ਹਰਬੰਸ ਸਿੰਘ ਕੰਧੋਲਾ ਗੁਰਦੁਆਰਾ ਸੁਧਾਰ ਲਹਿਰ-2 ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਕੀਤੀ ਅਰਦਾਸ
ਸ੍ਰੀ ਅਨੰਦਪੁਰ ਸਾਹਿਬ, 7 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਸ਼ੁਰੂ ਕੀਤੀ ਗਈ ਗੁਰਦੁਆਰਾ ਸੁਧਾਰ ਲਹਿਰ-2 ਤਹਿਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਸੀ, ਉਸੇ ਲੜੀ ਤਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ ਅਤੇ ਐਸ.
ਤ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਸਮਾਗਮ ’ਚ ਸ਼ਾਮਿਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਵਰਕਰ ।
08-10-2026
ਸ੍ਰੀ ਅਨੰਦਪੁਰ ਸਾਹਿਬ, 7 ਅਕਤੂਬਰ (ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਸ਼ੁਰੂ ਕੀਤੀ ਗਈ ਗੁਰਦੁਆਰਾ ਸੁਧਾਰ ਲਹਿਰ-2 ਤਹਿਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਸੀ, ਉਸੇ ਲੜੀ ਤਹਿਤ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ ਅਤੇ ਐਸ. ਏ. ਐਸ. ਨਗਰ ਦੇ ਪ੍ਰਧਾਨ ਜ਼ੋਰਾਂ ਸਿੰਘ ਚੱਪੜਚਿੜੀ ਦੀ ਅਗਵਾਈ ’ਚ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਵੱਡਾ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ। ਇਸ ਜਥੇ ’ਚ ਸ਼ਾਮਲ ਪਾਰਟੀ ਦੇ ਜਨਰਲ ਸਕੱਤਰ ਹਰਬੰਸ ਸਿੰਘ ਕੰਧੋਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਇੱਕ ਬਹੁਤ ਹੀ ਘਿਣਾਉਣੀ ਸਾਜ਼ਿਸ਼ ਰਚੀ ਗਈ ਸੀ । ਜਿਸ ਦਾ ਮਕਸਦ ਦੋ ਦਸੰਬਰ ਦੇ ਹੁਕਮਨਾਮਿਆਂ ’ਚ ਸ਼ਾਮਲ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਸੀ। ਇਹ ਇੱਕ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਆਜ਼ਾਦ ਹਸਤੀ ’ਤੇ ਹਮਲਾ ਸੀ, ਜਿਸ ਦੇ ਦੋਸ਼ੀਆਂ ਨੂੰ ਨੰਗਾ ਕਰਕੇ ਮਿਸਾਲੀ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਛੋਟੀ ਸੋਚ ਵਾਲਾ ਸਨਕੀ ਆਦਮੀ ਅਜਿਹੀ ਜੁਰਅਤ ਨਾ ਕਰ ਸਕੇ। ਕੰਦੋਲਾ ਨੇ ਕਿਹਾ ਉਨ੍ਹਾਂ ਦੀ ਪਾਰਟੀ ਦੇ ਆਗੂ ਮੁੱਖ ਮੰਤਰੀ, ਗਵਰਨਰ ਅਤੇ ਡੀ.ਜੀ.ਪੀ. ਨੂੰ ਮਿਲ ਕੇ ਸਿੱਟ ਰਾਹੀਂ ਨਿਰਪੱਖ ਜਾਂਚ ਬਾਰੇ ਕਹਿ ਚੁੱਕੇ ਹਨ । ਇਸ ਜਥੇ ਨਾਲ ਉਪਰੋਕਤ ਤੋਂ ਇਲਾਵਾ ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਭੁਪਿੰਦਰ ਸਿੰਘ ਬਜਰੂੜ, ਅਮਰਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਕੁਲਗਰਾਂ, ਤੇਜਪਾਲ ਸਿੰਘ ਸਿੱਧੂ, ਜਥੇਦਾਰ ਨਿਰਭੈ ਸਿੰਘ ਚਮਕੌਰ ਸਾਹਿਬ, ਬਾਬਾ ਹਰਦੀਪ ਸਿੰਘ ਰੂਪਨਗਰ, ਸੁਖਵਿੰਦਰ ਸਿੰਘ ਮੁੰਡੀਆ, ਜਗਵਿੰਦਰ ਸਿੰਘ ਜੱਗੀ ਪ੍ਰਧਾਨ ਯੂਥ ਵਿੰਗ ਰੂਪਨਗਰ, ਹਰਜਿੰਦਰ ਸਿੰਘ ਰੰਗੀਆਂ, ਪ੍ਰਿੰਸੀਪਲ ਮੋਹਣ ਸਿੰਘ, ਰਜਿੰਦਰ ਸਿੰਘ ਦੁੱਗਰੀ, ਪ੍ਰਿੰਸੀਪਲ ਜਗਦੀਪ ਸਿੰਘ ਮਾਵੀ, ਭਾਗ ਸਿੰਘ ਯੂਥ ਵਿੰਗ ਮੋਹਾਲੀ, ਕੁਲਵੰਤ ਸਿੰਘ ਭੁਰੜੇ, ਸ਼ੇਰ ਸਿੰਘ ਸੰਧੂ ਮੋਰਿੰਡਾ, ਗੁਰਦਰਸ਼ਨ ਸਿੰਘ ਅਰਨੋਲੀ, ਮਲਕੀਤ ਸਿੰਘ ਛੱਜਾ, ਮਾ. ਜਗਮੋਹਣ ਸਿੰਘ ਨੂਰਪੁਰ ਬੇਦੀ, ਗੁਰਬਖ਼ਸ਼ ਸਿੰਘ ਭੁੱਲਰ, ਤੇਜਿੰਦਰ ਸਿੰਘ ਪੰਨੂੰ ਮੀਡੀਆ ਇੰਚਾਰਜ, ਸੇਵਾ ਸਿੰਘ ਮੁੰਡੀਆ, ਪਰਮਿੰਦਰ ਸਿੰਘ ਭਿਊਰਾ, ਠੇਕੇਦਾਰ ਜਗਤਾਰ ਸਿੰਘ ਸੁਰਤਾਪੁਰ, ਸੋਹਣ ਸਿੰਘ ਦੁੱਮਣਾ, ਭਜਨ ਸਿੰਘ ਸ਼ੇਰਗਿੱਲ ਸਮੇਤ ਭਾਰੀ ਗਿਣਤੀ ’ਚ ਆਗੂ ਅਤੇ ਵਰਕਰ ਹਾਜ਼ਰ ਸਨ।