12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮੋਰਿੰਡਾ ਸ਼ਹਿਰ ਵਿਚ ਲੱਗੇ ਗੰਦਗੀ ਦੇ ਥਾਂ-ਥਾਂ ਢੇਰ, ਢੇਰਾਂ ਨੂੰ ਲਗਾਈ ਜਾ ਰਹੀ ਹੈ ਅੱਗ

ਮੋਰਿੰਡਾ, 12 ਨਵੰਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ। ਇਹ ਕੌਂਸਲ ਕਦੇ ਵੀ ਸ਼ਹਿਰ ਵਿਚ ਸਫ਼ਾਈ ਤੇ ਸੀਵਰੇਜ ਦਾ ਠੀਕ ਪ੍ਰਬੰਧ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਇਸ ਸ਼ਹਿਰ ਵਿਚ ਰਾਜਨੀਤਿਕ ਲੋਕਾਂ ਦੀ ਆਪਸੀ ਤਣਾ-ਤਣੀ ਕਾਰਨ ਕੌਂਸਲ ਅਧਿਕਾਰੀ ਆਪਣੀਆਂ ਮਨਮਾਨੀਆਂ ਕਰਦੇ ਹਨ ਅਤੇ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ।

Ad Position 21
No active advertisement
ਮੋਰਿੰਡਾ ਦੇ ਸ੍ਰੀ ਚਮਕੌਰ ਸਾਹਿਬ ਚੌਕ ਵਿਚ ਕੂੜੇ ਦੇ ਢੇਰ ਨੂੰ ਅੱਗ ਲਗਾਉਣ ਉਪਰੰਤ ਨਿਕਲ ਰਹੇ ਧੂੰਏਂ ਦੀ ਤਸਵੀਰ। 13-11-2026
ਮੋਰਿੰਡਾ, 12 ਨਵੰਬਰ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਮੋਰਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ। ਇਹ ਕੌਂਸਲ ਕਦੇ ਵੀ ਸ਼ਹਿਰ ਵਿਚ ਸਫ਼ਾਈ ਤੇ ਸੀਵਰੇਜ ਦਾ ਠੀਕ ਪ੍ਰਬੰਧ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਇਸ ਸ਼ਹਿਰ ਵਿਚ ਰਾਜਨੀਤਿਕ ਲੋਕਾਂ ਦੀ ਆਪਸੀ ਤਣਾ-ਤਣੀ ਕਾਰਨ ਕੌਂਸਲ ਅਧਿਕਾਰੀ ਆਪਣੀਆਂ ਮਨਮਾਨੀਆਂ ਕਰਦੇ ਹਨ ਅਤੇ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ। ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਇਸ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਨਾ ਤਾਂ ਇਸ ਕੌਂਸਲ ਕੋਲ ਕੂੜਾ ਸੁੱਟਣ ਲਈ ਕੋਈ ਡੰਪ ਹੈ ਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਕੋਈ ਵਧੀਆ ਪ੍ਰਬੰਧ ਹਨ। ਅੱਜ ਕੱਲ੍ਹ ਤਾਂ ਨਗਰ ਕੌਂਸਲ ਵਾਲਿਆਂ ਨੇ ਕੂੜੇ ਨੂੰ ਸਾਂਭਣ ਲਈ ਇਕ ਹੋਰ ਬਹੁਤ ਵਧੀਆ ਢੰਗ ਬਣਾ ਲਿਆ ਹੈ, ਜਿਥੇ ਵੀ ਕੂੜੇ ਦੇ ਢੇਰ ਲੱਗੇ ਹੁੰਦੇ ਹਨ, ਉਨ੍ਹਾਂ ਨੂੰ ਨਗਰ ਕੌਂਸਲ ਵਾਲੇ ਰਾਤ ਸਮੇਂ ਅੱਗ ਲਗਾ ਦਿੰਦੇ ਹਨ, ਜਿਸ ਨਾਲ ਸਾਰੇ ਸ਼ਹਿਰ ਵਿਚ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ। ਇਸ ਸੰਬੰਧੀ ਜਗਪਾਲ ਸਿੰਘ ਕੰਗ, ਹਰਪਿੰਦਰ ਸਿੰਘ ਰਾਣਾ, ਬਲਵੀਰ ਸਿੰਘ ਸੱਲ੍ਹ, ਜੈ ਰਾਮ, ਮਨਜੀਤ ਸਿੰਘ ਮਾਵੀ, ਬਚਨ ਲਾਲ, ਲਖਵੀਰ ਸਿੰਘ, ਲਵਕੁਸ਼ ਗੁਪਤਾ, ਅਵਤਾਰ ਸਿੰਘ ਸੱਲ੍ਹ, ਸੁਖਦੀਪ ਸਿੰਘ ਭੰਗੂ ਆਦਿ ਅਨੇਕਾਂ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਵਿਕਾਸ ਤਾਂ ਦੂਰ ਦੀ ਗੱਲ ਹੁਣ ਤਾਂ ਲੋਕੀ ਸਫ਼ਾਈ ਨੂੰ ਵੀ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਨਗਰ ਕੌਂਸਲ ਕੋਲ ਕੂੜਾ ਸੁੱਟਣ ਲਈ ਕੋਈ ਡੰਪ ਹੀ ਨਹੀਂ ਹੈ ਤਾਂ ਕੂੜਾ ਤਾਂ ਸ਼ਹਿਰ ਵਿਚ ਹੀ ਰੁਲਦਾ ਰਹਿੰਦਾ ਹੈ। ਉਪਰੋਕਤ ਵਿਅਕਤੀਆਂ ਦਾ ਕਹਿਣਾ ਹੈ ਕਿ ਕਈ ਵਾਰੀ ਰਾਤ ਸਮੇਂ ਸੁੱਤੇ ਪਿਆ ਨੂੰ ਇੰਜ ਲੱਗਦਾ ਹੈ ਕਿ ਉਨ੍ਹਾਂ ਦੇ ਘਰ ਦੇ ਆਸੇ ਪਾਸੇ ਕਿਸੇ ਨੇ ਅੱਗ ਲਗਾ ਦਿੱਤੀ ਹੈ। ਇਸੇ ਸੰਬੰਧੀ ਕਾਰਜਸਾਧਕ ਅਫ਼ਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਤਾ ਲੱਗਿਆ ਕਿ ਮੋਰਿੰਡਾ ਵਿਚ ਤਾਂ ਕੋਈ ਕਾਰਜਸਾਧਕ ਅਫ਼ਸਰ ਹੀ ਨਹੀਂ ਹੈ। ਜਦੋਂ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਸ਼ਹਿਰ ਵਾਸੀਆਂ ਦੇ ਕੰਮਕਾਜ ਕਰਨ ਲਈ ਸ਼ਕਤੀਆਂ ਨਹੀਂ ਹਨ ਪਰ ਫਿਰ ਵੀ ਉਹ ਆਪਣਾ ਰਸੂਖ ਵਰਤ ਕੇ ਕੂੜਾ ਚੁਕਵਾਉਣ ਲਈ ਉਪਰਾਲੇ ਕਰ ਰਹੇ ਹਨ, ਜਿਥੋਂ ਤੱਕ ਕੂੜੇ ਨੂੰ ਅੱਗ ਲਗਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਵੀ ਰੁਕਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਟਿੱਬਾ ਟੱਪਰੀਆਂ ਤੇ ਟਿੱਬਾ ਨੰਗਲ ਫੇਰੀ ਨੂੰ ਲੈ ਕੇ ਡਾ. ਚੀਮਾ ਨੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿ... ਅਗਲੀ ਖ਼ਬਰ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਮੁੱਖ ਤਰਜੀਹ-ਸਿਵਲ ਸਰਜਨ
Ad Position 24