10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭਲਕੇ ਹੋਵੇਗੀ ਨੂਰਪੁਰ ਬੇਦੀ ’ਚ ਵਿਸ਼ਾਲ ਮੈਰਾਥਨ-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ

ਨੂਰਪੁਰ ਬੇਦੀ, 9 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਵਾਲਮੀਕਿ ਮੰਦਿਰ ਨੂਰਪੁਰ ਬੇਦੀ ਦੇ ਨਵੀਨੀਕਰਨ ਲਈ 3 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਸਬੰਧੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਚੱਢਾ ਸਮੇਤ ਨੂਰਪੁਰ ਬੇਦੀ ਦੀ ਪੰਚਾਇਤ ਦੇ ਨੁਮਾਇੰਦੇ ਗਰਾਂਟ ਦਾ ਚੈੱਕ ਭੇਟ ਕਰਨ ਲਈ ਵਾਲਮੀਕਿ ਮੰਦਿਰ ਵਿਖੇ ਪਹੁੰਚੇ।

Ad Position 21
No active advertisement
ਮੰਦਰ ਕਮੇਟੀ ਵਲੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਕੀਤਾ ਧੰਨਵਾਦ 10-10-2026
ਨੂਰਪੁਰ ਬੇਦੀ, 9 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਵਾਲਮੀਕਿ ਮੰਦਿਰ ਨੂਰਪੁਰ ਬੇਦੀ ਦੇ ਨਵੀਨੀਕਰਨ ਲਈ 3 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਸਬੰਧੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਚੱਢਾ ਸਮੇਤ ਨੂਰਪੁਰ ਬੇਦੀ ਦੀ ਪੰਚਾਇਤ ਦੇ ਨੁਮਾਇੰਦੇ ਗਰਾਂਟ ਦਾ ਚੈੱਕ ਭੇਟ ਕਰਨ ਲਈ ਵਾਲਮੀਕਿ ਮੰਦਿਰ ਵਿਖੇ ਪਹੁੰਚੇ। ਇਸ ਮੌਕੇ ਮੁਹੱਲਾ ਨਿਵਾਸੀਆਂ ਅਤੇ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਰਾਮ ਪ੍ਰਸ਼ਾਦ ਪਾਲੀ ਚੱਢਾ ਨੇ ਕਿਹਾ ਕਿ ਧਾਰਮਿਕ ਸਥਾਨ ਸਾਡੇ ਸਮਾਜ ਦੀ ਆਸਥਾ ਅਤੇ ਸਭਿਆਚਾਰ ਦਾ ਅਹਿਮ ਹਿੱਸਾ ਹਨ। ਇਨ੍ਹਾਂ ਦੀ ਸਾਂਭ - ਸੰਭਾਲ ਅਤੇ ਨਵੀਨੀਕਰਨ ਨਾਲ ਜਿੱਥੇ ਸੰਗਤ ਨੂੰ ਬਿਹਤਰ ਸਹੂਲਤਾਂ ਮਿਲਦੀਆਂ ਹਨ, ਉੱਥੇ ਹੀ ਸਮਾਜਿਕ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਅਤੇ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਕਾਰਜਾਂ ਨੂੰ ਪਹਿਲ ਦੇਣਾ ਜ਼ਰੂਰੀ ਹੈ। ਇਸ ਦੌਰਾਨ ਮੰਦਿਰ ਕਮੇਟੀ ਵਲੋਂ ਵਾਲਮੀਕਿ ਮੰਦਿਰ ਦੇ ਨਵੀਨੀਕਰਨ ਲਈ ਗਰਾਂਟ ਮਨਜ਼ੂਰ ਕਰਵਾਉਣ ਸਬੰਧੀ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਗਰਾਂਟ ਨਾਲ ਮੰਦਿਰ ਦੇ ਨਵੀਨੀਕਰਨ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ। ਇਸ ਮੌਕੇ ਮੰਦਿਰ ਕਮੇਟੀ ਵਲੋਂ ਰਾਮ ਪ੍ਰਸ਼ਾਦ ਪਾਲੀ ਚੱਢਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੌਰਵ ਪੁਰੀ, ਰਾਕੇਸ਼ ਕਾਲੜਾ, ਅਸ਼ਵਨੀ ਸ਼ਰਮਾ , ਪ੍ਰਿੰਸ ਕੁਮਾਰ, ਦੀਪਕ ਕੁਮਾਰ, ਮਾਨਵ, ਮੋਹਿਤ, ਸੁਰਿੰਦਰ ਕੁਮਾਰ ਪੰਚ, ਸਤੀਸ਼ ਕੁਮਾਰ, ਸੰਜੀਵ ਕੁਮਾਰ ਬਸਾਲੀ, ਰਵੀ ਕੁਮਾਰ, ਸੁਮਿਤ ਕੁਮਾਰ, ਜਸ਼ਨ, ਹਰਸ, ਦੇਵਰਾਜ, ਮਨੀ, ਜੈਪਾਲ, ਅਸ਼ੀਸ਼ ਕੁਮਾਰ ਅਤੇ ਅੱਭੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਮਲ ਚੌਹਾਨ ਆਪਣੀ ਟੀਮ ਸਮੇਤ ਖਾਟੂ ਸ਼ਿਆਮ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਆਈ . ਆਈ . ਟੀ . ਨੇ 59 ਫ਼ੌਜੀ ਅਧਿਕਾਰੀਆਂ ਨੂੰ ਡਿਫੈਂਸ ਟੈਕਨਾਲੋਜੀ ਡਿਗਰੀਆਂ ਦਿੱਤੀਆਂ
Ad Position 24