ਆਈ . ਈ . ਟੀ . ਭੱਦਲ ਟੈਕਨੀਕਲ ਕੈਂਪਸ ਵਿਖੇ ਬੇਕਰੀ ਵਰਕਸ਼ਾਪ ਲਗਾਈ
ਪੁਰਖਾਲੀ, 14 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ.
ਪੁਰਖਾਲੀ, 14 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)- ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਦੇ ਜੀ. ਸੀ. ਐਸ. ਇੰਸਟੀਚਿਊਟ ਆਫ਼ ਵੋਕੇਸ਼ਨਲ ਸਟੱਡੀਜ਼ ਕਾਲਜ ਅਧੀਨ ਚੱਲ ਰਹੇ ਬੈਚਲਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਬੇਕਰੀ ਦੇ ਖੇਤਰ ਵਿਚ ਵਿਹਾਰਕ ਗਿਆਨ ਤੇ ਪੇਸ਼ੇਵਾਰ ਹੁਨਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਬੇਕਰੀ ਵਰਕਸ਼ਾਪ ਲਗਾਈ ਗਈ । ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਬੇਕਰੀ ਉਤਪਾਦਾਂ ਦੀ ਤਿਆਰੀ, ਉਨ੍ਹਾਂ ਨੂੰ ਤਿਆਰ ਕਰਨ ਦੀਆਂ ਆਧੁਨਿਕ ਤਕਨੀਕਾਂ ਅਤੇ ਹੋਟਲ ਉਦਯੋਗ ਵਿਚ ਬੇਕਰੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਐਸ.ਐਸ. ਬਿੰਦਰਾ, ਡਾਇਰੈਕਟਰ ਕੈਂਪਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੇ ਹੋਸਪਿਟੈਲਿਟੀ ਖੇਤਰ ਵਿਚ ਬੇਕਰੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ । ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਬੇਕਰੀ ਦੇ ਖੇਤਰ ਵਿਚ ਲੰਮਾ ਤਜਰਬਾ ਰੱਖਣ ਵਾਲੇ ਮਾਹਿਰ ਸ਼ੈੱਫ ਵਿਨੋਦ ਕੁਮਾਰ ਸਿੱਧੂ, ਜਿਨ੍ਹਾਂ ਨੂੰ ਸ਼ੈੱਫ ਪੋਲਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਵਿਸ਼ੇਸ਼ ਸ਼ਮੂਲੀਅਤ ਰਹੀ। ਉਨ੍ਹਾਂ ਵਿਦਿਆਰਥੀਆਂ ਨੂੰ ਬੇਕਰੀ ਦੇ ਖੇਤਰ ਵਿਚ ਤਕਨੀਕੀ ਮੁਹਾਰਤ, ਰਚਨਾਤਮਿਕਤਾ, ਸਫ਼ਾਈ, ਗੁਣਵੱਤਾ ਅਤੇ ਪੇਸ਼ੇਵਰ ਅਨੁਸ਼ਾਸਨ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਡਾ. ਕੰਚਨ ਸ਼ਰਮਾ, ਪ੍ਰਿੰਸੀਪਲ ਜੀ.ਸੀ.ਐਸ.ਆਈ.ਵੀ.ਐਸ. ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗ ਦੀਆਂ ਅਸਲ ਲੋੜਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਟਲਾਂ, ਬੇਕਰੀਆਂ, ਰੈਸਟੋਰੈਂਟਾਂ, ਕੈਫ਼ਆਂ ਅਤੇ ਕੇਟਰਿੰਗ ਸੰਸਥਾਵਾਂ ਵਿਚ ਕੰਮ ਕਰਨ ਲਈ ਤਿਆਰ ਕਰਨਾ ਸੀ। ਇਸ ਮੌਕੇ ਫੂਡ ਪ੍ਰੋਡਕਸ਼ਨ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਕੁਲਦੀਪ ਅਤੇ ਫ਼ਰੰਟ ਆਫ਼ਿਸ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਮੁਕੁਲ ਸ਼ਰਮਾ ਨੇ ਵਰਕਸ਼ਾਪ ਦੇ ਆਯੋਜਨ ਅਤੇ ਤਾਲਮੇਲ ਵਿਚ ਅਹਿਮ ਭੂਮਿਕਾ ਨਿਭਾਈ।