ਦੀ ਹਾਫੀਜਾਬਾਦ ਸਹਿਕਾਰੀ ਦੁੱਧ ਸਭਾ ਨੇ ਦੁੱਧ ਉਤਪਾਦਕਾਂ ਨੂੰ ਵੰਡਿਆ ਸਾਲਾਨਾ ਬੋਨਸ
ਬੇਲਾ, 11 ਨਵੰਬਰ (ਮਨਜੀਤ ਸਿੰਘ ਸੈਣੀ)-ਦੀ ਹਾਫੀਜਾਬਾਦ ਸਹਿਕਾਰੀ ਦੁੱਧ ਉਤਪਾਦਕ ਸਭਾ ਕੋਡ ਨੰਬਰ 0116 ਰਜਿ ਨੰਬਰ 665 ਹਾਫੀਜਾਬਾਦ ਵਲੋਂ ਸਭਾ ਦੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2025,26 ਦਾ ਬੋਨਸ ਵੰਡਿਆ ਗਿਆ ਸਭ ਤੋਂ ਵੱਧ ਬੋਨਸ ਸਾਧੂ ਸਿੰਘ ਨੂੰ ਮਿਲਿਆ ਦੂਜੇ ਸਥਾਨ ਤੇ ਹਰਨੇਕ ਸਿੰਘ ਅਤੇ ਤੀਜੇ ਸਥਾਨ ਤੇ ਲਖਵੀਰ ਸਿੰਘ ਨੂੰ ਮਿਲਿਆ।
ਹ
ਹਾਫੀਜਾਬਾਦ ਸਹਿਕਾਰੀ ਦੁੱਧ ਸਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਰਾਜੂ ਹਾਫੀਜਾਬਾਦ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਦੇ ਹੋਏ। ਤਸਵੀਰ: ਮਨਜੀਤ ਸਿੰਘ ਸੈਣੀ
12-11-2026
ਬੇਲਾ, 11 ਨਵੰਬਰ (ਮਨਜੀਤ ਸਿੰਘ ਸੈਣੀ)-ਦੀ ਹਾਫੀਜਾਬਾਦ ਸਹਿਕਾਰੀ ਦੁੱਧ ਉਤਪਾਦਕ ਸਭਾ ਕੋਡ ਨੰਬਰ 0116 ਰਜਿ ਨੰਬਰ 665 ਹਾਫੀਜਾਬਾਦ ਵਲੋਂ ਸਭਾ ਦੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2025,26 ਦਾ ਬੋਨਸ ਵੰਡਿਆ ਗਿਆ ਸਭ ਤੋਂ ਵੱਧ ਬੋਨਸ ਸਾਧੂ ਸਿੰਘ ਨੂੰ ਮਿਲਿਆ ਦੂਜੇ ਸਥਾਨ ਤੇ ਹਰਨੇਕ ਸਿੰਘ ਅਤੇ ਤੀਜੇ ਸਥਾਨ ਤੇ ਲਖਵੀਰ ਸਿੰਘ ਨੂੰ ਮਿਲਿਆ। ਇਸ ਮੌਕੇ ਐਮ.ਪੀ.ਏ. ਗੁਰਸੇਵਕ ਸਿੰਘ ਨੇ ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਉਤਪਾਦਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ, ਪਸ਼ੂਆਂ ਦੀ ਨਸਲ ਸੁਧਾਰ, ਬਿਮਾਰੀਆ ਤੋਂ ਬਚਾਅ ਲਈ ਇਲਾਜ ਦਵਾਈਆਂ, ਹਰੇ ਚਾਰੇ ਦੇ ਬਿਜ, ਪਸ਼ੂ ਖੁਰਾਕ, ਦੁੱਧ ਦੇ ਵੱਧ ਭਾਅ,ਪਸ਼ੂ ਖਰੀਦਣ ਲਈ ਸਹਾਇਤਾ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਦੁੱਧ ਉਤਪਾਦਕਾਂ ਦਾ ਧੰਨਵਾਦ ਕਰਦਿਆਂ ਵੇਰਕਾ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਮਨਜਿੰਦਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਸਭਾ ਦੇ ਮੈਬਰ ਅਮਰੀਕ ਸਿੰਘ,ਚਰਨ ਸਿੰਘ, ਰਣਜੀਤ ਸਿੰਘ, ਆਤਮਾ ਸਿੰਘ, ਸਕੱਤਰ ਲਖਵਿੰਦਰ ਸਿੰਘ, ਐਮ.ਪੀ.ਏ. ਗੁਰਸੇਵਕ ਸਿੰਘ, ਐਮ.ਪੀ.ਐਸ. ਗੁਰਪ੍ਰਤਾਪ ਸਿੰਘ ਬਾਜਵਾ, ਲਖਵੀਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਸਭਾ ਦੇ ਸਮੂਹ ਮੈਂਬਰ, ਦੁੱਧ ਉਤਪਾਦਕ ਹਾਜ਼ਰ ਸਨ।