20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੇਂਟ ਕਾਰਮਲ ਸਕੂਲ, ਰੂਪਨਗਰ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ

ਰੂਪਨਗਰ, 20 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸੇਂਟ ਕਾਰਮਲ ਸਕੂਲ ਵਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸਕੂਲ ਦੇ ਐਮ.

Ad Position 21
No active advertisement
ਸੇਂਟ ਕਾਰਮਲ ਸਕੂਲ, ਰੂਪਨਗਰ ਵਿਚ ਦੁਸਹਿਰੇ ਤਿਉਹਾਰ ਮਨਾਉਣ ਦੀ ਤਸਵੀਰ। 21-10-2026
ਰੂਪਨਗਰ, 20 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸੇਂਟ ਕਾਰਮਲ ਸਕੂਲ ਵਲੋਂ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸਕੂਲ ਦੇ ਐਮ.ਡੀ ਸ੍ਰੀਮਤੀ ਮਾਧੁਰੀ ਸੈਣੀ , ਸਕੂਲ ਦੇ ਮਾਨਯੋਗ ਪੇਟਰਨ ਅਮਰਜੀਤ ਸਿੰਘ ਸੈਣੀ ਅਤੇ ਸਕੂਲ ਦੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ। ਸ੍ਰੀਮਤੀ ਜਯਾ ਸੈਣੀ ਨੇ ਦੱਸਿਆ ਕਿ ਦੁਸਹਿਰੇ ਵਰਗੇ ਤਿਉਹਾਰਾਂ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਅਸੀਂ ਸਦਾ ਲਈ ਬੁਰਾਈਆਂ ਤੋਂ ਦੂਰ ਰਹੀਏ ਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ। ਸਾਨੂੰ ਕਦੇ ਵੀ ਆਪਣੇ ਮਨ ਵਿਚ ਹੰਕਾਰ ਨਹੀਂ ਲਿਆਉਣਾ ਚਾਹੀਦਾ, ਕਿਉਂਕੀ ਇੱਕ ਹੰਕਾਰ ਨੇ ਹੀ ਰਾਵਣ ਦੀ ਸਾਰੀ ਲੰਕਾ ਤਬਾਹ ਕਰ ਕੇ ਰੱਖ ਦਿੱਤੀ ਸੀ। ਸਕੂਲ ਦੇ ਪ੍ਰਿੰਸੀਪਲ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਬੱਚਿਆਂ ਵਲੋਂ ਕਈ ਦਿਲਚਸਪ ਝਾਂਕੀਆਂ ਪੇਸ਼ ਕਰਕੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦਾ ਬਿਰਤਾਂਤ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ। ਸਕੂਲ ਦੇ ਡਿਵੈਲਪਮੈਂਟ ਮੈਨੇਜਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਹੈ। ਇਸ ਤਿਉਹਾਰ ਤੋਂ ਸਿੱਖਿਆ ਲੈ ਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਨੇਕ ਕੰਮ ਕਰਨੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਅੱਜ ਤੋਂ ਅਗਲੀ ਖ਼ਬਰ ਦੁਸਹਿਰੇ ਮੌਕੇ ਬਉੜੀ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਰਾਣਾ ਕੇ. ਪੀ. ਸਿੰਘ ਨੇ ਇਲਾਕੇ ਦੀ ਖ਼ੁਸ਼ਹਾਲੀ ਲਈ ਕੀਤੀ ਕਾਮਨਾ
Ad Position 24