15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ਼੍ਰੋਮਣੀ ਅਕਾਲੀ ਦਲ ਹਲਕਾ ਸ੍ਰੀ ਚਮਕੌਰ ਸਾਹਿਬ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਕੀਤਾ ਮੋਮਬੱਤੀ ਮਾਰਚ ਪੰਜਾਬ ਸਰਕਾਰ ਨੂੰ ਭੰਗ ਕਰਨ ਦੀ ਕੀਤੀ ਮੰਗ, ਬੰਦ ਦੀ ਕੀਤੀ ਹਮਾਇਤ

ਸ੍ਰੀ ਚਮਕੌਰ ਸਾਹਿਬ,14 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਲੜਾਈ ਲੜ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇੇਦਾਰ ਪਰਮਜੀਤ ਸਿੰਘ ਲੱਖੇਵਾਲ ਅਤੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਘੋੜੇ ਵਾਲੇ ਚੌਂਕ ਤੋਂ ਮੋਮਬੱਤੀ ਮਾਰਚ ਕੀਤਾ ਗਿਆ ਜੋ ਸਮੁੱਚੇ ਸ਼ਹਿਰ ਅੰਦਰ ਘੁੰਮ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜੀ ਵੀ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਅੱਜ ਸੂਬੇ ਅੰਦਰ ਦਹਿਸ਼ਤ ਦਾ ਮਾਹੌਲ ਹੈ।

Ad Position 21
No active advertisement
ਸ੍ਰੀ ਚਮਕੌਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਕੀਤੇ ਮੋਮਬੱਤੀ ਮਾਰਚ ਦੀ ਤਸਵੀਰ। ਤਸਵੀਰ: ਜਗਮੋਹਣ ਸਿੰਘ ਨਾਰੰਗ 15-10-2026
ਸ੍ਰੀ ਚਮਕੌਰ ਸਾਹਿਬ,14 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਅਕਾਲੀ ਦਲ (ਬ) ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਲੜਾਈ ਲੜ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇੇਦਾਰ ਪਰਮਜੀਤ ਸਿੰਘ ਲੱਖੇਵਾਲ ਅਤੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ ਦੀ ਅਗਵਾਈ ਹੇਠ ਸਥਾਨਕ ਘੋੜੇ ਵਾਲੇ ਚੌਂਕ ਤੋਂ ਮੋਮਬੱਤੀ ਮਾਰਚ ਕੀਤਾ ਗਿਆ ਜੋ ਸਮੁੱਚੇ ਸ਼ਹਿਰ ਅੰਦਰ ਘੁੰਮ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜੀ ਵੀ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਅੱਜ ਸੂਬੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅੱਜ ਬਿਗੜ ਰਹੇ ਹਾਲਾਤ ਇਸ ਗੱਲ ਦੀ ਗਵਾਹੀ ਭਰਦੇ ਹਨ ਜੋ ਵੀ ਸਰਕਾਰ ਜਾਂ ਸਮਾਜ ਵਿਰੋਧੀ ਅਨਸਰ ਖਿਲਾਫ ਆਵਾਜ ਉਠਾਉਂਦਾ ਹੈ, ਉਸ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ੇ ਪੰਜਾਬ ਨੂੰ ਖੋਖਲਾ ਕਰ ਰਹੇ ਹਨ ਤੇ ਭਗਵੰਤ ਮਾਨ ਸੂਬੇ ਅੰਦਰ ਨਸ਼ਿਆਂ ਖਿਲਾਫ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾ ਕੇ ਨਸ਼ੇ ਦੇ ਕਾਰੋਬਾਰੀਆਂ ਨੂੰ ਨਹੀਂ ਬਲਕਿ ਛੋਟੇ ਮੋਟੇ ਨਸ਼ੇ ਕਰਨ ਵਾਲਿਆਂ ਖਿਲਾਫ ਹੀ ਮਾਮਲੇ ਦਰਜ ਕਰ ਰਹੀ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਭੰਗ ਕਰਨ ਦੀ ਮੰਗ ਕਰਦਿਆਂ 15 ਅਕਤੂਬਰ ਦੇ ਦਿੱਤੇ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ ਅਤੇ ਝੋਟੇ ਦੇ ਕਤਲ ਦੀ ਸੀ. ਬੀ. ਆਈ. ਜਾਂਚ ਦੀ ਮੰਗ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਦਿਹਾਤੀ ਰੁਪਿੰਦਰ ਸਿੰਘ ਹੈਪੀ ਲੱਖੇਵਾਲ, ਜਗਵਿੰਦਰ ਸਿੰਘ ਪੰਮੀ, ਅਮਰਿਦਰ ਸਿੰਘ ਬਿੰਦਰ ਜੰਡ ਸਾਹਿਬ, ਕੁਲਦੀਪ ਸਿੰਘ ਕੰਗ ਰਿਵਰਲੈਂਡ, ਗਗਨਦੀਪ ਸਿੰਘ ਸੁਰਤਾਪੁਰ, ਅਮ੍ਰਿਤਪਾਲ ਸਿੰਘ ਰਾਏਪੁਰ, ਹਰਪ੍ਰੀਤ ਸਿੰਘ ਸੰਗਤਪੁਰ, ਅਮਰਿੰਦਰ ਸਿੰਘ ਹੈਲੀ, ਮਹਿੰਦਰ ਸਿੰਘ ਬੇਲਾ ਸੁਰਜੀਤ ਸਿੰਘ ਤਾਜਪੁਰ, ਪਰਮਿੰਦਰ ਸਿੰਘ ਬਿੱਟੂ ਕੰਗ, ਹਲਕਾ ਯੂਥ ਪ੍ਰਧਾਨ ਕੁਲਜੀਤ ਸਿੰਘ ਧਨੌਰੀ, ਅਮਰੀਕ ਸਿੰਘ ਅਸਰਪੁਰ, ਦਿਲਪ੍ਰੀਤ ਸਿੰਘ ਲੱਖੇਵਾਲ, ਹਰਪ੍ਰੀਤ ਸਿੰਘ ਸੰਗਤਪੁਰਾ, ਸੁਖਦੇਵ ਸਿੰਘ, ਮੇਹਰ ਸਿੰਘ ਰਾਏਪੁਰ, ਕੁਲਵੀਰ ਸਿੰਘ ਬੇਲਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਖੇ ਐਸ . ਐਸ . ਪੀ . ਮਨਿੰਦਰ ਸਿੰਘ ਨਾਲ ਰੂ - ਬਰੂ ਵਿਦਿਆਰਥੀਆਂ ਨੂੰ ਨਿਸ਼ਾਨਾ ਮਿੱਥ ਕ... ਅਗਲੀ ਖ਼ਬਰ ਰਾਹੁਲ ਗਾਂਧੀ ਦਾ ਪੁਤਲਾ ਫ਼ੂਕ ਨੰਗਲ ’ ਚ ਭਾਜਪਾ ਮਹਿਲਾ ਮੋਰਚਾ ਵਲੋਂ ਰੋਸ ਪ੍ਰਦਰਸ਼ਨ ਔਰਤਾਂ ਦੇ ਸਨਮਾਨ ਦੇ ਮੁੱਦੇ ’ਤੇ ਕਾਂ...
Ad Position 24