Position 24