25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਵਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨਜ਼ ਦਿਵਸ ਮਨਾਇਆ

ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜਨਜ਼ ਕੌਂਸਲ (ਰਜਿ.) ਰੂਪਨਗਰ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 25-10-2026
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜਨਜ਼ ਕੌਂਸਲ (ਰਜਿ.) ਰੂਪਨਗਰ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐੱਸ.ਡੀ.ਐੱਮ. ਜਸਪ੍ਰੀਤ ਸਿੰਘ ਪੁੱਜੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਵਲੋਂ ਸ਼ਬਦ ਗਾਇਣ ਨਾਲ ਹੋਈ। ਕੌਂਸਲ ਦੇ ਵਿੱਛੜ ਚੁੱਕੇ ਵਿੱਤ ਸਕੱਤਰ ਸੁਰੇਸ਼ ਚੰਦਰ ਅਤੇ ਮੈਂਬਰ ਸ਼ਿਆਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ। ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਐੱਸ.ਡੀ.ਐੱਮ. ਜਸਪ੍ਰੀਤ ਸਿੰਘ, ਤਹਿਸੀਲਦਾਰ ਸੁਰਿੰਦਰ ਪੰਨੂ, ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਮਾਰਕੀਟ ਕਮੇਟੀ ਚੇਅਰਮੈਨ ਭਾਗ ਸਿੰਘ ਮਦਾਨ, ਨਗਰ ਸੁਧਾਰ ਟਰੱਸਟ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ ਅਤੇ ਐੱਸ.ਬੀ.ਆਈ. ਦੇ ਚੀਫ਼ ਮੈਨੇਜਰ ਅਮਨਦੀਪ ਸੈਣੀ ਦਾ ਸਵਾਗਤ ਕੀਤਾ। ਐੱਸ.ਡੀ.ਐਮ. ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਆਉਣ ਵਾਲੇ ਪਰਿਵਾਰਕ ਮਾਮਲਿਆਂ ਵਿਚੋਂ ਲਗਭਗ 30 ਫ਼ੀਸਦੀ ਬਜ਼ੁਰਗਾਂ ਨਾਲ ਸਬੰਧਿਤ ਹੁੰਦੇ ਹਨ। ਕਰਨ ਮਹਿਤਾ ਨੇ ਸਿਹਤ ਮਾਰਗ ਦਰਸ਼ਕ ਅਨੁਰਾਗ ਰਿਸ਼ੀ ਅਤੇ ਨਿਊਰੋਲੋਜਿਸਟ ਤੇ ਕੌਗਨਿਟਿਵ ਸਾਇੰਸ ਬ੍ਰੇਨ ਕੋਚ ਡਾ. ਸ਼ਵੇਤਾ ਆਦਿਤਿਆ ਦੇ ਸੁਝਾਵਾਂ ਦਾ ਹਵਾਲਾ ਦਿੰਦਿਆਂ ਡੂੰਘੇ ਸਾਹ ਲੈਣ ਦੀ ਵਿਧੀ ਅਤੇ ਇਸ ਦੇ ਸੰਭਾਵੀ ਲਾਭਾਂ ਬਾਰੇ ਜਾਣਕਾਰੀ ਦਿੱਤੀ। ਕੌਂਸਲ ਆਡੀਟਰ ਇੰਜੀਨੀਅਰ ਦੀਦਾਰ ਸਿੰਘ ਨੇ ਦੱਸਿਆ ਕਿ ਸੰਵਿਧਾਨ ਸੋਧ ਕਮੇਟੀ ਦੀ 19 ਅਕਤੂਬਰ 2026 ਦੀ ਰਿਪੋਰਟ ਨੂੰ ਕਾਰਜਕਾਰਨੀ ਦੀ ਪ੍ਰਵਾਨਗੀ ਮਿਲਣ ਉਪਰੰਤ ਦੂਜੀ ਵਿਸ਼ੇਸ਼ ਸੋਧ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੇ ਨੁਮਾਇੰਦੇ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਬਜ਼ੁਰਗਾਂ ਦੀਆਂ ਮੰਗਾਂ ਅਤੇ ਸੀਨੀਅਰ ਸਿਟੀਜਨਜ਼ ਭਵਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪ੍ਰਵਾਨ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨ ਨੇ ਕੌਂਸਲ ਦਾ 13ਵਾਂ ਸੋਵੀਨਾਰ ਰਿਲੀਜ਼ ਕੀਤਾ। ਕੌਂਸਲ ਦੀਆਂ ਗਤੀਵਿਧੀਆਂ ਵਿਚ ਯੋਗਦਾਨ ਲਈ ਹਰਬੰਸ ਸਿੰਘ, ਅਵਤਾਰ ਸਿੰਘ ਲੌਂਗੀਆ, ਗੁਰਬਚਨ ਸਿੰਘ ਬੇਲੀ , ਬੀ.