ਅਬੈਕਸ ਸਿਖਲਾਈ ਪੂਰੀ ਕਰਨ ਵਾਲੇ ਵਿਦਿਆਰਥੀ ਪ੍ਰਬੰਧਕਾਂ ਨਾਲ।
ਅਬੈਕਸ ਵਿਦਿਆਰਥੀਆਂ ਦਾ ਵਿਦਾਇਗੀ ਤੇ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
ਰੂਪਨਗਰ, 12 ਅਕਤੂਬਰ (ਯਸ਼ਵੰਤ ਬੱਸੀ)-ਅਬੈਕਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੀ ਸਿਖਲਾਈ ਮੁਕੰਮਲ ਹੋਣ ਤੇ ਵਿਦਾਇਗੀ ਅਤੇ ਗ੍ਰੈਜੂਏਸ਼ਨ ਸਮਾਰੋਹ ਉਤਸ਼ਾਹ ਅਤੇ ਖੁਸ਼ੀ ਭਰੇ ਮਾਹੌਲ ਵਿਚ ਕਰਵਾਇਆ ਗਿਆ। ਇਸ ਮੌਕੇ ਮਾਸਟਰਮਾਈਂਡ ਅਬੈਕਸ ਦੇ ਵਿਦਿਆਰਥੀ ਗੁਰਅਮਾਨਤ, ਅਮਿਤੋਜ, ਹਰਸੀਰਤ, ਸਿਰਜਵੀਰ, ਐਸ਼ਲੀਨ, ਅਵਤਾਂਸ਼, ਗੁਰਮਨ, ਆਰਿਆ, ਰਿਸ਼ਭ ਅਤੇ ਦਿਵਯਾਂਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਗ੍ਰੈਜੂਏਸ਼ਨ ਅਵਾਰਡ ਦਿੱਤੇ ਗਏ।
ਰੂਪਨਗਰ, 12 ਅਕਤੂਬਰ (ਯਸ਼ਵੰਤ ਬੱਸੀ)-ਅਬੈਕਸ ਕੋਰਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੀ ਸਿਖਲਾਈ ਮੁਕੰਮਲ ਹੋਣ ਤੇ ਵਿਦਾਇਗੀ ਅਤੇ ਗ੍ਰੈਜੂਏਸ਼ਨ ਸਮਾਰੋਹ ਉਤਸ਼ਾਹ ਅਤੇ ਖੁਸ਼ੀ ਭਰੇ ਮਾਹੌਲ ਵਿਚ ਕਰਵਾਇਆ ਗਿਆ। ਇਸ ਮੌਕੇ ਮਾਸਟਰਮਾਈਂਡ ਅਬੈਕਸ ਦੇ ਵਿਦਿਆਰਥੀ ਗੁਰਅਮਾਨਤ, ਅਮਿਤੋਜ, ਹਰਸੀਰਤ, ਸਿਰਜਵੀਰ, ਐਸ਼ਲੀਨ, ਅਵਤਾਂਸ਼, ਗੁਰਮਨ, ਆਰਿਆ, ਰਿਸ਼ਭ ਅਤੇ ਦਿਵਯਾਂਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਗ੍ਰੈਜੂਏਸ਼ਨ ਅਵਾਰਡ ਦਿੱਤੇ ਗਏ। ਸਮਾਗਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਮਾਪਿਆਂ ਨੇ ਸ਼ਿਰਕਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮਨੋਰੰਜਕ ਖੇਡਾਂ ਵਿਚ ਹਿੱਸਾ ਲਿਆ। ਸੰਸਥਾ ਦੀ ਡਾਇਰੈਕਟਰ ਸ੍ਰੀਮਤੀ ਵਾਟਿਕਾ ਓਬਰਾਏ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਹ ਸਮਾਗਮ ਬੱਚਿਆਂ, ਮਾਪਿਆਂ ਅਤੇ ਸੰਸਥਾ ਦੇ ਪ੍ਰਬੰਧਕਾਂ ਵਿਚਕਾਰ ਸਾਂਝ ਨੂੰ ਮਜ਼ਬੂਤ ਬਣਾਉਣ ਦੇ ਨਾਲ -ਨਾਲ ਸਭਨਾਂ ਲਈ ਯਾਦਗਾਰੀ ਹੋ ਨਿਬੜਿਆ।