ਗੁਰਦੁਆਰਾ ਗੜ੍ਹੀ ਸਾਹਿਬ ਤੋਂ ਨੌਜਵਾਨ ਔਰਤ ਦਾ ਪਰਸ ਲੈ ਕੇ ਹੋਇਆ ਫਰਾਰ
ਸ੍ਰੀ ਚਮਕੌਰ ਸਾਹਿਬ, 10 ਨਵੰਬਰ (ਜਗਮੋਹਣ ਸਿੰਘ ਨਾਰੰਗ)-ਇਥੋਂ ਦੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਨਤਮਸਤਕ ਹੋਣ ਆਈ ਇਕ ਮਹਿਲਾ ਦਾ ਪਰਸ ਲੈ ਕੇ ਇਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਸੀ. ਸੀ.
ਸ੍ਰੀ ਚਮਕੌਰ ਸਾਹਿਬ, 10 ਨਵੰਬਰ (ਜਗਮੋਹਣ ਸਿੰਘ ਨਾਰੰਗ)-ਇਥੋਂ ਦੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਨਤਮਸਤਕ ਹੋਣ ਆਈ ਇਕ ਮਹਿਲਾ ਦਾ ਪਰਸ ਲੈ ਕੇ ਇਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਹੋਈ ਸਨਾਖਤ ਉਪਰੰਤ ਨੌਜਵਾਨ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਉਕਤ ਮਹਿਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ, ਜੋੜਾ ਘਰ ਵਿਚ ਜੋੜੇ ਖੋਲ੍ਹਦਿਆਂ ਉਕਤ ਮਹਿਲਾ ਨੇ ਆਪਣਾ ਪਰਸ ਨਾਲ ਹੀ ਕੁਰਸੀ ’ਤੇ ਰੱਖ ਦਿੱਤਾ, ਜਿਸ ਨੂੰ ਬੜੀ ਚਲਾਕੀ ਨਾਲ ਚੁੱਕ ਕੇ ਉਹ ਨੌਜਵਾਨ ਉਥੋਂ ਫਰਾਰ ਹੋ ਗਿਆ। ਮਹਿਲਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ, ਉਨ੍ਹਾਂ ਵਲੋਂ ਚੈੱਕ ਕੀਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਉਕਤ ਨੌਜਵਾਨ ਦੀ ਸਨਾਖਤ ਹੋ ਗਈ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਪਰਸ ਵਿਚ ਨਕਦੀ, ਮੋਬਾਈਲ ਫੋਨ ਤੇ ਏ. ਟੀ. ਐਮ. ਕਾਰਡ ਸਨ। ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੜਤਾਲ ਕੀਤੀ ਜਾ ਰਹੀ।