14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੰਗਤਾਂ ਪ੍ਰਭੂ ਭਗਤੀ ਤੇ ਸਤਿਸੰਗ ਨਾਲ ਜੁੜਨ-ਬਾਬਾ ਬਾਲ

ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਰਾਧਾ ਕ੍ਰਿਸ਼ਨ ਆਸ਼ਰਮ ਨੂਰਪੁਰ ਬੇਦੀ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਮਹਾਰਾਜ ਦੀ ਰਹਿਨੁਮਾਈ ਹੇਠ ਮਹੀਨਾਵਾਰ ਸਤਿਸੰਗ ਕਰਵਾਇਆ। ਸਤਿਸੰਗ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਬਾਬਾ ਬਾਲ ਜੀ ਮਹਾਰਾਜ ਨੇ ਕਿਹਾ ਕਿ ਮਨੁੱਖੀ ਜੀਵਨ ਬਹੁਤ ਅਨਮੋਲ ਹੈ ਅਤੇ ਇਸ ਨੂੰ ਵਿਅਰਥ ਦੇ ਕੰਮਾਂ ਵਿਚ ਗੁਆਉਣ ਦੀ ਬਜਾਏ ਪ੍ਰਭੂ ਦੀ ਭਗਤੀ, ਸਿਮਰਨ ਤੇ ਸੇਵਾ ਵਿਚ ਲਗਾਉਣਾ ਚਾਹੀਦਾ ਹੈ।

Ad Position 21
No active advertisement
ਸੰਗਤਾਂ ਸਨਮੁੱਖ ਪ੍ਰਵਚਨ ਕਰਦੇ ਹੋਏ ਬਾਬਾ ਬਾਲ ਮਹਾਰਾਜ। ਤਸਵੀਰ : ਰਾਜੇਸ਼ ਚੌਧਰੀ 15-11-2026
ਨੂਰਪੁਰ ਬੇਦੀ, 14 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਰਾਧਾ ਕ੍ਰਿਸ਼ਨ ਆਸ਼ਰਮ ਨੂਰਪੁਰ ਬੇਦੀ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਮਹਾਰਾਜ ਦੀ ਰਹਿਨੁਮਾਈ ਹੇਠ ਮਹੀਨਾਵਾਰ ਸਤਿਸੰਗ ਕਰਵਾਇਆ। ਸਤਿਸੰਗ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਬਾਬਾ ਬਾਲ ਜੀ ਮਹਾਰਾਜ ਨੇ ਕਿਹਾ ਕਿ ਮਨੁੱਖੀ ਜੀਵਨ ਬਹੁਤ ਅਨਮੋਲ ਹੈ ਅਤੇ ਇਸ ਨੂੰ ਵਿਅਰਥ ਦੇ ਕੰਮਾਂ ਵਿਚ ਗੁਆਉਣ ਦੀ ਬਜਾਏ ਪ੍ਰਭੂ ਦੀ ਭਗਤੀ, ਸਿਮਰਨ ਤੇ ਸੇਵਾ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਤਿਸੰਗ ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦਾ ਹੈ ਤੇ ਮਨ ਵਿਚੋਂ ਵਿਕਾਰਾਂ ਨੂੰ ਦੂਰ ਕਰਕੇ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ਵਿਚ ਮਨੁੱਖ ਮਾਨਸਿਕ ਸ਼ਾਂਤੀ ਦੀ ਭਾਲ ਵਿਚ ਹੈ, ਪਰ ਅਸਲ ਸ਼ਾਂਤੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ, ਨਿਮਰਤਾ ਅਪਣਾਉਣ ਤੇ ਦੂਜਿਆਂ ਦੀ ਨਿਸ਼ਕਾਮ ਸੇਵਾ ਕਰਨ ਨਾਲ ਹੀ ਪ੍ਰਾਪਤ ਹੁੰਦੀ ਹੈ। ਮਨੁੱਖ ਨੂੰ ਹਮੇਸ਼ਾ ਸਚਾਈ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ, ਗੁਰੂਆਂ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਮਿਲਵਰਤਨ ਦੀ ਭਾਵਨਾ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਹੇਮੰਤ ਸੈਣੀ, ਧਰਮਪਾਲ, ਰੌਸ਼ਨ ਲਾਲ, ਸੁਰਿੰਦਰ ਸੈਣੀ, ਬਲਰਾਮ ਸੈਣੀ, ਚਰਨਜੀਤ ਸੋਨੀ, ਡਾਕਟਰ ਗੁਰਦੇਵ, ਪੰਡਿਤ ਤੀਰਥ ਰਾਮ, ਪੰਡਿਤ ਹਰੀਸ਼, ਹਰਬੰਸ ਲਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਤਿਸੰਗ ਦੌਰਾਨ ਸੰਗਤਾਂ ਨੇ ਭਜਨ-ਕੀਰਤਨ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਆਸ਼ਰਮ ਵਿਚ ਭਗਤੀ ਮਈ ਮਾਹੌਲ ਬਣਿਆ ਰਿਹਾ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਸ਼ਾਮ ਸਮੇਂ ਹੋਏ ਬੂੰਦਾਂ - ਬਾਂਦੀ ਅਗਲੀ ਖ਼ਬਰ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਡਵੀਜ਼ਨਲ ਕਮਿਸ਼ਨਰ ਤੇ ਡੀ. ਸੀ. ਦਾ ਸਵਾਗਤ
Ad Position 24