10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਗੁੱਜਰ ਵੈੱਲਫੇਅਰ ਗਰੁੱਪ ਵਲੋਂ ਸਮਾਜ ਸੇਵੀ ਡਾ. ਦੇਵੇਂਦਰ ਬਜਾੜ ਸਨਮਾਨਿਤ

ਨੂਰਪੁਰ ਬੇਦੀ, 9 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਗੁੱਜਰ ਵੈਲਫੇਅਰ ਗਰੁੱਪ ਵਲੋਂ ਪ੍ਰਸਿੱਧ ਸਮਾਜ ਸੇਵੀ ਡਾ. ਦੇਵੇਂਦਰ ਬਜਾੜ ਨੂੰ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ, ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਚਲਾਉਣ ਲਈ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-10-2026
ਨੂਰਪੁਰ ਬੇਦੀ, 9 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਗੁੱਜਰ ਵੈਲਫੇਅਰ ਗਰੁੱਪ ਵਲੋਂ ਪ੍ਰਸਿੱਧ ਸਮਾਜ ਸੇਵੀ ਡਾ. ਦੇਵੇਂਦਰ ਬਜਾੜ ਨੂੰ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ, ਖ਼ੂਨਦਾਨ ਅਤੇ ਮੁਫ਼ਤ ਮੈਡੀਕਲ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਚਲਾਉਣ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗਰੁੱਪ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਦਿੱਤਾ ਗਿਆ, ਜਿੱਥੇ ਡਾ. ਬਜਾੜ ਵਿਸ਼ੇਸ਼ ਤੌਰ ’ਤੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ ਸਨ। ਗੁੱਜਰ ਵੈੱਲਫੇਅਰ ਗਰੁੱਪ ਦੇ ਮੈਂਬਰਾਂ ਰਾਕੇਸ਼ ਭੂੰਬਲਾ ਟਿੱਬਾ ਨੰਗਲ, ਹਰਵਿੰਦਰ ਕੋਹਲੀ, ਰਵਿੰਦਰ ਕੁਮਾਰ ਆਰ.ਕੇ. ਟਰੇਡਰਜ਼ ਅਤੇ ਮੋਹਨ ਲਾਲ ਜਤੋਲੀ ਨੇ ਸਾਂਝੇ ਤੌਰ ’ ਤੇ ਦੱਸਿਆ ਕਿ ਡਾ. ਦੇਵੇਂਦਰ ਬਜਾੜ ਖੁਦ ਵੀ ਨਿਯਮਿਤ ਖ਼ੂਨਦਾਨੀ ਹਨ ਅਤੇ ਹੁਣ ਤੱਕ 99 ਵਾਰ ਖ਼ੂਨਦਾਨ ਕਰ ਚੁੱਕੇ ਹਨ। ਉਹ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਦੀ ਮੌਜੂਦਗੀ ਨਾਲ ਖ਼ੂਨਦਾਨੀਆਂ ਦਾ ਹੌਸਲਾ ਵਧਦਾ ਹੈ। ਇਸੇ ਕਰਕੇ ਉਨ੍ਹਾਂ ਦੀਆਂ ਸਮਾਜ ਸੇਵੀ ਪ੍ਰਾਪਤੀਆਂ ਨੂੰ ਦੇਖਦਿਆਂ ਇਹ ਸਨਮਾਨ ਦਿੱਤਾ ਗਿਆ। ਇਸ ਮੌਕੇ ਡਾ. ਦੇਵੇਂਦਰ ਬਜਾੜ ਦੇ ਚਾਚਾ ਅਤੇ ਪ੍ਰਮੁੱਖ ਸਮਾਜਿਕ ਸ਼ਖ਼ਸੀਅਤ ਚੌਧਰੀ ਮੇਹਰ ਨੰਦ ਲਾਲ ਬਜਾੜ ਬੂੰਗੜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੀ ਭਾਵਨਾ ਡਾ. ਬਜਾੜ ਨੂੰ ਆਪਣੇ ਦਾਦਿਆਂ-ਪੜਦਾਦਿਆਂ ਤੋਂ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਡਾ. ਬਜਾੜ ਦੇ ਮਾਤਾ-ਪਿਤਾ ਵੀ ਨਿਯਮਿਤ ਖ਼ੂਨਦਾਨੀ ਰਹੇ ਹਨ ਅਤੇ ਹੁਣ ਅਗਲੀ ਪੀੜ੍ਹੀ ਵਿਚ ਯੁਵਰਾਜ ਸਿੰਘ ਬੂੰਗੜੀ ਵੀ ਉਨ੍ਹਾਂ ਦੇ ਨਕਸ਼ੇ-ਕਦਮ ’ਤੇ ਚੱਲ ਰਿਹਾ ਹੈ। ਡਾ. ਦੇਵੇਂਦਰ ਬਜਾੜ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਰੰਤਰ ਸਮਾਜ ਸੇਵਾ ਕਰਦੇ ਰਹਿਣ ਲਈ ਦ੍ਰਿੜ੍ਹ ਸੰਕਲਪ ਹਨ। ਗੁੱਜਰ ਵੈੱਲਫੇਅਰ ਗਰੁੱਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਜ ਸੇਵੀਆਂ ਦਾ ਇੱਕ ਗੈਰ-ਸਿਆਸੀ ਗਰੁੱਪ ਹੈ, ਜੋ ਸਿਰਫ਼ ਗੁੱਜਰ ਸਮਾਜ ਹੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਮੌਕੇ ਹਰਵਿੰਦਰ ਕੋਹਲੀ, ਰਵਿੰਦਰ ਕੁਮਾਰ, ਰਾਕੇਸ਼ ਭੂੰਬਲਾ, ਮੋਹਨ ਲਾਲ ਮੋਹਨੀ, ਚੌਧਰੀ ਨੰਦ ਲਾਲ ਬਜਾੜ ਬੂੰਗੜੀ, ਯੁਵਰਾਜ ਬੂੰਗੜੀ, ਹੰਸਰਾਜ ਟੇਡੇਵਾਲ, ਬਾਲਕਿਸ਼ਨ ਰੈਲ ਮਾਜਰਾ, ਮਨੀਸ਼ ਗੁੱਜਰ ਮਨੀ ਮਾਜਰਾ, ਸਤਨਾਮ ਖੀਵੇਵਾਲ, ਬਿੱਟੂ ਅਦੋਆਣਾ, ਹਨੀ ਟੌਂਸਾ, ਰਾਕੇਸ਼ ਕੁਮਾਰ, ਪਰਮਜੀਤ ਸਿੰਘ ਬੂਥਗੜ੍ਹ, ਗਿਆਨ ਕਟਾਰੀਆ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਕਿਸਾਨਾਂ ’ ਤੇ ਦਰਜ ਕੇਸ ਵਾਪਸ ਲਏ ਜਾਣ : ਸੰਯੁਕਤ ਕਿਸਾਨ ਮੋਰਚਾ
Ad Position 24