ਬਾਬਾ ਅਜੈਬ ਸਿੰਘ ਫ਼ੱਕਰ ਵਲੋਂ ਪਿੰਡ ਨੋਧੇਮਾਜਰਾ ਦੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਹਾਇਤਾ ਵਜੋਂ 50 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ
ਨੂਰਪੁਰ ਬੇਦੀ, 6 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਸ਼ਿਵਾਲਿਕ ਦੀ ਘੋਰ ਰਮਣੀਕ ਖ਼ੂਬਸੂਰਤ ਪਹਾੜੀਆਂ ਦੀ ਗੋਦ ’ਤੇ ਜੰਗਲ ਵਿਚ ਸਥਿਤ ਡੇਰਾ ਮੋਇਆ ਮੰਡੀ ਜਟਵਾਹੜ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫ਼ੱਕਰ ਵਲੋਂ ਪਿੰਡ ਨੋਧੇਮਾਜਰਾ ਦੇ ਲੋੜਵੰਦ ਗ਼ਰੀਬ ਪਰਿਵਾਰ ਨੂੰ ਮਕਾਨ ਬਣਾਉਣ ਲਈ ਸਹਾਇਤਾ ਵੱਜੋ 50 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਜੀ ਗਈ । ਇਹ ਦਾਨ ਰਾਸ਼ੀ ਸੇਵਾਦਾਰਾਂ ਵਲੋਂ ਪਿੰਡ ਨੋਧੇਮਾਜਰਾ ਵਿਖੇ ਪਹੁੰਚ ਕੇ ਉਕਤ ਪਰਿਵਾਰ ਨੂੰ ਭੇਟ ਕੀਤੀ।
ਪਿੰਡ ਨੋਧੇਮਾਜਰਾ ਵਿਖੇ ਲੋੜਵੰਦ ਪਰਿਵਾਰ ਨੂੰ ਰਾਸ਼ੀ ਭੇਟ ਕਰਨ ਮੌਕੇ ਸੇਵਾਦਾਰ ਤੇ ਹੋਰ। ਤਸਵੀਰ ਵਿੰਦਰਪਾਲ ਝਾਂਡੀਆਂ
07-10-2026