07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਕੀਤਾ ਗਿਆ 25 ਰੁਪਏ ਵਾਧਾ ਕਿਸਾਨਾਂ ਨਾਲ ਮਜ਼ਾਕ - ਢਾਹੇ

ਢੇਰ, 7 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਕੇਂਦਰ ਸਰਕਾਰ ਵਲੋਂ ਕਣਕ ਦੀ ਫ਼ਸਲ ਵਿਚ ਕੀਤਾ ਗਿਆ 25 ਰੁਪਏ ਵਾਧਾ ਕਿਸਾਨਾਂ ਦੇ ਨਾਲ ਵੱਡਾ ਮਜ਼ਾਕ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਅਤੇ ਪਿੰਡ ਢਾਹੇ ਦੇ ਸਰਪੰਚ ਜਸਪਾਲ ਸਿੰਘ ਢਾਹੇ ਨੇ ਇੱਕ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਖੇਤੀਬਾੜੀ ਨੂੰ ਲੈ ਕੇ ਵੱਡੇ ਘਾਟੇ ਦੇ ਵਿਚ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 08-10-2026
ਢੇਰ, 7 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਕੇਂਦਰ ਸਰਕਾਰ ਵਲੋਂ ਕਣਕ ਦੀ ਫ਼ਸਲ ਵਿਚ ਕੀਤਾ ਗਿਆ 25 ਰੁਪਏ ਵਾਧਾ ਕਿਸਾਨਾਂ ਦੇ ਨਾਲ ਵੱਡਾ ਮਜ਼ਾਕ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਅਤੇ ਪਿੰਡ ਢਾਹੇ ਦੇ ਸਰਪੰਚ ਜਸਪਾਲ ਸਿੰਘ ਢਾਹੇ ਨੇ ਇੱਕ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਪਹਿਲਾਂ ਹੀ ਖੇਤੀਬਾੜੀ ਨੂੰ ਲੈ ਕੇ ਵੱਡੇ ਘਾਟੇ ਦੇ ਵਿਚ ਜਾ ਰਿਹਾ ਹੈ। ਅਜਿਹੀ ਸਥਿਤੀ ਦੇ ਵਿਚ ਜਿੱਥੇ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ, ਉੱਥੇ ਹੀ ਸਰਕਾਰ ਕਿਸਾਨਾਂ ਦੇ ਨਾਲ ਮਜਾਕ ਕਰਨ ’ਤੇ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਦੇ ਵਿਚ ਜਿੱਥੇ ਮਜ਼ਦੂਰਾਂ ਦੀ ਦਿਹਾੜੀ, ਖੇਤੀਬਾੜੀ ਦੀ ਬੀਜ ਬਜਾਈ, ਖਾਦਾ, ਸਪਰੇਆਂ ਆਦੀ ਦਾ ਖਰਚ ਅਸਮਾਨਾਂ ਨੂੰ ਛੂਹ ਰਿਹਾ ਹੈ, ਉੱਥੇ ਹੀ ਅਜਿਹੇ ਹਾਲਾਤਾਂ ਦੇ ਵਿਚ ਹੁਣ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ। ਜਿਸ ਨਾਲ ਕਿਸਾਨ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬਚਾਉਣ ਦੇ ਲਈ ਕਿਸਾਨਾਂ ਨੂੰ ਵੱਡੀਆਂ ਸਹੂਲਤਾਂਵਾਂ ਦੇਣੀਆਂ ਚਾਹੀਦੀਆਂ ਹਨ। ਪਰ ਇਸ ਦੇ ਉਲਟ ਲਗਾਤਾਰ ਖਾਦਾਂ ਅਤੇ ਡੀਜ਼ਲ ਸਪਰੇਆਂ ਦਾ ਮੁੱਲ ਕਈ ਗੁਣਾ ਵੱਧ ਗਿਆ ਹੈ, ਜਦੋਂ ਕਿ ਕਿਸਾਨਾਂ ਦੀ ਜਿਣਸ ਦਾ ਭਾਅ ਸਰਕਾਰਾਂ ਵਲੋਂ ਨਾ ਮਾਤਰ ਹੀ ਵਧਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘਨੌਲੀ ਇਲਾਕੇ ਦੇ ਕਾਂਗਰਸੀ ਆਗੂਆਂ ਦੀ ਇਕੱਤਰਤਾ ਅਗਲੀ ਖ਼ਬਰ ਪਰਚਾ ਦਰਜ ਹੋਣ ਵਾਲੇ ਕਿਸਾਨ ਸੰਗਲਾਂ ਨਾਲ ...
Ad Position 24