17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਿੰਡ ਮਾਧੋਪੁਰ ਦੇ ਛਿੰਝ ਮੇਲੇ ’ਚ ਪਹਿਲਵਾਨਾਂ ਨੇ ਦਿਖਾਏ ਜੌਹਰ

ਨੂਰਪੁਰ ਬੇਦੀ, 16 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਮਾਧੋਪੁਰ ਵਿਖੇ ਪਿੰਡ ਵਾਸੀਆਂ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪਹਿਲਵਾਨਾਂ ਨੇ ਕੁਸ਼ਤੀ ਦੇ ਮੁਕਾਬਲਿਆਂ ਵਿਚ ਆਪਣੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ।

Ad Position 21
No active advertisement
ਅਜੀਤ ਡੈਸਕ 17-10-2026
ਨੂਰਪੁਰ ਬੇਦੀ, 16 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਮਾਧੋਪੁਰ ਵਿਖੇ ਪਿੰਡ ਵਾਸੀਆਂ ਅਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਛਿੰਝ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪਹਿਲਵਾਨਾਂ ਨੇ ਕੁਸ਼ਤੀ ਦੇ ਮੁਕਾਬਲਿਆਂ ਵਿਚ ਆਪਣੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਮੇਲੇ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ। ਮੇਲੇ ਦਾ ਮੁੱਖ ਆਕਰਸ਼ਣ 81 ਹਜ਼ਾਰ ਰੁਪਏ ਅਤੇ ਸਪਲੈਂਡਰ ਮੋਟਰਸਾਈਕਲ ਵਾਲੀ ਕੁਸ਼ਤੀ ਰਹੀ, ਜਿਸ ਵਿਚ ਪਹਿਲਵਾਨ ਸਾਹਿਲ ਕੋਹਲੀ ਅਤੇ ਦਿਨੇਸ਼ ਬੁਲੀਆ ਵਿਚਕਾਰ ਗਹਿਗੱਚ ਫਸਵਾਂ ਮੁਕਾਬਲਾ ਹੋਇਆ। ਦੋਵਾਂ ਪਹਿਲਵਾਨਾਂ ਨੇ ਆਪਣੀ ਤਾਕਤ ਅਤੇ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ, ਪਰ ਅੰਤ ਵਿਚ ਦਿਨੇਸ਼ ਬੁਲੀਆ ਨੇ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨ ਨੂੰ 81 ਹਜ਼ਾਰ ਰੁਪਏ ਅਤੇ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੂਜੀ ਪ੍ਰਮੁੱਖ ਕੁਸ਼ਤੀ ਪਹਿਲਵਾਨ ਸੁਮਿਤ ਊਨਾ ਅਤੇ ਜੋਹਲ ਪੱਟੀ ਵਿਚਕਾਰ ਹੋਈ, ਜਿਸ ਵਿਚ ਸੁਮਿਤ ਊਨਾ ਜੇਤੂ ਰਿਹਾ। ਇਸ ਮੁਕਾਬਲੇ ਦੀ ਇਨਾਮੀ ਰਾਸ਼ੀ ਵੀ 71 ਹਜ਼ਾਰ ਰੁਪਏ ਸੀ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਛਿੰਝ ਮੇਲੇ ਪੰਜਾਬ ਦੀਆਂ ਰਵਾਇਤੀ ਖੇਡਾਂ ਅਤੇ ਅਮੀਰ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਛਿੰਝ ਮੇਲੇ ਨੂੰ ਸਫਲਤਾਪੂਰਵਕ ਕਰਵਾਉਣ ਵਿਚ ਸਰਪੰਚ ਧਰਮਪਾਲ, ਡਾਇਰੈਕਟਰ ਦਿਲਬਾਗ ਸਿੰਘ, ਜਗਤ ਸੈਣੀ, ਸੁਖਬੀਰ ਸਿੰਘ ਰਾਜੂ, ਕਰਮ ਸਿੰਘ ਨਾਗਰਾ, ਨੰਬਰਦਾਰ ਸੋਹਣ ਸਿੰਘ, ਨੰਬਰਦਾਰ ਗੁਰਬਚਨ ਸਿੰਘ ਲਾਟੀ, ਲਾਲਾ ਸ਼ਿਵ ਕੁਮਾਰ ਸੋਨੀ, ਸਤਨਾਮ ਸਿੰਘ ਨਾਗਰਾ, ਭਾਗ ਕੁਮਾਰ ਸੋਨੀ, ਪ੍ਰਧਾਨ ਗੁਰਪ੍ਰੀਤ ਬਟਾਰਲਾ, ਦਾਰਾ ਸਿੰਘ ਟਿੱਬਾ ਟੱਪਰੀਆਂ, ਭੋਲਾ ਨਾਥ ਸੋਨੀ, ਸਰਪੰਚ ਸੋਨੂ, ਅਵਤਾਰ ਸਿੰਘ ਕੂੰਨਰ, ਨਰਿੰਦਰ ਸਿੰਘ ਰਾਣੂ, ਅਰਜਨ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ , ਰਵਿੰਦਰ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਸੁੱਚਾ ਸਿੰਘ, ਬਿੱਟੂ , ਜਸਵੀਰ ਸਿੰਘ, ਸਤਵਿੰਦਰ ਸਿੰਘ, ਬਲਜੀਤ ਸਿੰਘ, ਮਾਸਟਰ ਸੰਜੀਵ ਕੁਮਾਰ ਸੋਨੀ, ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ। ਮੇਲੇ ਦੌਰਾਨ ਪਹਿਲਵਾਨਾਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਨਰੋਈ ਸਿਹਤ ਰੱਖਣ ਲਈ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸੂਬਾ ਪੱਧਰੀ ਖੇਡਾਂ ’ਚ ਕੋਚ ਗੁਰਪਾਲ ਕੌਰ ਨੇ ਟੇਬਲ ਟੈਨਿਸ ’ਚ ਲਗਾਤਾਰ ਤੀਸਰੀ ਵਾਰ ਹਾਸਿਲ ਕੀਤਾ ਸੋਨ ਤਗਮਾ
Ad Position 24