27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਨੇ 6ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ

ਪੁਰਖਾਲੀ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਵਲੋਂ 6ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਅੰਡਰ-17 ਅਤੇ ਇੱਕ ਪਿੰਡ ਪਿਓਰ ਦੀਆਂ 16-16 ਟੀਮਾਂ ਨੇ ਹਿੱਸਾ ਲਿਆ ਜਿਸ ਦੌਰਾਨ ਅੰਡਰ -17 ’ਚ ਪਹਿਲਾ ਸਥਾਨ ਮਦਵਾਣੀ ਗੁਜ਼ਰਾਂ ਨੇ ਹਾਸਿਲ ਕੀਤਾ ਅਤੇ ਦੂਜਾ ਇਨਾਮ ਬੱਲਮਗੜ੍ਹ ਮੰਦਵਾੜਾ ਨੇ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਪੁਰਖਾਲੀ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਵਲੋਂ 6ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਅੰਡਰ-17 ਅਤੇ ਇੱਕ ਪਿੰਡ ਪਿਓਰ ਦੀਆਂ 16-16 ਟੀਮਾਂ ਨੇ ਹਿੱਸਾ ਲਿਆ ਜਿਸ ਦੌਰਾਨ ਅੰਡਰ -17 ’ਚ ਪਹਿਲਾ ਸਥਾਨ ਮਦਵਾਣੀ ਗੁਜ਼ਰਾਂ ਨੇ ਹਾਸਿਲ ਕੀਤਾ ਅਤੇ ਦੂਜਾ ਇਨਾਮ ਬੱਲਮਗੜ੍ਹ ਮੰਦਵਾੜਾ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਰਾਜੂ ਮਾਜਰਾ ਨੇ ਪਿਓਰ ਪਿੰਡ ਪੱਧਰ ਚ ਪਹਿਲਾ ਅਤੇ ਅਮੀਨ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਟੂਰਨਾਮੈਂਟ ਦੌਰਾਨ ਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਸਮਾਜ ਸੇਵੀ ਕਮਲ ਚੌਹਾਨ, ਜਿੰਨੇ ਪੈਸੇ ਦੇ ਬਲਾਕ ਸੰਮਤੀ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਮੀਆਂਪੁਰ, ਬੀ ਕੇ ਯੂ ਦੇ ਜ਼ਿਲ੍ਹਾ ਪ੍ਰਧਾਨ ਅਜੈਬ ਸਿੰਘ ਸੈਣੀ ਅਤੇ ਹੋਰ ਕੋਈ ਸ਼ਖ਼ਸੀਅਤਾਂ ਦੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਵਿਦੇਸ਼ਾਂ ਵਿਚ ਬੈਠੇ ਖੇਡਾਂ ਨੂੰ ਪਿਆਰ ਕਰਨ ਵਾਲੇ ਹਰ ਐਨ ਆਰ ਆਈ ਨੌਜਵਾਨਾਂ ਵਲੋਂ ਆਪਣਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਪਿੰਡ ਸੈਂਫਲਪੁਰ ਅਤੇ ਪਿੰਡ ਨੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਹ ਉਪਰਾਲੇ ਜਾਰੀ ਰੱਖਣ ਲਈ ਇਲਾਕੇ ਦੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ । ਇਸ ਸਮੇਂ ਕਲੱਬ ਪ੍ਰਧਾਨ ਨਰਿੰਦਰ ਸਿੰਘ (ਨਿੰਦਾ ਪੰਚ), ਰਾਮ ਸਿੰਘ ਸਰਪੰਚ, ਗੁਰਸੇਵਕ ਸਿੰਘ, ਚਰਨਪ੍ਰੀਤ ਸਿੰਘ, ਓਂਕਾਰ ਸਿੰਘ, ਜਗਜੀਤ ਸਿੰਘ, ਐਮ.ਪੀ.ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਦੀਪਕ, ਅਰਸ਼, ਜਸ਼ਨ , ਜਗਵਿੰਦਰ ਸਿੰਘ, ਹਰਜੀਤ ਸਿੰਘ, ਚੰਨੀ ਮਾਦਪੁਰ, ਗੁਰਕੀਰਤ, ਕਰਨਵੀਰ ਸਿੰਘ,ਸੇਵਕ, ਅਤੇ ਸਾਰੇ ਹੀ ਪੰਚਾਇਤ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਪਿੰਡ ਜੇਤੇਵਾਲ ਵਿਖੇ ਨੌਜਵਾਨਾਂ ਨੂੰ ਜਰਸੀਆਂ ਸਮੇਤ ਖੇਡ ਕਿੱਟਾਂ ਵੰਡੀਆਂ ਨੌਜਵਾ... ਅਗਲੀ ਖ਼ਬਰ ਪੀ . ਐਮ . ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਦੇ 50 ਵਿਦਿਆਰਥੀਆਂ ਨੇ ਰਾਜਸਥਾਨ ਦਾ ਸੱਤ ਰੋਜ਼ਾ ਵਿ...
Ad Position 24