ਮੋਰਿੰਡਾ ਪੁਲਿਸ ਵਲੋਂ ਕਬਜ਼ਾ ਅਤੇ ਉਸਾਰੀ ਕਰਨ ਦਾ ਮੁਕੱਦਮਾ ਦਰਜ
ਮੋਰਿੰਡਾ, 16 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ ਪਾਲਮ ਇੰਕਲੇਵ ਮੋਰਿੰਡਾ ਵਿਚ ਸਥਿਤ ਇੱਕ ਪਲਾਟ ਤੇ ਨਜਾਇਜ਼ ਕਬਜਾ ਕਰਨ ਅਤੇ ਬਿਨਾਂ ਇਜਾਜ਼ਤ ਉਸਾਰੀ ਕਰਨ ਸਬੰਧੀ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.
ਮੋਰਿੰਡਾ, 16 ਅਕਤੂਬਰ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ ਪਾਲਮ ਇੰਕਲੇਵ ਮੋਰਿੰਡਾ ਵਿਚ ਸਥਿਤ ਇੱਕ ਪਲਾਟ ਤੇ ਨਜਾਇਜ਼ ਕਬਜਾ ਕਰਨ ਅਤੇ ਬਿਨਾਂ ਇਜਾਜ਼ਤ ਉਸਾਰੀ ਕਰਨ ਸਬੰਧੀ ਇੱਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸਨੇ ਸਾਲ 2006 ਵਿੱਚ ਪਾਲਮ ਇੰਕਲੇਵ ਮੋਰਿੰਡਾ ਵਿਖੇ ਪਲਾਟ ਨੰਬਰ 06 ਲਗਭਗ 100 ਵਰਗ ਗਜ਼, ਖਰੀਦਿਆ ਸੀ, ਪ੍ਰੰਤੂ ਆਪਣੇ ਨਿੱਜੀ ਕੰਮਾਂ ਕਰਕੇ ਉਹ ਆਪਣੇ ਪਲਾਟ ਦੀ ਦੇਖਭਾਲ ਨਹੀਂ ਕਰ ਸਕਿਆ। ਪਰ ਹੁਣ ਜਦੋਂ ਉਸਨੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਅਜੇ ਕੁਮਾਰ ਨਾਮਕ ਜੌਨੀ ਹੇਅਰ ਡਰੈਸਰ ਨੇ ਉਸਦੇ ਪਲਾਟ ’ਤੇ ਕਬਜ਼ਾ ਕਰਕੇ ਉਸਾਰੀ ਕੀਤੀ ਹੋਈ ਹੈ। ਸੁਖਵਿੰਦਰ ਸਿੰਘ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਅਜੇ ਕੁਮਾਰ ਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਲਾਟ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਸੁਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।