07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰੂਪਨਗਰ ’ ਚ ਭਾਜਪਾ ਦੀ ਸੇਵਾ ਸੰਕਲਪ ਸਭਾ , ਮੋਦੀ ਦੇ 25 ਸਾਲਾਂ ਦੇ ਜਨ ਸੇਵਾ ਸਫ਼ਰ ਨੂੰ ਕੀਤਾ ਯਾਦ ਮਨਪ੍ਰੀਤਸਿੰਘ ਬਾਦਲ ਤੇ ਪਰਮਿੰਦਰ ਸਿੰਘ ਬਰਾੜ ਨੇ ਕੀਤੀ ਸ਼ਿਰਕਤ

ਰੂਪਨਗਰ, 7 ਅਕਤੂਬਰ (ਸਤਨਾਮ ਸਿੰਘ ਸੱਤੀ)-ਭਾਜਪਾ ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ “ਸੇਵਾ ਸੰਕਲਪ ਸਭਾ” ਕਰਵਾਈ ਗਈ। ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਉਨ੍ਹਾਂ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੁਣਿਆ।

Ad Position 21
No active advertisement
ਅਜੀਤ ਡੈਸਕ 08-10-2026
ਰੂਪਨਗਰ, 7 ਅਕਤੂਬਰ (ਸਤਨਾਮ ਸਿੰਘ ਸੱਤੀ)-ਭਾਜਪਾ ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ “ਸੇਵਾ ਸੰਕਲਪ ਸਭਾ” ਕਰਵਾਈ ਗਈ। ਸਭਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਉਨ੍ਹਾਂ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੁਣਿਆ। ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਦੋਵਾਂ ਆਗੂਆਂ ਨੇ ਮੋਦੀ ਦੇ 25 ਸਾਲਾਂ ਦੇ ਜਨ ਸੇਵਾ ਸਫ਼ਰ ਅਤੇ “ਵਿਕਸਿਤ ਭਾਰਤ” ਦੇ ਸੰਕਲਪ ਸਬੰਧੀ ਵਿਚਾਰ ਸਾਂਝੇ ਕੀਤੇ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਅਤੇ ਆਤਮਨਿਰਭਰ ਬਣਾਉਣ ਲਈ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ। ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਸੰਗਠਨ ਜਨ ਸੇਵਾ ਅਤੇ ਰਾਸ਼ਟਰ ਨਿਰਮਾਣ ਦੇ ਉਦੇਸ਼ ਨਾਲ ਲੋਕਾਂ ਤੱਕ ਆਪਣੀ ਪਹੁੰਚ ਬਣਾਈ ਰੱਖਣ ਲਈ ਵਚਨਬੱਧ ਹੈ। ਸਭਾ ਦੌਰਾਨ “25 ਸਾਲ ਜਨ ਸੇਵਾ ਦੇ, 25 ਸਾਲ ਅਟੱਲ ਸੰਕਲਪ ਦੇ”ਦੇ ਸੰਦੇਸ਼ ਨੂੰ ਕੇਂਦਰ ਵਿਚ ਰੱਖਦਿਆਂ ਭਾਜਪਾ ਆਗੂਆਂ ਤੇ ਵਰਕਰਾਂ ਨੇ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਰਾਜੇਸ਼ ਚੌਧਰੀ, ਡਾ. ਸ਼ੁਭਾਸ਼ ਸ਼ਰਮਾ, ਜੀਵਨ ਕੁਮਾਰ, ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਅਰਸ਼ ਬਾਠ ਮਗਰੋੜ, ਓਂਕਾਰ ਅਭਿਆਣਾ, ਨਵੀਨ ਕੁਮਾਰ, ਰੋਸ਼ਨ ਲਾਲ ਟੇਡੇਵਾਲ, ਕ੍ਰਿਸ਼ਨ ਕੁਮਾਰ ਅੱਤਰੀ, ਐਡਵੋਕੇਟ ਨਿਪੁਣ ਸੋਨੀ, ਅਭਿਸ਼ੇਕ ਅਗਨੀਹੋਤਰੀ, ਸੰਜੇ ਪ੍ਰਤਾਪ ਜੈਨ, ਰਾਜ ਕੁਮਾਰ, ਧਰਮਿੰਦਰ ਕੁਮਾਰ, ਸਤਿੰਦਰ ਨਾਗੀ, ਜਗਮੰਦੀਪ ਸਿੰਘ ਪਰਹੀ, ਹੇਮੰਤ ਕੱਕੜ, ਜਤਿੰਦਰ ਸਿੰਘ ਅਠਵਾਲ, ਸੁਨੀਲ ਸ਼ੁਕਲਾ, ਮੋਨਿਕਾ ਸ਼ਰਮਾ, ਜੋਤੀ ਨਾਗੀ, ਅਮਰਪ੍ਰੀਤ ਸਿੰਘ ਨੰਨਾ, ਰਾਜੇਸ਼ ਕੁਮਾਰ ਨਿਝਾਵਨ, ਇੰਦਰਪਾਲ ਸਿੰਘ ਲੋਹਗੜ੍ਹ ਅਤੇ ਧਰਮਿੰਦਰ ਸਿੰਘ ਮਲਿਕਪੁਰ ਸਮੇਤ ਕਈ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਬਰਕਰਾਰ ਰਹਿਣ ਦੇ ਵਧੇ ਆਸਾਰ , ਵਾਰਡ ਨੰਬਰ 1 ਤੋਂ ਇੱਕ ਹੋਰ ਕੌਂਸਲਰ ਨੇ ਚੁੱਕੀ ਸਹੁੰ ਅਗਲੀ ਖ਼ਬਰ ਭੱਠਿਆਂ ਤੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਕੈਂਪ ਲਗਾਇਆ
Ad Position 24