01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਝੱਜ ਗੋਤ ਦੀ ਮੋੜ੍ਹੀ ( ਦਾਦੀ ਸਤੀ ) ’ ਤੇ ਮੇਲਾ ਕੱਲ੍ਹ ਨੂੰ

ਨੂਰਪੁਰ ਬੇਦੀ, 31 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਪਿੰਡ ਬੁਆਣੀ ਵਿਖੇ ਝੱਜ ਗੋਤ ਦੀ ਮੋੜ੍ਹੀ (ਦਾਦੀ ਸਤੀ) ਦੇ ਸਥਾਨ ’ਤੇ ਮੇਲਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੇ ਬਾਰੇ ਮੇਲਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਇਹ ਮੇਲਾ ਸਦੀ ਤੋਂ ਵੀ ਪਹਿਲਾਂ ਦਾ ਹਰ ਵਾਰ, ਰਿਵਾਇਤ ਅਨੁਸਾਰ, ਦੀਵਾਲ਼ੀ ਤੋਂ ਸੱਤ ਦਿਨ ਪਹਿਲਾਂ ਲੱਗਦਾ ਹੈ।

Ad Position 21
No active advertisement
ਅਜੀਤ ਡੈਸਕ 01-11-2026
ਨੂਰਪੁਰ ਬੇਦੀ, 31 ਅਕਤੂਬਰ (ਹਰਦੀਪ ਸਿੰਘ ਢੀਂਡਸਾ)- ਪਿੰਡ ਬੁਆਣੀ ਵਿਖੇ ਝੱਜ ਗੋਤ ਦੀ ਮੋੜ੍ਹੀ (ਦਾਦੀ ਸਤੀ) ਦੇ ਸਥਾਨ ’ਤੇ ਮੇਲਾ 2 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਦੇ ਬਾਰੇ ਮੇਲਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਇਹ ਮੇਲਾ ਸਦੀ ਤੋਂ ਵੀ ਪਹਿਲਾਂ ਦਾ ਹਰ ਵਾਰ, ਰਿਵਾਇਤ ਅਨੁਸਾਰ, ਦੀਵਾਲ਼ੀ ਤੋਂ ਸੱਤ ਦਿਨ ਪਹਿਲਾਂ ਲੱਗਦਾ ਹੈ। ਇਸ ਮੇਲੇ ਦੀ ਖ਼ਾਸੀਅਤ ਹੈ ਕਿ ਨਵ-ਵਿਆਹੇ ਜੋੜੇ, ਨਵੇ-ਜਨਮੇ ਬੱਚਿਆਂ ਦੇ ਪਰਿਵਾਰ, ਦੁਪਹਿਰ 12 ਤੋਂ ਪਹਿਲਾਂ ਹੀ ਮੱਥਾ ਟੇਕਦੇ ਹਨ। ਪਿਛਲੇ ਸਾਲਾਂ ਤੋਂ ਇੱਥੇ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਹਨ, ਜਿਸ ਤਹਿਤ 31 ਅਕਤੂਬਰ ਸ਼ਨੀਵਾਰ, ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਸਵੇਰੇ 9 ਵਜੇ ਅਰੰਭ ਕੀਤੇ ਗਏ ਅਤੇ 2 ਨਵੰਬਰ ਸੋਮਵਾਰ ਦੀ ਸਵੇਰ 10 ਵਜੇ ਭੋਗ ਪੈਣ ਉਪਰੰਤ ਰਾਗੀ, ਢਾਡੀ, ਕਵੀਸ਼ਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ਼ ਨਾਲ਼ ਝੱਜ ਗੋਤ ਅਤੇ ਦਾਦੀ ਸਤੀ ਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਸਾਇੰਸ ਡਰਾਮਾ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ’ ਤੇ ਰਾਏਪੁਰ ਸਕੂਲ ਦੀ ਬਾਦਸ਼ਾਹਤ ਕਾਇਮ , ਲਗਾਤਾਰ ਤੀਜੀ ਵਾਰ ਜਿੱਤਿਆ... ਅਗਲੀ ਖ਼ਬਰ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਰਾਮਪੁਰ ਨੂੰ ਇਲਾਕੇ ਦੀਆਂ ਵੱਖ - ਵੱਖ ਸ਼ਖ਼ਸੀਅਤਾਂ ਨੇ ਕੀਤਾ ਸਨਮਾਨਿਤ
Ad Position 24