ਸਫ਼ਾਈ ਦੇ ਬਹਾਨੇ ਨੰਗਲ ਦੀ ਸਿਆਸਤ ’ ਚ ਬੈਂਸ ਦੀ ‘ ਮੈਦਾਨੀ ਪਾਰੀ ’ ਤੇਜ਼ ਡੇਢ ਮਹੀਨੇ ਤੋਂ ਵਾਰਡਾਂ ਦੀ ਖ਼ਾਕ ਛਾਣ ਰਹੇ ਮੰਤਰੀ, ਘਰ-ਘਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਦਾਅਵਾ
ਸੁਖਸਾਲ, 8 ਅਕਤੂਬਰ (ਧਰਮ ਪਾਲ)-ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਮੋਜੋਵਾਲ, ਮਹਿਲਾਵਾਂ ਅਤੇ ਹਾਜੀਪੁਰ ਵਿਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਉਨ੍ਹਾਂ ਪਿੰਡ ਮੋਜੋਵਾਲ ਵਿਖੇ ਸਿੱਧ ਚਾਨਣ ਭਵਨ ਦੇ ਸਾਹਮਣੇ ਕਮਰੇ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਅਤੇ ਇਸ ਕਾਰਜ ਲਈ ਹੋਰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਵ
ਵਾਰਡ ਨੰਬਰ 1 ਵਿਚ ‘ਮਿਸ਼ਨ ਕਲੀਨ’ ਤਹਿਤ ਚੱਲ ਰਹੇ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਾਲ ਮੌਜੂਦ ਅਧਿਕਾਰੀ ਅਤੇ ਵਾਰਡ ਵਾਸੀ।
09-10-2026
ਸੁਖਸਾਲ, 8 ਅਕਤੂਬਰ (ਧਰਮ ਪਾਲ)-ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਮੋਜੋਵਾਲ, ਮਹਿਲਾਵਾਂ ਅਤੇ ਹਾਜੀਪੁਰ ਵਿਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਮੌਕੇ ਉਨ੍ਹਾਂ ਪਿੰਡ ਮੋਜੋਵਾਲ ਵਿਖੇ ਸਿੱਧ ਚਾਨਣ ਭਵਨ ਦੇ ਸਾਹਮਣੇ ਕਮਰੇ ਦੇ ਨਿਰਮਾਣ ਲਈ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਅਤੇ ਇਸ ਕਾਰਜ ਲਈ ਹੋਰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪਿੰਡ ਮਹਿਲਵਾਂ ਵਿਚ ਵਿਕਾਸ ਕਾਰਜਾਂ ਨੂੰ ਵੱਡੀ ਗਤੀ ਦਿੱਤੀ ਗਈ ਹੈ। ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜੀ ਨਵੀਂ ਸੜਕ ਦਾ ਨਿਰਮਾਣ ਕੀਤਾ ਗਿਆ ਹੈ ਇਸ ਤੋਂ ਇਲਾਵਾ 25 ਲੱਖ ਰੁਪਏ ਦੀ ਲਾਗਤ ਨਾਲ ਜੰਜ ਘਰ ਤਿਆਰ ਕੀਤਾ ਗਿਆ ਹੈ। ਗਲੀਆਂ-ਨਾਲੀਆਂ ਦੇ ਵਿਕਾਸ ਲਈ 8 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਿਲਵਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 12 ਲੱਖ ਰੁਪਏ ਦੀ ਲਾਗਤ ਨਾਲ ਬੋਰ ਤਿਆਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਹਿਲਵਾਂ ਤੋਂ ਸਹਿਜੋਵਾਲ ਤੱਕ ਨਵੀਂ ਸੜਕ ਦਾ ਕੰਮ ਵੀ ਜਾਰੀ ਹੈ। ਜਿੰਮ ਰੂਮ ਦੇ ਨਿਰਮਾਣ ’ਤੇ ਲਗਭਗ 5 ਤੋਂ 6 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਹਾਜੀਪੁਰ ਵਿਖੇ ਕਮਿਊਨਿਟੀ ਸੈਂਟਰ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਰਾਸ਼ੀ ਦਿੱਤੀ। ਇਸ ਮੌਕੇ ਕਿਹਾ ਗਿਆ ਕਿ ਪਿੰਡ ਦੇ ਵਿਕਾਸ ਨਾਲ ਸਬੰਧਿਤ ਜਿਹੜਾ ਵੀ ਲੋੜੀਂਦਾ ਕੰਮ ਹੋਵੇਗਾ ਉਸ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਇਸ ਮੌਕੇ ਚੌਧਰੀ ਮੋਹਨ ਲਾਲ ਪ੍ਰਧਾਨ ਬਾਹਤੀ ਸਭਾ, ਠਾਕਰ ਕੇਹਰ ਸਿੰਘ, ਸੁਨੀਲ ਕੁਮਾਰ, ਸ਼ਿਵ ਕੁਮਾਰ, ਸੋਮ ਦੱਤ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਸੁਸ਼ੀਲ ਕੁਮਾਰ, ਰਾਜ ਕੁਮਾਰ, ਮਧੂ ਬਾਲਾ ਸਰਪੰਚ, ਰਜਿੰਦਰ ਫ਼ੌਜੀ, ਸੋਮਨਾਥ, ਪਿਆਰੇ ਲਾਲ, ਸੋਮਾ ਦੇਵੀ, ਅੰਜੂ ਕੁਮਾਰੀ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।