ਐੱਸ. ਸੈਣੀ ਤੋਂ ਇਲਾਵਾ ਵਰਿਆਮ ਸਿੰਘ, ਹਰਭਜਨ ਸਿੰਘ, ਊਸ਼ਾ ਟੰਡਨ, ਰਜਿੰਦਰ ਕੌਰ ਵਾਲੀਆ, ਸੰਗਤ ਸਿੰਘ ਲੌਂਗੀਆ, ਸੁਖਦੇਵ ਸਿੰਘ ਮੀਆਂਪੁਰ ਅਤੇ ਅਧਿਆਪਕ ਜਵਤਿੰਦਰ ਕੌਰ ਤੇ ਕੁਲਜੀਤ ਕੌਰ ਅਤੇ ਖੇਡਾਂ ਵਿਚ ਯੋਗਦਾਨ ਲਈ ਮੋਹਨ ਸਿੰਘ ਚਾਹਲ, ਭਰਪੂਰ ਕੌਰ ਅਤੇ ਰਾਜ ਕੁਮਾਰ ਸਿੱਕਾ ਤੋਂ ਇਲਾਵਾ ਠੇਕੇਦਾਰ ਮਨਪ੍ਰੀਤ ਸਿੰਘ, ਸ਼ਬਦ ਗਾਇਣ ਕਰਨ ਵਾਲੀਆਂ ਵਿਦਿਆਰਥਣਾਂ, ਗਰਲ ਗਾਈਡ ਕੰਪਨੀ, ਵਾਤਾਵਰਨ ਨਾਟਕ ਟੀਮ ਅਤੇ ਹੱਥੀਂ ਬਣੇ ਉਤਪਾਦਾਂ ਦੇ ਵਿਕੇ੍ਰਤਾਵਾਂ ਨੂੰ ਲੋਈਆਂ, ਸ਼ਾਲਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਬੀਰ ਸਿੰਘ ਚੀਮਾ ਅਤੇ ਜਨਰਲ ਸਕੱਤਰ ਪਰਮਿੰਦਰ ਕੌਰ ਪੰਦੋਹਲ ਨੂੰ ਕੌਂਸਲ ਮੈਂਬਰਾਂ ਅਤੇ ਚੇਅਰਮੈਨ ਡਾ. ਆਰ.ਐੱਸ. ਪਰਮਾਰ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਬੱਚਿਆਂ, ਇਸਰੋ ਮੋਹਾਲੀ ਤੋਂ ਹਰਜਿੰਦਰ ਭਾਰਜ, ‘ਚਾਨਣ ਦੇ ਵਣਜਾਰੇ’ ਨਾਟਕ ਮੰਡਲੀ, ਸੰਗੀਤ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਸੁਰਿੰਦਰ ਸਿੰਘ ਨੰਗਲ, ਸ਼ਿਵ ਕੁਮਾਰ, ਕੇਹਰ ਸਿੰਘ ਤੇ ਸੁਖਵੀਰ ਸਿੰਘ ਨੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਕੌਂਸਲ ਚੇਅਰਮੈਨ ਅਤੇ ਸਮਾਜ ਸੇਵੀ ਡਾ. ਆਰ.ਐੱਸ. ਪਰਮਾਰ ਨੇ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਲਾਹਕਾਰ ਤੇ ਸੀਨੀਅਰ ਕਾਂਗਰਸ ਆਗੂ ਰਮੇਸ਼ ਗੋਇਲ, ਇੰਜੀਨੀਅਰ ਕਰਨੈਲ ਸਿੰਘ, ਇੰਜੀਨੀਅਰ ਹਰਜੀਤ ਸਿੰਘ ਸੈਣੀ, ਅਮਰਜੀਤ ਸਿੰਘ ਬਜਰੂੜ, ਜਗਨੰਦਨ ਸਿੰਘ ਰੀਹਲ, ਕਾਰਜਕਾਰਨੀ ਮੈਂਬਰ ਹਜ਼ੂਰਾ ਸਿੰਘ ਤੇ ਗੁਰਨਾਮ ਸਿੰਘ ਧਾਮੀ, ਜਥੇਬੰਦਕ ਸਕੱਤਰ ਸਰਬਜੀਤ ਸਿੰਘ ਅਤੇ ਮਾਲੀ ਸਹਾਇਤਾ ਦੇਣ ਵਾਲੀਆਂ ਸ਼ਖ਼ਸੀਅਤਾਂ ਨੇ ਪ੍ਰਬੰਧਾਂ ਵਿਚ ਯੋਗਦਾਨ ਪਾਇਆ। ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਮਹੀਨੇ ਪਹਿਲੀ ਤਰੀਕ ਨੂੰ ਹੋਣ ਵਾਲੀ ਕੌਂਸਲ ਦੀ ਮਹੀਨਾਵਾਰ ਮੀਟਿੰਗ ਨਹੀਂ ਹੋਵੇਗੀ। ਮੰਚ ਸੰਚਾਲਨ ਜਨਰਲ ਸਕੱਤਰ ਪਰਮਿੰਦਰ ਕੌਰ ਪੰਦੋਹਲ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਰਖਾਲੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 14 ਵਾਂ ਛੋਟਾ ਕੁਸ਼ਤੀ ਦੰਗਲ ਕੱਲ੍ਹ ਅਗਲੀ ਖ਼ਬਰ ਰਾਣਾ ਕੇ.ਪੀ. ਸਿੰਘ ਦੇ ਨੀਂਹ ਪੱਥਰ ਦੀ ਭੰਨ-ਤੋੜ, ਕਾਂਗਰਸੀਆ ’ਚ ਭਾਰੀ ਰੋਸ
Ad Position 24