ਪਿੰਡ ਬਡਾਲੀ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਬਿਊਟੀਸ਼ਨ ਕਿੱਟਾਂ ਅਤੇ ਸਿਖਲਾਈ ਸਰਟੀਫ਼ਿਕੇਟ ਵੰਡੇ
ਖਰੜ, 5 ਨਵੰਬਰ (ਜੰਡਪੁਰੀ)-ਹਲਕਾ ਖਰੜ ਦੇ ਪਿੰਡ ਬਡਾਲੀ ਵਿਖੇ ਸੁਸਾਇਟੀ ਫਾਰ ਦਾ ਡਿਵੈਲਪਮੈਂਟ ਆਫ ਪੂਅਰ ਐਂਡ ਨੀਡੀ ਪੀਪਲ ਵਲੋਂ ਕਰਵਾਏ ਸਮਾਗਮ ਦੌਰਾਨ 6 ਮਹੀਨਿਆਂ ਦਾ ਸਿਲਾਈ-ਕਢਾਈ ਤੇ ਬਿਊਟੀਸ਼ਨ ਦਾ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਇਸ ਦੇ ਨਾਲ ਹੀ 30 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ 40 ਲੜਕੀਆਂ ਨੂੰ ਬਿਊਟੀਸ਼ਨ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ।
ਖਰੜ, 5 ਨਵੰਬਰ (ਜੰਡਪੁਰੀ)-ਹਲਕਾ ਖਰੜ ਦੇ ਪਿੰਡ ਬਡਾਲੀ ਵਿਖੇ ਸੁਸਾਇਟੀ ਫਾਰ ਦਾ ਡਿਵੈਲਪਮੈਂਟ ਆਫ ਪੂਅਰ ਐਂਡ ਨੀਡੀ ਪੀਪਲ ਵਲੋਂ ਕਰਵਾਏ ਸਮਾਗਮ ਦੌਰਾਨ 6 ਮਹੀਨਿਆਂ ਦਾ ਸਿਲਾਈ-ਕਢਾਈ ਤੇ ਬਿਊਟੀਸ਼ਨ ਦਾ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਇਸ ਦੇ ਨਾਲ ਹੀ 30 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ 40 ਲੜਕੀਆਂ ਨੂੰ ਬਿਊਟੀਸ਼ਨ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਮਨਜੀਤ ਸਿੰਘ ਝੱਲਬੂਟੀ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰਦਿਆਂ ਕਿਹਾ ਕਿ ਔਰਤ ਸਿਰਫ਼ ਪਰਿਵਾਰ ਦੀ ਨੀਂਹ ਹੀ ਨਹੀਂ ਹੁੰਦੀ, ਸਗੋਂ ਸਮਾਜ ਦੀ ਤਰੱਕੀ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਔਰਤ ਆਤਮ-ਨਿਰਭਰ ਬਣਦੀ ਹੈ ਤਾਂ ਇਸ ਦਾ ਲਾਭ ਸਿਰਫ਼ ਉਸ ਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਪੂਰੇ ਸਮਾਜ ਨੂੰ ਮਿਲਦਾ ਹੈ। ਉਨ੍ਹਾਂ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਿਖਲਾਈ ਪ੍ਰਾਪਤ ਲੜਕੀਆਂ ਨੂੰ ਆਪਣੇ ਹੁਨਰ ਰਾਹੀਂ ਸਵੈ-ਰੁਜ਼ਗਾਰ ਸ਼ੁਰੂ ਕਰਨ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣਨ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਹਰ ਪਿੰਡ, ਵਾਰਡ ਅਤੇ ਮੁਹੱਲੇ ‘ਚ ਔਰਤਾਂ ਦੀਆਂ ਸਵੈ-ਸਹਾਇਤਾ ਸੁਸਾਇਟੀਆਂ ਬਣਾਈਆਂ ਜਾਣ ਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਸਾਨ ਸ਼ਰਤਾਂ ‘ਤੇ ਕਰਜ਼ੇ ਅਤੇ ਲੋੜੀਂਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਸੁਸਾਇਟੀ ਦੀ ਪ੍ਰਧਾਨ ਕੁਲਦੀਪ ਕੌਰ ਮਾਵੀ, ਹਰਮਿੰਦਰ ਸਿੰਘ ਮਾਵੀ ਸਾਬਕਾ ਸਰਪੰਚ ਬਡਾਲੀ, ਹਰਸੇਵਕ ਸਿੰਘ ਪ੍ਰਿੰ. ਖ਼ਾਲਸਾ ਸਕੂਲ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਸੰਧੂ ਅਤੇ ਸੁਸ਼ਮਾ ਰਾਣਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।