06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਿਆ

ਮੋਰਿੰਡਾ, 6 ਅਕਤੂਬਰ (ਪ੍ਰਿਤਪਾਲ ਸਿੰਘ)-ਨਿਹੰਗ ਜਥੇਬੰਦੀ ਤਰਨਾ ਦਲ ਵਲੋਂ ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਤਰਲੋਕ ਸਿੰਘ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਅੱਜ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ ਮੁਖੀ ਤਰਨਾ ਦਲ ਚੌਂਤਾ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿਚ ਪਿੰਡ ਰੰਗੀਆਂ ਵਿਖੇ ਨਿਹੰਗ ਬੀਬੀ ਗੁਰਜੀਤ ਕੌਰ ਨੂੰ ਨਿਹੰਗ ਜਥੇਬੰਦੀ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦੀ ਜਥੇਦਾਰ ਨਿਯੁਕਤ ਕੀਤਾ ਗਿਆ।

Ad Position 21
No active advertisement
ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ। 07-10-2026
ਮੋਰਿੰਡਾ, 6 ਅਕਤੂਬਰ (ਪ੍ਰਿਤਪਾਲ ਸਿੰਘ)-ਨਿਹੰਗ ਜਥੇਬੰਦੀ ਤਰਨਾ ਦਲ ਵਲੋਂ ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਤਰਲੋਕ ਸਿੰਘ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਅੱਜ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ ਮੁਖੀ ਤਰਨਾ ਦਲ ਚੌਂਤਾ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿਚ ਪਿੰਡ ਰੰਗੀਆਂ ਵਿਖੇ ਨਿਹੰਗ ਬੀਬੀ ਗੁਰਜੀਤ ਕੌਰ ਨੂੰ ਨਿਹੰਗ ਜਥੇਬੰਦੀ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦੀ ਜਥੇਦਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਜ਼ਿਲ੍ਹਾ ਰੂਪਨਗਰ ਦੀਆਂ ਬੀਬੀਆਂ ਦੇ ਹੌਸਲੇ ਬੁਲੰਦ ਹੋਣਗੇ। ਇਸ ਮੌਕੇ ਨਵ ਨਿਯੁਕਤ ਜਥੇਦਾਰ ਬੀਬੀ ਗੁਰਜੀਤ ਕੌਰ ਰੰਗੀਆਂ ਨੇ ਧੰਨਵਾਦ ਕਰਦਿਆ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ ਮੁਖੀ ਤਰਨਾ ਦਲ ਵਲੋਂ ਜੋ ਅੱਜ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਵੱਡੀ ਜਿੰਮੇਵਾਰੀ ਦਿੱਤੀ ਹੈ ਇਸ ਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਇਲਾਕੇ ਦੀ ਸੇਵਾ ਕਰਨਗੇ। ਇਸ ਮੌਕੇ ਜ਼ਿਲਾ ਜਥੇਦਾਰ ਸਤਨਾਮ ਸਿੰਘ ਫੌਜੀ, ਜਥੇਦਾਰ ਮਾਨ ਸਿੰਘ ਘੋੜ ਸਵਾਰ, ਜਥੇਦਾਰ ਮੰਡਾ ਸਿੰਘ, ਜਥੇਦਾਰ ਸ਼ੇਰ ਸਿੰਘ, ਜਥੇਦਾਰ ਹਰਦੇਵ ਸਿੰਘ, ਬਾਬਾ ਸੋਹਣ ਸਿੰਘ ਸਿਲ, ਸਾਬਕਾ ਸਰਪੰਚ ਨਾਗਰ ਸਿੰਘ, ਜਗਦੇਵ ਸਿੰਘ ਠੀਕਰੀਵਾਲ, ਜਥੇਦਾਰ ਮੰਗਾ ਸਿੰਘ ਬਨੂੜ, ਜਥੇਦਾਰ ਗੁਲਾਬ ਸਿੰਘ ਸ਼ੇਰੀ, ਨਵਜੋਤ ਸਿੰਘ, ਗੁਰਮੇਲ ਸਿੰਘ, ਠੇਕੇਦਾਰ ਬਲਬੀਰ ਸਿੰਘ ਮੋਰਿੰਡਾ ਆਦਿ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਘਰ - ਘਰ ਜਨ ਸੰਪਰਕ ਮੁਹਿੰਮ ਦਾ ਆਗਾਜ਼ ਅਕਾਲੀ ਦਲ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਅਤੇ ਮੌਜੂਦਾ... ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਲਈ 2.81 ਕਰੋੜ ਦੀ ਗਰਾਂਟ ਮਨਜ਼ੂਰ
Ad Position 24