15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਸੋਈ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ

ਮੋਰਿੰਡਾ, 14 ਅਕਤੂਬਰ (ਪ੍ਰਿਤਪਾਲ ਸਿੰਘ)-ਮੋਰਿੰਡਾ ਇਲਾਕੇ ਵਿਚ ਰਸੋਈ ਗੈਸ ਦੀ ਕਿੱਲਤ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਰਤਨਗੜ੍ਹ, ਸੰਦੀਪ ਸਿੰਘ ਰਤਨਗੜ੍ਹ, ਅਵਤਾਰ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਮੰਗਾ ਕੁਮਾਰ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਸੱਜਣ ਸਿੰਘ, ਰਾਮ ਕੁਮਾਰ, ਰਾਜ ਕੁਮਾਰ, ਰਾਜੂ, ਕਮਲਦੀਪ ਸਿੰਘ ਅਤੇ ਰੁਲਦਾ ਸਿੰਘ ਆਦਿ ਨੇ ਦੱਸਿਆ ਕਿ ਉਹ ਮੋਰਿੰਡਾ ਗੈਸ ਏਜੰਸੀ ਦੇ ਗ੍ਰਾਹਕ ਹਨ ਉਹਨਾਂ ਨੂੰ ਕਿੰਨੇ ਦਿਨ ਪਹਿਲਾਂ ਤਾਂ ਗੈਸ ਸਿਲੰਡਰ ਬੁੱਕ ਕਰਵਾਉਣਾ ਪੈਂਦਾ ਹੈ ਫਿਰ ਗੈਸ ਸਿਲੰਡਰ ਲੈਣ ਲਈ ਸਵੇਰੇ 5 ਵਜੇ ਤੋਂ ਹੀ ਲੰਮੀਆਂ ਕਤਾਰਾਂ ਵਿਚ ਖੜਨਾ ਪੈਂਦਾ ਹੈ, ਪਰ ਸਿਲੰਡਰ ਫਿਰ ਵੀ ਸਾਰਿਆਂ ਨੂੰ ਨਹੀਂ ਮਿਲਦਾ ਬਹੁਤੇ ਖਪਤਕਾਰਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 15-10-2026
ਮੋਰਿੰਡਾ, 14 ਅਕਤੂਬਰ (ਪ੍ਰਿਤਪਾਲ ਸਿੰਘ)-ਮੋਰਿੰਡਾ ਇਲਾਕੇ ਵਿਚ ਰਸੋਈ ਗੈਸ ਦੀ ਕਿੱਲਤ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਰਤਨਗੜ੍ਹ, ਸੰਦੀਪ ਸਿੰਘ ਰਤਨਗੜ੍ਹ, ਅਵਤਾਰ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਮੰਗਾ ਕੁਮਾਰ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਸੱਜਣ ਸਿੰਘ, ਰਾਮ ਕੁਮਾਰ, ਰਾਜ ਕੁਮਾਰ, ਰਾਜੂ, ਕਮਲਦੀਪ ਸਿੰਘ ਅਤੇ ਰੁਲਦਾ ਸਿੰਘ ਆਦਿ ਨੇ ਦੱਸਿਆ ਕਿ ਉਹ ਮੋਰਿੰਡਾ ਗੈਸ ਏਜੰਸੀ ਦੇ ਗ੍ਰਾਹਕ ਹਨ ਉਹਨਾਂ ਨੂੰ ਕਿੰਨੇ ਦਿਨ ਪਹਿਲਾਂ ਤਾਂ ਗੈਸ ਸਿਲੰਡਰ ਬੁੱਕ ਕਰਵਾਉਣਾ ਪੈਂਦਾ ਹੈ ਫਿਰ ਗੈਸ ਸਿਲੰਡਰ ਲੈਣ ਲਈ ਸਵੇਰੇ 5 ਵਜੇ ਤੋਂ ਹੀ ਲੰਮੀਆਂ ਕਤਾਰਾਂ ਵਿਚ ਖੜਨਾ ਪੈਂਦਾ ਹੈ, ਪਰ ਸਿਲੰਡਰ ਫਿਰ ਵੀ ਸਾਰਿਆਂ ਨੂੰ ਨਹੀਂ ਮਿਲਦਾ ਬਹੁਤੇ ਖਪਤਕਾਰਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਤੀਜੇ ਦਿਨ ਇੱਥੇ ਲਾਈਨ ਵਿਚ ਖੜਾ ਹੈ ਪਰ ਉਸਨੂੰ ਸਿਲੰਡਰ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੋਰਿੰਡਾ ਇਨਡੇਨ ਗੈਸ ਏਜੰਸੀ ਦੇ ਗ੍ਰਾਹਕ ਜਿਆਦਾ ਹਨ ਪਰ ਪਿੱਛੋਂ ਗੈਸ ਸਿਲੰਡਰਾਂ ਦੀਆਂ ਗੱਡੀਆਂ ਘੱਟ ਆਉਂਦੀਆਂ ਹਨ। ਜਿਸ ਕਾਰਨ ਖਪਤਕਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਉਹ ਦਿਹਾੜੀਦਾਰ ਰੋਜ਼ ਦਾ ਕਮਾ ਕੇ ਖਾਣ ਵਾਲੇ ਬੰਦੇ ਹਨ ਪਰ ਉਹਨਾਂ ਨੂੰ ਰੋਜਾਨਾ ਇਸ ਤਰਾਂ ਸਿਲੰਡਰ ਲੈਣ ਲਈ ਲਾਈਨਾਂ ਵਿਚ ਲੱਗਣਾ ਪੈਂਦਾ ਹੈ ਤਾਂ ਉਹਨਾਂ ਦੀ ਪੂਰੇ ਦਿਨ ਦੀ ਦਿਹਾੜੀ ਵੀ ਖ਼ਰਾਬ ਹੋ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਰਸੋਈ ਗੈਸ ਦੀ ਕਿੱਲਤ ਨੂੰ ਖਤਮ ਕਰਕੇ ਨਿਰਵਿਘਨਤਾ ਨਾਲ ਗੈਸ ਸਿਲੰਡਰ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਕਮਾਲਪੁਰ ਦੀ ਮਾਣਮੱਤੀ ਪ੍ਰਾਪਤੀ : ਸੁਖਪ੍ਰੀਤ ਕੌਰ ਨੇ ਜਿੱਤਿਆ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ ਤੇ ਮੋਮਬੱਤੀ ਮਾਰਚ ਡਾ. ਦਲਜੀਤ ਸਿੰਘ ਚੀਮਾ ਨੇ ਮਾਮ...
Ad Position 24