27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਤੇਂਦੂਏ ਦੀ ਦਹਿਸ਼ਤ ਕਾਰਨ ਕੇਸ਼ਵ ਨਗਰ ਦੇ ਨਿਵਾਸੀ ਖੌਫ਼ਜ਼ਦਾ

ਨੰਗਲ, 26 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ) - ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਕੇਸ਼ਵ ਨਗਰ ਦੇ ਲੋਕ ਤੇਂਦੂਏ ਦੀ ਦਹਿਸ਼ਤ ਕਾਰਨ ਖੋਜ਼ਦਾ ਹਨ। ਪ੍ਰਵਾਸੀ ਪੰਜਾਬੀ ਕੁਲਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਲੋਕੀਂ ਬਹੁਤ ਡਰੇ ਹੋਏ ਹਨ ਅਤੇ ਇਸਤਰੀਆਂ ਨੇ ਸ਼ਾਮ ਦੀ ਸੈਰ ਵੀ ਬੰਦ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 27-10-2026
ਨੰਗਲ, 26 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ) - ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਕੇਸ਼ਵ ਨਗਰ ਦੇ ਲੋਕ ਤੇਂਦੂਏ ਦੀ ਦਹਿਸ਼ਤ ਕਾਰਨ ਖੋਜ਼ਦਾ ਹਨ। ਪ੍ਰਵਾਸੀ ਪੰਜਾਬੀ ਕੁਲਵਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਲੋਕੀਂ ਬਹੁਤ ਡਰੇ ਹੋਏ ਹਨ ਅਤੇ ਇਸਤਰੀਆਂ ਨੇ ਸ਼ਾਮ ਦੀ ਸੈਰ ਵੀ ਬੰਦ ਕਰ ਦਿੱਤੀ ਹੈ। ਅਸਿਸਟੈਂਟ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਲਲਿਤ ਮੋਹਨ ਚੌਧਰੀ ਦੀ ਕੋਠੀ ਸਾਹਮਣੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਲੰਘੇ ਡੇਢ ਵਰ੍ਹੇ ਤੋਂ ਪਿੰਜਰਾ ਤਾਂ ਲਗਾਇਆ ਹੈ, ਪਰ ਤੇਂਦੂਆ ਕਾਬੂ ਨਹੀਂ ਆਇਆ। ਵਿਭਾਗ ਕੋਲ ਸਟਾਫ਼ ਤੇ ਸਮਾਨ ਦੀ ਵੀ ਕਮੀ ਹੈ। ਜੰਗਲੀ ਜੀਵ ਸਲਾਹਕਾਰ ਬੋਰਡ ਪੰਜਾਬ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਤੇਂਦੂਆ ਬਹੁਤ ਹੀ ਚਲਾਕ ਜਾਨਵਰ ਹੈ ਅਤੇ ਇਸ ਦਾ ਇਲਾਕਾ ਨੰਗਲ ਤੋਂ ਮਾਤਾ ਨੈਣਾ ਦੇਵੀ ਤੱਕ 35 ਕਿ.ਮੀ. ਦਾ ਜੰਗਲ ਹੈ। ਕੇਸ਼ਵ ਨਗਰ ’ਚ ਕੁੱਤਿਆਂ ਦੀ ਭਰਮਾਰ ਹੈ ਅਤੇ ਇਹ ਤੇਂਦੂਏ ਦਾ ਮਨ ਪਸੰਦ ਭੋਜਨ ਹੈ । ਜਾਗਰਤੀ ਸੰਸਥਾ ਦੇ ਚੇਅਰਮੈਨ ਨੇ ਦੱਸਿਆ ਕਿ ਸਮਾਜ ਸੇਵਕ ਅੰਕਿਤ ਅਰੋੜਾ ਅਤੇ ਮੈਡਮ ਅੰਜਲੀ ਦੀ ਕੋਠੀ ’ਚ ਲੱਗੇ ਕੈਮਰਿਆਂ ’ਚ ਤੇਂਦੂਏ ਦੀ ਆਮਦ ਦੇਖੀ ਗਈ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਲੰਘੇ ਦਿਨੀਂ ਕੇਸ਼ਵ ਨਗਰ ਦਾ ਦੌਰਾ ਕੀਤਾ ਸੀ। ਪ੍ਰਭਾਤ ਭੱਟੀ ਨੇ ਦੱਸਿਆ ਕਿ ਹਿਮਾਚਲ ਸਰਕਾਰ ਨੇ ਅਨ੍ਹੇਵਾਹ ਰੁੱਖ ਵੱਢ ਕੇ ਤੇ ਪਹਾੜ ਪੱਧਰੇ ਕਰਕੇ ਪਿੰਡ ਗੋਲਥਾਈ (ਜ਼ਿਲ੍ਹਾ ਬਿਲਾਸਪੁਰ ਹਿ.ਪ੍ਰ) ਨੂੰ ਮੰਡੀ ਗੋਬਿੰਦਗੜ੍ਹ ਬਣਾ ਦਿੱਤਾ ਹੈ। ਵਾਈਲਡ ਲਾਈਫ਼ ਸੈਂਚਰੀ ਤੋੜ ਕੇ ਸਰਕਾਰ ਨੇ ਉਦਯੋਗ ਲਗਾ ਦਿੱਤੇ ਹਨ ਅਤੇ ਜਾਨਵਰ ਭਟਕ ਕੇ ਨੰਗਲ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਵਾਸੀਆਂ ਦੀਆਂ ਸੁਣੀਆਂ ਅਗਲੀ ਖ਼ਬਰ ਨਸ਼ਿਆਂ ਤੇ ਵਿਗੜੀ ਕਾਨੂੰਨ ਵਿਵਸਥਾ ਨੇ ਪੰਜਾਬ ਨੂੰ ਸੰਕਟ ਵੱਲ ਧੱਕਿਆ- ਸਾਬਕਾ ਵਿਧਾਇਕ ਭਲਾਈਪੁਰ
Ad Position 24