25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ’ ਚ ਨਿੱਕੇ ਵਿਗਿਆਨੀਆਂ ਨੇ ਪ੍ਰੋਜੈਕਟਾਂ ਰਾਹੀਂ ਦਿਖਾਈ ਆਪਣੀ ਪ੍ਰਤਿਭਾ ਸੀਨੀਅਰ ਵਰਗ ’ ਚ ਸਮਲਾਹ ਅਤੇ ਜੂਨੀਅਰ ਵਰਗ ਵਿਚ ਦਸਗਰਾਈ ਸਕੂਲ ਰਹੇ ਜੇਤੂ

ਰੂਪਨਗਰ, 24 ਅਕਤੂਬਰ (ਯਸ਼ਵੰਤ ਬੱਸੀ)-ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (ਐਨ. ਸੀ.

Ad Position 21
No active advertisement
ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ’ਚ ਭਾਗ ਲੈਣ ਵਾਲੇ ਵਿਦਿਆਰਥੀ ਪ੍ਰਬੰਧਕਾਂ ਨਾਲ। 25-10-2026
ਰੂਪਨਗਰ, 24 ਅਕਤੂਬਰ (ਯਸ਼ਵੰਤ ਬੱਸੀ)-ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (ਐਨ.ਸੀ.ਐਸ.ਸੀ.-2026) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੂਪਨਗਰ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਮੌਲਿਕ ਵਿਗਿਆਨਕ ਪ੍ਰੋਜੈਕਟਾਂ ਰਾਹੀਂ ਸਥਾਨਕ ਸਮੱਸਿਆਵਾਂ ਦੀ ਪਛਾਣ ਕਰਦਿਆਂ ਉਨ੍ਹਾਂ ਦੇ ਵਿਗਿਆਨਕ ਹੱਲ ਪੇਸ਼ ਕੀਤੇ ਅਤੇ ਆਪਣੀ ਵਿਗਿਆਨਕ ਸੋਚ, ਖੋਜੀ ਰੁਚੀ ਤੇ ਨਵੀਨਤਮ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਬਾਲ ਵਿਗਿਆਨ ਕਾਂਗਰਸ ਮੁਕਾਬਲਿਆਂ ਦੇ ਸੀਨੀਅਰ ਵਰਗ (14 ਤੋਂ 17 ਸਾਲ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਲਾਹ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਟੀਮ ਵਿਚ ਵਿਦਿਆਰਥੀ ਅਮਨਦੀਪ ਅਤੇ ਬੰਦਨਾ ਸ਼ਾਮਲ ਸਨ, ਜਿਨ੍ਹਾਂ ਦੀ ਗਾਈਡ ਅਧਿਆਪਕ ਸ੍ਰੀਮਤੀ ਧਰਮਿੰਦਰ ਕੌਰ, ਸਾਇੰਸ ਮਿਸਟ੍ਰੈਸ ਸਨ। ਦੂਜਾ ਸਥਾਨ ਜ਼ੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸੋਲਖੀਆਂ ਨੇ ਪ੍ਰਾਪਤ ਕੀਤਾ। ਇਸ ਟੀਮ ਵਿਚ ਸੀਰਤ ਪ੍ਰੀਤ ਕੌਰ ਅਤੇ ਤਨੀਆ ਧੀਮਾਨ ਸ਼ਾਮਲ ਸਨ ਅਤੇ ਉਨ੍ਹਾਂ ਦੇ ਗਾਈਡ ਅਧਿਆਪਕ ਮਹਿਤਾਬ ਸਿੰਘ ਖ਼ਾਲਸਾ ਸਨ। ਤੀਜਾ ਸਥਾਨ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ, ਜਿੰਦਵੜੀ ਨੇ ਹਾਸਲ ਕੀਤਾ। ਇਸ ਟੀਮ ਵਿਚ ਜਸਕਿਰਨ ਕੌਰ ਅਤੇ ਅਸ਼ਵਿੰਦਰ ਕੌਰ ਸ਼ਾਮਿਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕਾ ਕਾਮਿਆ ਸਨ। ਜੂਨੀਅਰ ਵਰਗ (10 ਤੋਂ 14 ਸਾਲ) ਵਿਚ ਸਰਕਾਰੀ ਹਾਈ ਸਕੂਲ, ਦਸਗਰਾਂਈ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿਚ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਹਰਨੀਤ ਕੌਰ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਸ੍ਰੀਮਤੀ ਅਮਰਜੀਤ ਕੌਰ, ਸਾਇੰਸ ਮਿਸਟ੍ਰੈੱਸ ਸਨ। ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਫ਼ੀਜ਼ਾਬਾਦ ਨੇ ਹਾਸਲ ਕੀਤਾ। ਇਸ ਟੀਮ ਵਿਚ ਜਸ਼ਨਦੀਪ ਸਿੰਘ ਅਤੇ ਸਹਿਜਪ੍ਰੀਤ ਸਿੰਘ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਅਨੁਪਮ, ਸਾਇੰਸ ਮਿਸਟਰੈੱਸ ਸਨ। ਤੀਜਾ ਸਥਾਨ ਸਰਕਾਰੀ ਹਾਈ ਸਕੂਲ, ਬੜਵਾ ਨੇ ਪ੍ਰਾਪਤ ਕੀਤਾ। ਇਸ ਟੀਮ ਵਿਚ ਪੂਰਵੀ ਧੀਮਾਨ ਅਤੇ ਜਸਮੀਤ ਕੌਰ ਸ਼ਾਮਲ ਸਨ ਅਤੇ ਉਨ੍ਹਾਂ ਦੀ ਗਾਈਡ ਅਧਿਆਪਕ ਸ੍ਰੀਮਤੀ ਅਮਨਦੀਪ ਕੌਰ, ਸਾਇੰਸ ਮਿਸਟ੍ਰੈੱਸ ਸਨ। ਪ੍ਰੋਜੈਕਟਾਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੀ ਮੌਲਿਕਤਾ, ਸਥਾਨਕ ਸਮੱਸਿਆਵਾਂ ਦੇ ਹੱਲ ਦੀ ਉਪਯੋਗਤਾ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਮੁੱਖ ਆਧਾਰ ਬਣਾਇਆ ਗਿਆ। ਜ਼ਿਲ੍ਹਾ ਕੋਆਰਡੀਨੇਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਚੁਣੇ ਗਏ ਪ੍ਰੋਜੈਕਟਾਂ ਨੂੰ ਅਗਲੇ ਪੜਾਅ ਵਿਚ ਰਾਜ ਪੱਧਰੀ ਮੁਕਾਬਲੇ ਲਈ ਭੇਜਿਆ ਜਾਵੇਗਾ। ਜੱਜਮੈਂਟ ਲਈ ਸਤਨਾਮ ਸਿੰਘ, ਲੈਕਚਰਾਰ ਬਾਇਓਲੋਜੀ, ਸ.ਸ.ਸ.ਸ. ਤਖਤਗੜ੍ਹ ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, ਸ.ਸ.ਸ.ਸ. ਫੂਲਪੁਰ ਗਰੇਵਾਲ ਅਤੇ ਸ੍ਰੀਮਤੀ ਸੀਮਾ ਚੋਪੜਾ, ਲੈਕਚਰਾਰ ਫਿਜ਼ਿਕਸ, ਸ.ਸ.ਸ.ਸ. (ਕੰਨਿਆ), ਰੂਪਨਗਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਜਤਿੰਦਰ ਕੌਰ ਨੇ ਨਿਭਾਈ। ਇਸ ਮੌਕੇ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਭਜੀਤ ਸਿੰਘ, ਪ੍ਰਿੰਸੀਪਲ ਸੰਦੀਪ ਕੌਰ, ਦਿਸਾਂਤ ਮਹਿਤਾ, ਸੰਜੀਵ ਕੁਮਾਰ, ਸੁਖਜੀਤ ਸਿੰਘ ਆਦਿ ਅਧਿਆਪਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਵਲੋਂ ‘ਆਓ, ਪੋਲੀਓ ਦਾ ਖ਼ਾਤਮਾ ਕਰੀਏ’ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਅਗਲੀ ਖ਼ਬਰ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਜੁਰਮਾਨੇ
Ad Position 24