ਪ੍ਰਭੂ ਸ੍ਰੀ ਰਾਮ ਦਾ ਹੋਇਆ ਰਾਜਤਿਲਕ , ਡਾ . ਰਕੇਸ਼ ਰਾਣਾ ਨੇ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹੋਈ ਰਾਮ - ਲੀਲ੍ਹਾ ਦੇ ਕਲਾਕਾਰਾਂ ਨੂੰ ਕੀਤਾ ਸਨਮਾਨਿਤ
ਨੂਰਪੁਰ ਬੇਦੀ, 22 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਡਾਕਟਰ ਰਾਕੇਸ਼ ਰਾਣਾ ਨੇ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹੋਈ ਰਾਮ-ਲੀਲ੍ਹਾ ਦੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ’ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਰਾਣਾ ਨੇ ਕਿਹਾ ਕਿ ਮਨ ’ਚ ਜਿਨ੍ਹਾਂ ਦੇ ਪ੍ਰਭੂ ਸ੍ਰੀ ਰਾਮ ਹੈ, ਸੰਸਾਰ ’ਚ ਫਿਰ ਉਸਦਾ ਕਲਿਆਣ ਹੈ।
ਨੂਰਪੁਰ ਬੇਦੀ, 22 ਅਕਤੂਬਰ (ਵਿੰਦਰ ਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਡਾਕਟਰ ਰਾਕੇਸ਼ ਰਾਣਾ ਨੇ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹੋਈ ਰਾਮ-ਲੀਲ੍ਹਾ ਦੇ ਕਲਾਕਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ’ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਰਾਣਾ ਨੇ ਕਿਹਾ ਕਿ ਮਨ ’ਚ ਜਿਨ੍ਹਾਂ ਦੇ ਪ੍ਰਭੂ ਸ੍ਰੀ ਰਾਮ ਹੈ, ਸੰਸਾਰ ’ਚ ਫਿਰ ਉਸਦਾ ਕਲਿਆਣ ਹੈ। ਡਾ. ਰਾਣਾ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਯੁੱਗ ’ਚ ਜਦੋਂ ਅੱਜ ਹਰ ਇਨਸਾਨ ਕੋਲ ਸਮੇਂ ਦੀ ਘਾਟ ਹੈ ਦੇ ਬਾਵਜੂਦ ਕਲਾਕਾਰਾਂ ਵਲੋਂ ਲਗਾਤਾਰ 12 ਦਿਨਾਂ ਤੱਕ ਲੋਕਾਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜਨ ਲਈ ਆਰੰਭਿਆ ਗਿਆ ਉਪਰਾਲਾ ਇੱਕ ਸ਼ਲਾਘਾਯੋਗ ਮਿਸਾਲ ਹੈ। ਉਨ੍ਹਾਂ ਰਾਮ-ਲੀਲ੍ਹਾ ਦੇ ਸਮੂਹ ਬਾਲ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਲੱਬ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ ਅਤੇ ਮਾਸਟਰ ਰਜਨੀਸ਼ ਸ਼ਰਮਾ ਨੇ ਸਹਿਯੋਗ ਪ੍ਰਦਾਨ ਕਰਨ ਲਈ ਸਮੂਹ ਕਲਾਕਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪ੍ਰਭੂ ਸ੍ਰੀ ਰਾਮ ਨੂੰ ਰਾਜ-ਤਿਲਕ ਦੀ ਰਸਮ ਅਦਾ ਕੀਤੀ ਗਈ ਅਤੇ ਸਮੂਹ ਸੰਗਤਾਂ ਨੇ ਮਿਲ ਕੇ ਆਰਤੀ ਕੀਤੀ ਉਪਰੰਤ ਰਾਮ-ਲੀਲ੍ਹਾ ਕਮੇਟੀ ਦੇ ਨੁਮਾਇੰਦਿਆਂ ਨੇ ਪ੍ਰਸ਼ਾਦ ਵੰਡਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਮਾ. ਰਜਨੀਸ਼ ਸ਼ਰਮਾ, ਨਰਿੰਦਰ ਬੱਗਾ, ਦਿਨੇਸ਼ ਹੱਲ੍ਹਣ, ਰਾਜੇਸ਼ ਰਾਜੂ, ਜ਼ੋਲੀ ਸ਼ਰਮਾ, ਮੁਕੇਸ਼ ਭੰਡਾਰੀ, ਸ਼ਿਵ ਕੁੰਦਰਾ, ਡਾ. ਓਂਕਾਰੇਸ਼ਵਰ ਸ਼ਰਮਾ, ਸੰਦੀਪ ਪਿੰਟੂ, ਸੋਨੂੰ ਦੀਵਾਨ, ਬਲਵੀਰ ਵੀਰੂ ਸਮੇਤ ਸੰਗਤਾਂ ਹਾਜ਼ਰ ਸਨ।