ਬਰਸਾਲਪੁਰ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ, ਸਿਰ ਕਲਮ ਕਰਨ ਦੀ ਸਜ਼ਾ
ਸ੍ਰੀ ਚਮਕੌਰ ਸਾਹਿਬ, 6 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਬਰਸਾਲਪੁਰ ਦੇ ਜਰਨੈਲ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਸਾਉਦੀ ਅਰਬ ਦੀ ਜੇਲ੍ਹ ਵਿਚ ਮੌਤ ਦੀ ਸਜਾ ਭੁਗਤ ਰਹੇ ਉਸ ਦੇ 26 ਵਰ੍ਹਿਆਂ ਦੇ ਪੁੱਤਰ ਦੀ ਜਾਨ ਬਚਾਈ ਜਾਵੇ ਤੇ ਪੰਜਾਬ ਵਾਪਸ ਲਿਆਂਦਾ ਜਾਵੇ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਦੀਪ ਸਿੰਘ ਸਮਰਾਲਾ ਤਹਿਸੀਲ ਦੇ ਨਜ਼ਦੀਕੀ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਨਾਲ ਸਾਉਦੀ ਅਰਬ ਦੀ ਜੇਲ੍ਹ ਵਿਚ ਬੰਦ ਹੈ, ਜਿਨ੍ਹਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ ਹੈ।
ਗ
ਗੁਰਦੀਪ ਸਿੰਘ ਬਰਸਾਲਪੁਰ
07-10-2026
ਸ੍ਰੀ ਚਮਕੌਰ ਸਾਹਿਬ, 6 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਬਰਸਾਲਪੁਰ ਦੇ ਜਰਨੈਲ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਸਾਉਦੀ ਅਰਬ ਦੀ ਜੇਲ੍ਹ ਵਿਚ ਮੌਤ ਦੀ ਸਜਾ ਭੁਗਤ ਰਹੇ ਉਸ ਦੇ 26 ਵਰ੍ਹਿਆਂ ਦੇ ਪੁੱਤਰ ਦੀ ਜਾਨ ਬਚਾਈ ਜਾਵੇ ਤੇ ਪੰਜਾਬ ਵਾਪਸ ਲਿਆਂਦਾ ਜਾਵੇ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਦੀਪ ਸਿੰਘ ਸਮਰਾਲਾ ਤਹਿਸੀਲ ਦੇ ਨਜ਼ਦੀਕੀ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਨਾਲ ਸਾਉਦੀ ਅਰਬ ਦੀ ਜੇਲ੍ਹ ਵਿਚ ਬੰਦ ਹੈ, ਜਿਨ੍ਹਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਮਈ 2025 ਵਿਚ ਸਾਉਦੀ ਅਰਬ ਵਿਚ ਇੱਕ ਪਾਕਿਸਤਾਨੀ ਨੌਜਵਾਨ ਨਾਲ ਝਗੜੇ ਦੌਰਾਨ ਉਸ ਦੀ ਮੌਤ ਹੋ ਗਈ ਸੀ, ਜਿਸ ਉਪਰੰਤ ਸਾਉਦੀ ਅਰਬ ਦੀ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਮਲਾ ਅਦਾਲਤ ਵਿਚ ਚੱਲਿਆ ਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਅਦਾਲਤ ਨੇ 29 ਸਤੰਬਰ ਨੂੰ ਦੋਵਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਹੈ। ਸਜ਼ਾ ਨੂੰ ਅਮਲ ਵਿਚ ਲਿਆਉਣ ਲਈ 30 ਦਿਨਾਂ ਦੀ ਮਿਆਦ ਦਿੱਤੀ ਗਈ ਹੈ। ਇਸ ਸਜ਼ਾ ਦੀ ਖ਼ਬਰ ਮਿਲਦਿਆਂ ਗੁਰਦੀਪ ਸਿੰਘ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਪਰਿਵਾਰ ਨੇ ਪਟਿਆਲਾ ਵਿਖੇ ਉੱਘੇ ਸਮਾਜਸੇਵੀ ਐਸ.ਪੀ. ਸਿੰਘ ਓਬਰਾਏ ਦੇ ਦਫ਼ਤਰ ਵਿਚ ਵੀ ਫ਼ਰਿਆਦ ਕੀਤੀ ਹੈ। ਗੁਰਦੀਪ ਸਿੰਘ ਦੇ ਮਾਪਿਆਂ ਨੇ ਸਾਉਦੀ ਅਰਬ ਵਿਚ ਭਾਰਤੀ ਦੂਤਾਵਾਸ ਰਾਹੀਂ ਕਾਨੂੰਨੀ ਮਦਦ ਅਤੇ ਸਜ਼ਾ ਤੋਂ ਰਾਹਤ ਦਿਵਾਉਣ ਦੀ ਅਪੀਲ ਕੀਤੀ ਹੈ।