15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ੍ਰੀ ਚਮਕੌਰ ਸਾਹਿਬ ਵਿਖੇ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੁਰੂ

ਸ੍ਰੀ ਚਮਕੌਰ ਸਾਹਿਬ, 14 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਟੇਡੀਅਮ ਵਿਚ ਅੱਜ ਸ੍ਰੀ ਚਮਕੌਰ ਸਾਹਿਬ ਦੇ ਪ੍ਰਾਇਮਰੀ ਸਕੂਲਾਂ ਦੀਆਂ 3 ਦਿਨਾਂ ਬਲਾਕ ਖੇਡਾਂ ਦੀ ਸ਼ੁਰੂਆਤ ਹੋਈ। ਜਿਸ ਵਿਚ ਸੇਵਾ ਮੁਕਤ ਪ੍ਰਿੰਸੀਪਲ ਲਛਮਣ ਸਿੰਘ ਨੇ ਸ਼ਿਰਕਤ ਕਰਦਿਆਂ ਖੇਡਾਂ ਨੂੰ ਜ਼ਿੰਦਗੀ ਦਾ ਅਹਿਮ ਅੰਗ ਦੱਸਿਆ।

Ad Position 21
No active advertisement
ਮੁੱਖ ਮਹਿਮਾਨ ਅਤੇ ਬੀ.ਪੀ.ਈ.ਓ. ਪ੍ਰਾਇਮਰੀ ਸਕੂਲ ਖੇਡਾਂ ਦੇ ਬਲਾਕ ਪੱਧਰੀ ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ:ਜਗਮੋਹਣ ਸਿੰਘ ਨਾਰੰਗ 15-10-2026
ਸ੍ਰੀ ਚਮਕੌਰ ਸਾਹਿਬ, 14 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਟੇਡੀਅਮ ਵਿਚ ਅੱਜ ਸ੍ਰੀ ਚਮਕੌਰ ਸਾਹਿਬ ਦੇ ਪ੍ਰਾਇਮਰੀ ਸਕੂਲਾਂ ਦੀਆਂ 3 ਦਿਨਾਂ ਬਲਾਕ ਖੇਡਾਂ ਦੀ ਸ਼ੁਰੂਆਤ ਹੋਈ। ਜਿਸ ਵਿਚ ਸੇਵਾ ਮੁਕਤ ਪ੍ਰਿੰਸੀਪਲ ਲਛਮਣ ਸਿੰਘ ਨੇ ਸ਼ਿਰਕਤ ਕਰਦਿਆਂ ਖੇਡਾਂ ਨੂੰ ਜ਼ਿੰਦਗੀ ਦਾ ਅਹਿਮ ਅੰਗ ਦੱਸਿਆ। ਸ੍ਰੀ ਚਮਕੌਰ ਸਾਹਿਬ ਦੇ ਬੀ.ਪੀ.ਈ.ਓ. ਦਵਿੰਦਰਪਾਲ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ ਅਥਲੈਟਿਕਸ, ਲੰਬੀ ਛਾਲ, ਗੋਲਾ ਸੁੱਟਣ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ। 100 ਮੀਟਰ ਲੜਕਿਆਂ ਦੀ ਦੌੜ ਵਿਚ ਸੈਂਟਰ ਬੇਲਾ ਦੇ ਸੋਹਿਤ ਨੇ ਪਹਿਲਾ, ਸੈਂਟਰ ਡਹਿਰ ਦੇ ਰਾਜਵੀਰ ਨੇ ਦੂਜਾ ਅਤੇ ਸ੍ਰੀ ਚਮਕੌਰ ਸਾਹਿਬ-1 ਦੇ ਹਿਮਾਂਸ਼ੂ ਨੇ ਤੀਜਾ ਸਥਾਨ, ਲੜਕੀਆਂ ਵਿਚ ਬੇਲਾ ਦੀ ਨਿਸ਼ਾ ਕੁਮਾਰੀ ਪਹਿਲੇ, ਸ੍ਰੀ ਚਮਕੌਰ ਸਾਹਿਬ ਦੀ ਰੂਬੀਆ ਦੂਜੇ ਅਤੇ ਉਮੇਗੁਲਸ਼ਨ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 200 ਮੀਟਰ ਲੜਕਿਆਂ ਦੀ ਦੌੜ ਵਿਚ ਬੇਲਾ ਦੇ ਅਭਿਸ਼ੇਕ ਨੇ ਪਹਿਲਾ, ਡਹਿਰ ਦੇ ਇਰਸ਼ਾਦ ਨੇ ਦੂਜਾ ਅਤੇ ਇਸੇ ਸੈਂਟਰ ਦੇ ਅੰਕਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਬੇਲਾ ਦੀ ਇੱਛਾ ਨੇ ਪਹਿਲਾ, ਐਸਮੀਨ ਅਮਰਾਲੀ ਨੇ ਦੂਜਾ ਅਤੇ ਡਹਿਰ ਦੀ ਜਸਨੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ ਦੀ ਦੌੜ ’ਚ ਅਮਰਾਲੀ ਦੇ ਪ੍ਰਿਆਂਸ਼ੂ ਨੇ ਪਹਿਲਾ, ਬੇਲਾ ਦੇ ਖੁਸ਼ਪ੍ਰੀਤ ਸਿੰਘ ਨੇ ਦੂਜਾ ਅਤੇ ਸ੍ਰੀ ਚਮਕੌਰ ਸਾਹਿਬ ਦੇ ਯੂਸਫ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਬੇਲਾ ਦੀ ਜਸਕੀਰਤ ਕੌਰ ਨੇ ਪਹਿਲਾ, ਅਮਰਾਲੀ ਦੀ ਅਵਨੀਤ ਕੌਰ ਨੇ ਦੂਜਾ ਅਤੇ ਬਜੀਦਪੁਰ ਦੀ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ ਲੜਕਿਆਂ ਦੇ ਮੁਕਾਬਲੇ ਵਿਚ ਸ੍ਰੀ ਚਮਕੌਰ ਸਾਹਿਬ ਦੇ ਹਿਮਾਂਸ਼ੂ ਨੇ ਪਹਿਲਾ, ਬੇਲਾ ਦੇ ਸੋਹਿਤ ਨੇ ਦੂਜਾ ਅਤੇ ਡਹਿਰ ਦੇ ਦਿਲਸ਼ਾਦ ਨੇ ਤੀਜਾ ਸਥਾਨ, ਲੜਕੀਆਂ ਦੇ ਮੁਕਾਬਲੇ ਵਿਚ ਅਮਰਾਲੀ ਦੀ ਰਾਧਿਕਾ ਪਹਿਲੇ, ਸ੍ਰੀ ਚਮਕੌਰ ਸਾਹਿਬ ਦੀ ਸ਼ਿਵਾਨੀ ਦੂਜੇ ਅਤੇ ਬੇਲਾ ਦੀ ਪਰਨੀਤ ਕੌਰ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਸੈਂਟਰ ਬੇਲਾ ਦੀ ਇੱਛਿਆ ਨੇ ਪਹਿਲਾ, ਬਜੀਦਪੁਰ ਦੀ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਜਸਨੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜਤਿੰਦਰ ਕੁਮਾਰ, ਦਲੀਪ ਸਿੰਘ ਭੂਰੜੇ, ਬਿਕਰਮ ਸਿੰਘ, ਗੁਰਿੰਦਰ ਗੋਗੀ, ਦਲਜੀਤ ਸਿੰਘ ਜਟਾਣਾਂ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ, ਅਸ਼ਵਨੀ ਕੁਮਾਰ, ਮਨਜੀਤ ਕੌਰ, ਕੁਲਦੀਪ ਕੌਰ, ਦੁਪਿੰਦਰਜੀਤ ਕੌਰ, ਰੁਪਿੰਦਰ ਸਿੰਘ, ਕਮਲਜੀਤ ਕੌਰ, ਕਰਨਪ੍ਰੀਤ ਸਿੰਘ, ਹਰਨੇਕ ਸਿੰਘ, ਅੰਕੁਸ਼ ਕੁਮਾਰ, ਲਵਪ੍ਰੀਤ ਸਿੰਘ, ਪ੍ਰਿੰਸ, ਅਭੈ ਸਿੰਘ, ਮਨਵੀਰ ਕੌਰ, ਪ੍ਰਸ਼ੋਤਮ ਕੁਮਾਰ, ਮਮਤਾ, ਪ੍ਰਵੀਨ, ਰੁਪਿੰਦਰ ਸਿੰਘ ਅਤੇ ਸਤਨਾਮ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿੰਦਰਖ ਤੇ ਰਾਮਪੁਰ ਪੁਰਖਾਲੀ ਵਿਖੇ ‘ ਮਾਨ ਦੇ ਮੁਨਾਫ਼ੇ ’ ਮੁਹਿੰਮ ਤਹਿਤ ਔਰਤਾਂ ਨਾਲ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਮਧੂਵਨ ਵਾਟਿਕਾ ਪਬਲਿਕ ਸਕੂਲ ਦੀ ਹਰਸ਼ਦੀਪ ਕੌਰ ਨੇ ਪ੍ਰਾਪਤ ਕੀਤੀ ਐਮ . ਬੀ . ਬੀ . ਐਸ . ਦੀ ਸੀਟ
Ad Position 24