10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਜਦੋਂ ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਬੱਸ ਵਿਚ ਸਵਾਰ ਸਾਰੀਆਂ ਮਹਿਲਾ ਸਵਾਰੀਆਂ ਦੀਆਂ ਕੱਟੀਆਂ ਟਿਕਟਾਂ!

ਨੂਰਪੁਰ ਬੇਦੀ, 10 ਨਵੰਬਰ (ਹਰਦੀਪ ਸਿੰਘ ਢੀਂਡਸਾ)-ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਤੇ ਲੜਕੀਆਂ ਨੂੰ ਬੱਸ ਕਿਰਾਏ ਤੋਂ ਛੋਟ ਦਿੱਤੀ ਗਈ ਹੈ ਪਰ ਇਕ ਬੱਸ ਕੰਡਕਟਰ ਵਲੋਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਪਣੀ ਬੱਸ ਵਿਚ ਸਵਾਰ ਸਾਰੀਆਂ ਮਹਿਲਾ ਸਵਾਰੀਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਬੀਤੀ 7 ਨਵੰਬਰ ਨੂੰ ਚੰਡੀਗੜ੍ਹ ਤੋਂ ਨੰਗਲ-ਊਨਾ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਵਲੋਂ ਜਿਥੇ ਬੱਸ ਵਿਚ ਸਵਾਰ ਮਹਿਲਾ ਸਵਾਰੀਆਂ ਨਾਲ ਬਦਤਮੀਜ਼ੀ ਕੀਤੀ ਗਈ ਉਥੇ ਉਸ ਨੇ ਸਾਰੀਆਂ ਮਹਿਲਾ ਸਵਾਰੀਆਂ ਦੀਆਂ ਟਿਕਟਾਂ ਕੱਟ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਤਿਲਾਂਜ਼ਲੀ ਦਿੱਤੀ ਹੈ।

Ad Position 21
No active advertisement
ਬੱਸ ਕੰਡਕਟਰ ਵਲੋਂ ਜਾਰੀ ਕੀਤੀ ਟਿਕਟ। 11-11-2026
ਨੂਰਪੁਰ ਬੇਦੀ, 10 ਨਵੰਬਰ (ਹਰਦੀਪ ਸਿੰਘ ਢੀਂਡਸਾ)-ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਔਰਤਾਂ ਤੇ ਲੜਕੀਆਂ ਨੂੰ ਬੱਸ ਕਿਰਾਏ ਤੋਂ ਛੋਟ ਦਿੱਤੀ ਗਈ ਹੈ ਪਰ ਇਕ ਬੱਸ ਕੰਡਕਟਰ ਵਲੋਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਪਣੀ ਬੱਸ ਵਿਚ ਸਵਾਰ ਸਾਰੀਆਂ ਮਹਿਲਾ ਸਵਾਰੀਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਬੀਤੀ 7 ਨਵੰਬਰ ਨੂੰ ਚੰਡੀਗੜ੍ਹ ਤੋਂ ਨੰਗਲ-ਊਨਾ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਵਲੋਂ ਜਿਥੇ ਬੱਸ ਵਿਚ ਸਵਾਰ ਮਹਿਲਾ ਸਵਾਰੀਆਂ ਨਾਲ ਬਦਤਮੀਜ਼ੀ ਕੀਤੀ ਗਈ ਉਥੇ ਉਸ ਨੇ ਸਾਰੀਆਂ ਮਹਿਲਾ ਸਵਾਰੀਆਂ ਦੀਆਂ ਟਿਕਟਾਂ ਕੱਟ ਪੰਜਾਬ ਸਰਕਾਰ ਦੇ ਨਿਯਮਾਂ ਨੂੰ ਤਿਲਾਂਜ਼ਲੀ ਦਿੱਤੀ ਹੈ। ਇਸ ਸੰਬੰਧ ਵਿਚ ਇਸ ਬੱਸ ਵਿਚ ਸਵਾਰ ਲੜਕੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਟਰਾਂਸਪੋਰਟ ਮੰਤਰੀ ਪੰਜਾਬ, ਡਾਇਰੈਕਟਰ ਟਰਾਂਸਪੋਰਟ ਤੇ ਪੰਜਾਬ ਰੋਡਵੇਜ਼ ਦੇ ਨੰਗਲ ਡਿਪੂ ਦੇ ਜੀ. ਐਮ. ਨੂੰ ਕੀਤੀ ਗਈ ਹੈ। ਸ਼ਿਕਾਇਤ ਦੀ ਕਾਪੀ ਜਾਰੀ ਕਰਦਿਆਂ ਮਹਿਲਾ ਸਵਾਰੀ ਦੇ ਪਿਤਾ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਮਹਿਕ ਸ਼ਰਮਾ ਬੀਤੀ 7 ਨਵੰਬਰ ਨੂੰ ਦੀਵਾਲੀ ਤੋਂ ਇਕ ਦਿਨ ਪਹਿਲਾਂ ਮੁਹਾਲੀ ਤੋਂ ਰੰਗੀਲਪੁਰ ਤੱਕ ਪੰਜਾਬ ਰੋਡਵੇਜ਼ ਦੀ ਨੰਗਲ ਡਿਪੂ ਦੀ ਬੱਸ ਵਿਚ ਆ ਰਹੀ ਸੀ ਤਾਂ ਇਸ ਬੱਸ ਦੇ ਕੰਡਕਟਰ ਨੇ ਬੱਸ ’ਚ ਸਵਾਰ ਸਾਰੀਆਂ ਮਹਿਲਾ ਸਵਾਰੀਆਂ ਦੀ ਇਹ ਕਹਿ ਕੇ ਟਿਕਟ ਕੱਟੀ ਕਿ ਹੁਣ ਇਹ ਸੁਵਿਧਾ ਬੰਦ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਸਮੇਤ ਹੋਰਨਾਂ ਮਹਿਲਾ ਸਵਾਰੀਆਂ ਨੇ ਆਪਣੇ ਆਧਾਰ ਕਾਰਡ ਵੀ ਕੰਡਕਟਰ ਨੂੰ ਦਿਖਾਏ ਪਰ ਉਸ ਦੇ ਬਾਵਜੂਦ ਵੀ ਕੰਡਕਟਰ ਵਲੋਂ ਉਨ੍ਹਾਂ ਦੀ ਟਿਕਟ ਕੱਟੀ ਗਈ। ਉਕਤ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਵਿਚ ਕੁਲਦੀਪ ਸ਼ਰਮਾ ਨੇ ਇਸ ਮਾਮਲੇ ’ਚ ਜ਼ਿੰਮੇਵਾਰ ਬੱਸ ਕੰਡਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਪੰਜਾਬ ਰੋਡਵੇਜ਼ ਨੰਗਲ ਡਿਪੂ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਇਸ ਸੰਬੰਧ ਵਿਚ ਲਿਖਤੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਦਿੱਤਾ ਆਫਰ ਲੈਟਰ ਝੂਠਾ ਨਿਕਲਿਆ-ਜੁਗਰਾਜ਼ ਸਿੰਘ ਅਗਲੀ ਖ਼ਬਰ ਬੈਂਸ ਵਲੋਂ ਦੁਬੇਟਾ ਮੰਦਰ ਦੇ ਹਾਲ ਲਈ 5 ਲੱਖ ਦੀ ਗਰਾਂਟ ਤੇ 1.5 ਲੱਖ ਰੁਪਏ ਨਕਦ ਦੇਣ ਦਾ ਐਲਾਨ
Ad Position 24