23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਇਲਾਕੇ ਅੰਦਰ ਚੱਲ ਰਹੀ ਮਾਈਨਿੰਗ ਅਤੇ ਭੱਠਿਆਂ ਦੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ

ਪੁਰਖਾਲੀ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕਾ ਵਾਸੀ ਭੱਠਿਆਂ ਦੀ ਹੋ ਰਹੀ ਮਾਈਨਿੰਗ ਅਤੇ ਮਿੱਟੀ ਦੀ ਚੱਲ ਰਹੀਆਂ ਟਰਾਲੀਆਂ ਨੂੰ ਪ੍ਰੇਸ਼ਾਨ ਹੋਏ ਪਏ ਹਨ। ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 23-10-2026
ਪੁਰਖਾਲੀ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕਾ ਵਾਸੀ ਭੱਠਿਆਂ ਦੀ ਹੋ ਰਹੀ ਮਾਈਨਿੰਗ ਅਤੇ ਮਿੱਟੀ ਦੀ ਚੱਲ ਰਹੀਆਂ ਟਰਾਲੀਆਂ ਨੂੰ ਪ੍ਰੇਸ਼ਾਨ ਹੋਏ ਪਏ ਹਨ। ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ, ਇਲਾਕੇ ਦੇ ਪਿੰਡਾਂ ’ਚ ਹੋ ਰਹੀ ਮਾਈਨਿੰਗ ਤੋਂ ਲੋਕ ਪ੍ਰੇਸ਼ਾਨ ਹੋਏ ਪਏ ਹਨ, ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਨਪ੍ਰੀਤ ਸਿੰਘ ਭੱਦਲ, ਸਰਪੰਚ ਅਜੈਬ ਸਿੰਘ, ਸਰਾੜੀ ਪੰਚ ਬਲਵਿੰਦਰ ਸਿੰਘ, ਸਰਪੰਚ ਬਹਾਦਰ, ਸਿੰਘ ਸਿਆਸਤਪੁਰ, ਬਚਿੱਤਰ ਸਿੰਘ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਕੌਰ, ਨਰਿੰਦਰ ਸਿੰਘ, ਪੰਚ ਪਰਮਜੀਤ ਕੌਰ, ਪੰਚ ਕਮਲਜੀਤ ਕੌਰ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਭੱਦਲ, ਸਰਾੜੀ ਅਤੇ ਸਨਾਣਾ, ਬੱਲਮਗੜ੍ਹ ਮੰਦਵਾੜਾ ਖੇਤਰ ’ਚ ਮਾਈਨਿੰਗ ਕਾਰਨ ਟਰਾਲੀਆਂ-ਟਰੈਕਟਰ ਅਤੇ ਟਿੱਪਰ ਆਦਿ ਦਿਨ ਰਾਤ ਚੱਲ ਰਹੇ ਹਨ। ਜਿਨ੍ਹਾਂ ਨੇ ਸੜਕਾਂ ਅਤੇ ਕੱਚੇ ਰਸਤਿਆਂ ਦਾ ਬੁਰਾ ਹਾਲ ਕਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸਕੂਲ ਵਾਲੇ ਬੱਚੇ ਜਦੋਂ ਪੜ੍ਹਨ ਲਈ ਜਾਂਦੇ ਹਨ ਤਾਂ ਉਨ੍ਹਾਂ ਦੀ ਵਰਦੀ ਮਿੱਟੀ ਧੂੜ ਨਾਲ ਭਰ ਜਾਂਦੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਸਨਾਣਾ ਵਿਖੇ ਬੰਦ ਰਕਬੇ ਦੇ ਬਾਵਜੂਦ ਪਤਾ ਨਹੀਂ ਕਿਸ ਦੀ ਸ਼ਹਿ ’ਤੇ ਮਾਈਨਿੰਗ ਹੋ ਰਹੀ ਹੈ, ਇਸੇ ਤਰਾਂ ਭੱਦਲ ਦੇ ਲੋਕ ਵੀ ਦਿਨ ਰਾਤ ਟਰਾਲੀਆਂ ਚੱਲਣ ਤੋਂ ਪ੍ਰੇਸ਼ਾਨ ਹਨ ਤੇ ਧੂੜ-ਮਿੱਟੀ ਫੱਕ ਰਹੇ ਹਨ, ਉਨ੍ਹਾਂ ਕਿਹਾ ਕਿ ਭੱਠਿਆਂ ਵਾਲਿਆਂ ਵਲੋਂ ਇਲਾਕੇ ’ਚੋਂ ਮਿੱਟੀ ਖ਼ਰੀਦ ਕੇ ਭੱਠੇ ਚਲਾਏ ਜਾ ਰਹੇ ਹਨ, ਭੱਠਿਆਂ ਨਾਲ ਇਲਾਕੇ ’ਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਅਤੇ ਇਲਾਕੇ ਦੀਆਂ ਸੜਕਾਂ ਤੋੜੀਆਂ ਜਾ ਰਹੀਆਂ ਹਨ, ਫਿਰ ਵੀ ਇੱਟ ਖਰੀਦਣ ਸਮੇਂ ਇਲਾਕੇ ਦੇ ਲੋਕਾਂ ਪ੍ਰਤੀ ਭੱਠਿਆਂ ਵਾਲਿਆਂ ਕੋਲ ਕੋਈ ਲਿਹਾਜ਼ ਨਹੀਂ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਵਿਭਾਗ ਦੇ ਜੇ ਈ ਨੇ ਕਿਹਾ ਕਿ ਜੋ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਜਾਇਜ਼ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਸਾਡੀ ਇਸ ਮੁਸ਼ਕਿਲ ਵੱਲ ਧਿਆਨ ਦਿੱਤਾ ਜਾਵੇ ਜੀ ਤੇ ਬਣਦੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਨੇਹਾ ਬੋਰਾ ਦੀ ਪਟੀਸ਼ਨ ’ਤੇ ਅੱਜ ਜਾਰੀ ਕਰੇਗੀ ਆਦੇਸ਼ ਅਗਲੀ ਖ਼ਬਰ ਦਿਹਾੜੀਦਾਰ ਮੁਲਾਜ਼ਮਾਂ ਦੀਆਂ ਮੰਗਾਂ ਲਈ ਆਵਾਜ਼ ਬੁਲੰਦ , ਰੁਜ਼ਗਾਰ ਦੀ ਨਿਰੰਤਰਤਾ ਅਤੇ ਬਰਾਬਰ ਤਨਖ਼ਾਹ ਦੀ ਮੰਗ
Ad Position 24