03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੈਣੀ ਮਹਾਂ ਸਭਾ ਪੰਜਾਬ ਵਲੋਂ ਜਲਦ ਬੁਲਾਇਆ ਜਾਵੇਗਾ ਡੈਲੀਗੇਟ ਇਜਲਾਸ

ਰੂਪਨਗਰ, 3 ਅਕਤੂਬਰ (ਸਤਨਾਮ ਸਿੰਘ ਸੱਤੀ)-ਸੈਣੀ ਮਹਾਂ ਸਭਾ (ਰਜਿ.) ਪੰਜਾਬ ਦੀ ਮੀਟਿੰਗ ਸਭਾ ਦੇ ਦਫ਼ਤਰ ਸਿੰਘ ਭਗਵੰਤ ਪੁਰ, ਰੂਪਨਗਰ ਵਿਖੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 04-10-2026
ਰੂਪਨਗਰ, 3 ਅਕਤੂਬਰ (ਸਤਨਾਮ ਸਿੰਘ ਸੱਤੀ)-ਸੈਣੀ ਮਹਾਂ ਸਭਾ (ਰਜਿ.) ਪੰਜਾਬ ਦੀ ਮੀਟਿੰਗ ਸਭਾ ਦੇ ਦਫ਼ਤਰ ਸਿੰਘ ਭਗਵੰਤ ਪੁਰ, ਰੂਪਨਗਰ ਵਿਖੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਰੂਪਨਗਰ ਤੋਂ ਇਲਾਵਾ ਨਵਾਂਸ਼ਹਿਰ, ਮੋਹਾਲੀ, ਪਟਿਆਲਾ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਤੋਂ ਸੰਗਠਨ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੈਣੀ ਮਹਾਂ ਸਭਾ ਪੰਜਾਬ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਸੈਣੀ ਸਮਾਜ ਦੀ ਏਕਤਾ ਤੇ ਭਲਾਈ ਲਈ ਜਲਦ ਡੈਲੀਗੇਟ ਇਜਲਾਸ ਬੁਲਾਇਆ ਜਾਵੇਗਾ। ਇਸ ਇਜਲਾਸ ਵਿਚ ਪੰਜਾਬ ਭਰ ਤੋਂ ਡੈਲੀਗੇਟ ਸ਼ਾਮਲ ਹੋਣਗੇ ਅਤੇ ਨਵੀਂ ਗਵਰਨਿੰਗ ਬਾਡੀ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਫਾਈਨਲ ਕੀਤੇ ਨਾਵਾਂ ’ਤੇ ਸਰਬਸੰਮਤੀ ਨਾਲ ਸਹਿਮਤੀ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਮਦਨ ਗੋਪਾਲ ਸੈਣੀ (ਅਟਾਰੀ), ਦੀਦਾਰ ਸਿੰਘ ਸੈਣੀ ਰੂਪਨਗਰ, ਗੁਰਨਾਮ ਸਿੰਘ ਮਟੋਰ, ਦਲਜੀਤ ਸਿੰਘ ਵਜੀਦ, ਦਲੇਲ ਸਿੰਘ ਸੈਣੀ ਬਲਾਚੌਰ, ਹਰਜਿੰਦਰ ਸਿੰਘ ਗੱਜਪੁਰ, ਹੁਸਨ ਚੰਦ ਸੈਣੀ, ਮਨਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ ਸੈਣੀ ਪੱਲੀ ਝਿੱਕੀ, ਨਿਰਮਲ ਸਿੰਘ ਸੈਣੀ, ਸਰਬਜੀਤ ਕੌਰ ਸੈਣੀ, ਦਿਆਲ ਸਿੰਘ ਲਾਲੜੂ, ਮਲਕੀਅਤ ਸਿੰਘ ਸੈਣੀ, ਅਮਰੀਕ ਸਿੰਘ ਸੈਣੀ, ਪ੍ਰਿੰਸੀਪਲ ਹਰੀਸ਼ ਸੈਣੀ, ਤਾਰਾ ਸਿੰਘ ਬੁਰਜ, ਗੁਰਮੇਲ ਸਿੰਘ, ਕੁਲਵੰਤ ਸਿੰਘ ਸੈਣੀ ਸਰਾੜੀ, ਅਵਤਾਰ ਸਿੰਘ ਗੱਧੋ, ਜਗਮਨ ਸਿੰਘ ਪੜੀ ਅਤੇ ਰਪਿੰਦਰ ਸੈਣੀ ਕੋਟਲਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਅੱਤਲੀ ਮਗਰੋਂ ਹਾਈ ਕੋਰਟ ਦੇ ਹੁਕਮਾਂ ਨੇ ਖੋਲ੍ਹਿਆ ਰਾਹ ਅਗਲੀ ਖ਼ਬਰ ਮਟੌਰ ਵਿਖੇ ਖੇਤਾਂ ’ਚੋਂ ਮੋਟਰ ਹੋਈ ਚੋਰੀ
Ad Position 24